ਵਿਰਾਟ ਨੇ ਅਨੁਸ਼ਕਾ ਨਾਲ ਰਿਲੇਸ਼ਨਸ਼ਿਪ ਦੇ ਬਾਰੇ ''ਚ ਸਭ ਤੋਂ ਪਹਿਲਾਂ ਜ਼ਹੀਰ ਨੂੰ ਦੱਸਿਆ

11/05/2017 11:52:27 AM

ਨਵੀਂ ਦਿੱਲੀ, (ਬਿਊਰੋ)— ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਅੱਜ ਆਪਣਾ 29ਵਾਂ ਜਨਮ ਦਿਨ ਮਨਾ ਰਹੇ ਹਨ। ਇਸ ਮੌਕੇ 'ਤੇ ਉਨ੍ਹਾਂ ਨੇ ਇਕ ਇੰਟਰਵਿਊ 'ਚ ਆਪਣੀ ਪਰਸਨਲ ਜ਼ਿੰਦਗੀ ਨਾਲ ਜੁੜੇ ਕਈ ਰਾਜ਼ਾਂ ਤੋਂ ਪਰਦਾ ਉਠਾਇਆ ਹੈ। ਉਨ੍ਹਾਂ ਬਾਲੀਵੁੱਡ ਅਭਿਨੇਤਰੀ ਅਨੁਸ਼ਕਾ ਦੇ ਨਾਲ ਆਪਣੇ ਰਿਲੇਸ਼ਨਸ਼ਿਪ ਬਾਰੇ ਦੱਸਦੇ ਹੋਏ ਕਿਹਾ ਕਿ ਉਨ੍ਹਾਂ ਆਪਣੇ ਇਸ ਰਿਲੇਸ਼ਨਸ਼ਿਪ ਦੇ ਬਾਰੇ ਸਭ ਤੋਂ ਪਹਿਲਾਂ ਜ਼ਹੀਰ ਖਾਨ ਨੂੰ ਦੱਸਿਆ ਸੀ।

ਜ਼ਹੀਰ ਨਾਲ ਕੀਤੀ ਸੀ ਆਪਣੀ ਰਿਲੇਸ਼ਨਸ਼ਿਪ ਦੀ ਗੱਲ
ਵਿਰਾਟ ਦਾ ਕਹਿਣਾ ਹੈ ਕਿ ਜ਼ਹੀਰ ਖਾਨ ਦੀ ਵਜ੍ਹਾ ਨਾਲ ਹੀ ਉਹ ਅਫੇਅਰ ਦੇ ਬਾਰੇ 'ਚ ਹਮੇਸ਼ਾ ਓਪਨ ਰਹੇ। ਉਨ੍ਹਾਂ ਕਿਹਾ ਕਿ ਸਭ ਤੋਂ ਪਹਿਲਾਂ ਜ਼ਹੀਰ ਨੂੰ ਉਨ੍ਹਾਂ ਆਪਣੇ ਅਤੇ ਅਨੁਸ਼ਕਾ ਦੇ ਰਿਲੇਸ਼ਨਸ਼ਿਪ ਦੀ ਗੱਲ ਕਹੀ ਸੀ ਅਤੇ ਜ਼ਹੀਰ ਨੇ ਵਿਰਾਟ ਨੂੰ ਕਿਹਾ ਸੀ, ''ਆਪਣੇ ਰਿਸ਼ਤੇ ਨੂੰ ਕਦੀ ਵੀ ਲੁਕਾਉਣ ਦੀ ਕੋਸ਼ਿਸ਼ ਨਾ ਕਰਨਾ। ਖ਼ੁਦ ਨੂੰ ਸਟ੍ਰੈਸ ਹੋ ਜਾਵੇਗਾ। ਤੁਸੀਂ ਰਿਲੇਸ਼ਨਸ਼ਿਪ 'ਚ ਹੋ, ਕੋਈ ਗ਼ਲਤ ਕੰਮ ਨਹੀਂ ਕਰ ਰਹੇ ਹੋ।''

ਅਨੁਸ਼ਕਾ ਨੇ ਸੋਸ਼ਲ ਮੀਡੀਆ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ
ਇਸ ਦੇ ਨਾਲ ਹੀ ਵਿਰਾਟ ਨੇ ਦੱਸਿਆ ਕਿ ਅਨੁਸ਼ਕਾ ਨੇ ਉਨ੍ਹਾਂ ਨੂੰ ਕਿਹਾ ਕਿ ਜੇਕਰ ਤੁਸੀਂ ਸੋਸ਼ਲ ਮੀਡੀਆ 'ਤੇ ਪੋਸਟ ਪਾਉਣਾ ਚਾਹੁੰਦੇ ਹੋ ਤਾਂ ਪਾਓ, ਪਰ ਕੁਮੈਂਟਸ ਨਾ ਪੜ੍ਹਿਆ ਕਰ। ਜਦੋਂ ਅਨੁਸ਼ਕਾ ਮੇਰੀ ਜ਼ਿੰਦਗੀ 'ਚ ਆਈ, ਤਾਂ ਉਸ ਦੀ ਜ਼ਿੰਦਗੀ 'ਚ ਕਈ ਬਦਲਾਅ ਆਏ ਅਤੇ ਅਨੁਸ਼ਕਾ ਦੀ ਸਲਾਹ 'ਤੇ ਹੀ ਉਨ੍ਹਾਂ ਨੇ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲਈ।