ਵਿਰਾਟ ਨੇ ਇੰਗਲੈਂਡ ਵਿਰੁੱਧ ਕੀਤੀ ਵਿਲੀਅਮਸਨ ਦੀ ਬਰਾਬਰੀ, ਬਣਾਏ ਇਹ ਰਿਕਾਰਡ

03/17/2021 7:47:38 PM

ਅਹਿਮਦਾਬਾਦ-  ਇੰਗਲੈਂਡ ਨੇ ਭਾਰਤ ਨੂੰ ਤੀਜੇ ਟੀ-20 ਸੀਰੀਜ਼ 'ਚ 8 ਵਿਕਟਾਂ ਨਾਲ ਹਰਾ ਦਿੱਤਾ ਤੇ ਇਸ ਦੌਰਾਨ ਇੰਗਲੈਂਡ ਨੇ 2-1 ਦੀ ਬੜ੍ਹਤ ਬਣਾ ਲਈ ਹੈ। ਇਸ ਮੈਚ 'ਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਇਕ ਵਾਰ ਫਿਰ ਆਪਣੇ ਬੱਲੇ ਨਾਲ ਮੈਦਾਨ ਦੇ ਚਾਰੇ ਪਾਸੇ ਦੌੜਾਂ ਬਣਾਈਆਂ। ਤੀਜੇ ਟੀ-20 ਮੈਚ ਦੌਰਾਨ ਵਿਰਾਟ ਕੋਹਲੀ ਹੀ ਇਕਲੌਤੇ ਬੱਲੇਬਾਜ਼ ਰਹੇ ਜਿਸ ਨੇ ਇੰਗਲੈਂਡ ਵਿਰੁੱਧ ਸਭ ਤੋਂ ਜ਼ਿਆਦਾ ਦੌੜਾਂ ਬਣਾਈਆਂ। ਵਿਰਾਟ ਕੋਹਲੀ ਨੇ ਇਸ ਮੈਚ 'ਚ 77 ਦੌੜਾਂ ਦੀ ਅਰਧ ਸੈਂਕੜੇ ਵਾਲੀ ਪਾਰੀ ਖੇਡੀ ਤੇ ਕਈ ਰਿਕਾਰਡ ਵੀ ਬਣਾਏ। ਦੇਖੋ ਰਿਕਾਰਡ-


ਟੀ-20 'ਚ ਕਪਤਾਨ ਦੇ ਰੂਪ 'ਚ ਸਭ ਤੋਂ ਜ਼ਿਆਦਾ 50+ ਸਕੋਰ
11- ਵਿਰਾਟ ਕੋਹਲੀ
11- ਕੇਨ ਵਿਲੀਅਮਸਨ
10- ਆਰੋਨ ਫਿੰਚ
9- ਇਯੋਨ ਮੋਰਗਨ

ਇਹ ਖ਼ਬਰ ਪੜ੍ਹੋ- ਪ੍ਰਸਿੱਧ ਕ੍ਰਿਸ਼ਣਾ ਤੇ ਕਰੁਣਾਲ ਪੰਡਯਾ ਨੂੰ ਮਿਲੇਗਾ ਵਨ ਡੇ ਟੀਮ ’ਚ ਮੌਕਾ!


ਭਾਰਤੀ ਬੱਲੇਬਾਜ਼ਾਂ ਵਲੋਂ ਸਭ ਤੋਂ ਜ਼ਿਆਦਾ ਅਜੇਤੂ 50+ ਸਕੋਰ
ਵਿਰਾਟ ਕੋਹਲੀ- 50
ਸਚਿਨ ਤੇਂਦੁਲਕਰ- 49
ਐੱਮ. ਐੱਸ. ਧੋਨੀ- 47
ਰਾਹੁਲ ਦ੍ਰਾਵਿੜ- 34
ਟੀਮ ਦੇ ਲਈ ਸਭ ਤੋਂ ਜ਼ਿਆਦਾ ਬਾਰ ਮੈਚ 'ਚ ਟਾਪ ਸਕੋਰ ਬਣਾਉਣ ਵਾਲੇ ਖਿਡਾਰੀ
27- ਕੋਹਲੀ
27- ਰੋਹਿਤ ਸ਼ਰਮਾ
25- ਗੁਪਟਿਲ
22- ਆਰੋਨ ਫਿੰਚ
21- ਵਾਰਨਰ

ਨੋਟ- ਇਸ ਖਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh