ਵਿਰਾਟ ਨੇ ਗੁਲਾਬੀ ਗੇਂਦ ਨੂੰ ਮੰਨਿਆ ਮੁਸ਼ਕਿਲ, ਫੀਲਡਿੰਗ 'ਚ ਚੁਣੌਤੀਆਂ ਦੇ ਲਈ ਤਿਆਰ

11/22/2019 11:12:33 AM

ਕੋਲਕਾਤਾ— ਭਾਰਤੀ ਕਪਤਾਨ ਵਿਰਾਟ ਕੋਹਲੀ ਨੂੰ ਗੁਲਾਬੀ ਗੇਂਦ 'ਹਾਕੀ ਦੀ ਭਾਰੀ ਗੇਂਦ' ਵਰਗੀ ਲੱਗਦੀ ਹੈ ਅਤੇ ਉਸ ਦਾ ਮੰਨਣਾ ਹੈ ਕਿ ਇਸ ਦੇ ਭਾਰ, ਕਠੋਰਤਾ ਤੇ ਰੰਗ ਦੇ ਕਾਰਣ ਫੀਲਡਿੰਗ ਕਰਨਾ ਚੁਣੌਤੀਪੂਰਨ ਹੋਵੇਗਾ।


ਕੋਹਲੀ ਨੇ ਬੰਗਲਾਦੇਸ਼ ਵਿਰੁੱਧ ਇਤਿਹਾਸਕ ਪਹਿਲੇ ਡੇਅ-ਨਾਈਟ ਟੈਸਟ ਤੋਂ ਪਹਿਲਾਂ ਕਿਹਾ ਕਿ ਮੈਂ ਫੀਲਡਿੰਗ ਸੈਸ਼ਨ ਵਿਚ ਹੈਰਾਨ ਰਹਿ ਗਿਆ। ਸਲਿਪ ਵਿਚ ਗੇਂਦ ਇੰਨੀ ਜ਼ੋਰ ਨਾਲ ਲੱਗੀ ਜਿਵੇਂ ਹਾਕੀ ਦੀ ਭਾਰੀ ਗੇਂਦ ਹੋਵੇ, ਉਨ੍ਹਾਂ ਸਿੰਥੈਟਿਕ ਗੇਂਦਾਂ ਦੀ ਤਰ੍ਹਾਂ ਜਿਨ੍ਹਾਂ ਨਾਲ ਅਸੀਂ ਬਚਪਨ ਵਿਚ ਖੇਡਦੇ ਸੀ। ਉਸ ਨੇ ਕਿਹਾ ਕਿ ਅਜਿਹਾ ਇਸ ਲਈ ਹੈ ਕਿਉਂਕਿ ਗੇਂਦ ਵਿਚ ਵਾਧੂ ਚਮਕ ਹੈ। ਇਹ ਵੱਧ ਸਖਤ ਹੈ। ਇਹੀ ਵਜ੍ਹਾ ਹੈ ਕਿ ਉਹ ਭਾਰੀ ਲੱਗਦੀ ਹੈ। ਥ੍ਰੋਅ ਵਿਚ ਵੀ ਵੱਧ ਮਿਹਨਤ ਕਰਨੀ ਪੈਂਦੀ ਹੈ।


ਦਿਨ ਦੇ ਸਮੇਂ ਉੱਚੇ ਕੈਚ ਫੜਨੇ ਮੁਸ਼ਕਿਲ ਹੋਣਗੇ। ਲਾਲ ਜਾਂ ਸਫੈਦ ਗੇਂਦ ਨਾਲ ਪਤਾ ਲੱਗ ਜਾਂਦਾ ਹੈ ਕਿ ਗੇਂਦ ਤੁਹਾਡੇ ਤਕ ਕਦੋਂ ਪਹੁੰਚੇਗੀ ਪਰ ਗੁਲਾਬੀ ਗੇਂਦ ਵਿਚ ਇਹ ਜੱਜ ਕਰਨਾ ਮੁਸ਼ਕਿਲ ਹੈ। ਉਸ ਨੇ ਕਿਹਾ ਕਿ 'ਫੀਲਡਿੰਗ' ਸੈਸ਼ਨ ਬਹੁਤ ਚੁਣੌਤੀਪੂਰਨ ਰਿਹਾ। ਢਲਦੇ ਸੂਰਜ ਦੀ ਰੋਸ਼ਨੀ 'ਚ ਗੁਲਾਬੀ ਗੇਂਦ ਨੂੰ ਖੇਡਣਾ ਸਭ ਤੋਂ ਵੱਡੀ ਚੁਣੌਤੀ ਮੰਨਿਆ ਜਾ ਰਿਹਾ ਹੈ। ਇਸ ਲਈ ਅਸੀਂ ਕਦੀ-ਕਦੀ ਹੀ ਡੇ-ਨਾਈਟ ਟੈਸਟ ਖੇਡ ਸਕਦੇ ਹਾਂ ਹਮੇਸ਼ਾ ਨਹੀਂ।

Gurdeep Singh

This news is Content Editor Gurdeep Singh