ਇਸ ਤੋਂ ਬਿਨਾ ਨਹੀਂ ਰਹਿ ਸਕਦੇ ਵਿਰਾਟ, ਦੱਸੀ ਵੱਡੀ ਕਮਜ਼ੋਰੀ

10/04/2017 3:38:50 PM

ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਵਨਡੇ ਸੀਰੀਜ਼ 'ਚ 4-1 ਨਾਲ ਜਿੱਤ ਹਾਸਲ ਕਰਨ ਤੋਂ ਬਾਅਦ ਭਾਰਤੀ ਟੀਮ ਹੁਣ ਟੀ-20 'ਚ ਵੀ ਜਿੱਤ ਦਾ ਸਿਲਸਿਲਾ ਬਰਕਰਾਰ ਰੱਖਣ ਲਈ ਉਤਰੇਗੀ। ਟੀ-20 ਸੀਰੀਜ਼ 7 ਅਕਤੂਬਰ ਤੋਂ ਸ਼ੁਰੂ ਹੋਵੇਗੀ। ਕਪਤਾਨ ਵਿਰਾਟ ਕੋਹਲੀ ਸਮੇਤ ਟੀਮ ਦੇ ਸਾਰੇ ਖਿਡਾਰੀ ਇਨ੍ਹਾਂ ਦਿਨਾ 'ਚ ਆਰਾਮ ਕਰ ਰਹੇ ਹਨ। 
ਇਸ ਦੌਰਾਨ ਵਿਰਾਟ ਇੰਸਟਾਗ੍ਰਾਮ 'ਤੇ ਐਕਟਿਵ ਹਨ। ਵਿਰਾਟ ਕੋਹਲੀ ਮੈਦਾਨ 'ਤੇ ਜਿੱਥੇ ਸਖਤ ਅਨੁਸ਼ਾਸਨ 'ਚ ਦਿੱਖਦੇ ਹਨ ਉੱਥੇ ਹੀ ਮੈਦਾਨ ਤੋਂ ਬਾਹਰ ਉਨ੍ਹਾਂ ਨੂੰ ਮਿਊਜ਼ਿਕ ਬਹੁਤ ਬਹੁਤ ਮਜ਼ਾ ਦਿੰਦਾ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਇੰਸਟਾਗ੍ਰਾਮ 'ਤੇ ਤਸਵੀਰ ਸ਼ੇਅਰ ਕੀਤੀ, ਜਿਸ 'ਚ ਉਹ ਹੈਡਫੋਨ ਲਗਾ ਕੇ ਕਾਰ 'ਚ ਬੈਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੂੰ ਲਿਖਿਆ ਕਿ ਮਿਊਜ਼ਿਕ ਉਨ੍ਹਾਂ ਲਈ ਬੇਹੱਦ ਜ਼ਰੂਰੀ ਹੈ, ਮਿਊਜ਼ਿਕ ਉਨ੍ਹਾਂ ਦੀ ਐਨਰਜ਼ੀ ਵਧਾਉਂਦਾ ਹੈ। 


ਇਕ ਦਿਨ ਪਹਿਲਾਂ ਹੀ ਵਿਰਾਟ ਨੇ ਇੰਸਟਾਗ੍ਰਾਮ 'ਤੇ ਆਪਣੇ ਇਕ ਦੋਸਤ ਨਾਲ ਸੈਲਫੀ ਸ਼ੇਅਰ ਕੀਤੀ ਸੀ। ਨਾਲ ਹੀ ਲਿਖਿਆ ਹੈ- ਤੂੰ ਚੰਗਾ ਦੋਸਤ ਹੀ ਨਹੀਂ, ਤੂੰ ਮੇਰੇ ਜਾਣਨੇ ਵਾਲਿਆਂ 'ਚੋਂ ਸਭ ਤੋਂ ਸਮਝਦਾਰ ਵੀ ਹੈ, ਮੈਂ ਜਾਣਦਾ ਹਾਂ... ਅਤੇ ਲੋਕ ਵੀ ਤੇਰੇ ਕੋਲੋ ਬਹੁਤ ਕੁਝ ਸਿੱਖ ਸਕਦੇ ਹਨ।God bless you Jewel!