ਵਿਆਹ ਦੀ ਵਰ੍ਹੇਗੰਢ ਮੁਬਾਰਕ : ਵਿਰਾਟ-ਅਨੁਸ਼ਕਾ ਨੇ ਇਕ ਦੂਜੇ ਨੂੰ ਇਸ ਤਰ੍ਹਾਂ ਕਹੀ ਦਿਲ ਦੀ ਗੱਲ
12/11/2019 1:29:18 PM
ਨਵੀਂ ਦਿੱਲੀ : ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਅਤੇ ਉਸ ਦੇ ਪਤੀ ਕ੍ਰਿਕਟਰ ਵਿਰਾਟ ਕੋਹਲੀ ਅੱਜ ਭਾਵ 11 ਦਸੰਬਰ ਨੂੰ ਆਪਣੇ ਵਿਆਹ ਦੀ ਦੂਜੀ ਵਰ੍ਹੇਗੰਢ ਮਨਾ ਰਹੇ ਹਨ। ਇਸ ਖਾਸ ਅਵਸਰ 'ਤੇ ਦੋਵਾਂ ਨੇ ਕੁਝ ਰੋਮਾਂਟਿਕ ਥ੍ਰੀਬੈਕ ਤਸਵੀਰਾਂ ਸੋਸ਼ਲ ਮੀਡੀਆ 'ਤੇ ਅਪਲੋਡ ਕਰ ਇਕ ਦੂਜੇ ਨੂੰ ਵਿਸ਼ ਕਰਨ ਦੇ ਨਾਲ ਦਿਲ ਦੀ ਗੱਲ ਕਹੀ।
View this post on Instagram"To love another person is to see the face of God" -Victor Hugo The thing about love is that it's not just a feeling , it's much more than that . It's a guide , a propeller, a path to the absolute truth . And I am blessed , truly , wholly blessed, to have found it ❤️ 🙏
A post shared by AnushkaSharma1588 (@anushkasharma) on
ਅਨੁਸ਼ਕਾ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਦੋਵਾਂ ਦੀ ਮੋਨੋਕਰੋਮ ਤਸਵੀਰ ਅਪਲੋਡ ਕੀਤੀ ਹੈ। ਇਹ ਤਸਵੀਰ ਉਨ੍ਹਾਂ ਦੇ ਵਿਆਹ ਦੀ ਹੈ। ਤਸਵੀਰ ਕਰਦਿਆਂ ਅਨੁਸ਼ਕਾ ਨੇ ਵਿਰਾਟ ਲਈ ਮਸ਼ਹੂਰ ਕਵੀ ਵਿਕਟਰ ਹਿਊਗੋ ਦੀ ਇਕ ਗੱਲ ਲਿਖੀ। ਉਸ ਨੇ ਲਿਖਿਆ, ''ਕਿਸੇ ਦੂਜੇ ਵਿਅਕਤੀ ਨੂੰ ਪਿਆਰ ਕਰਨਾ ਮਤਲਬ ਉਸ ਵਿਚ ਭਗਵਾਨ ਦਾ ਚਿਹਰਾ ਦੇਖਣਾ, ਪਿਆਰ ਦੇ ਬਾਰੇ ਵਿਚ ਇਕ ਖਾਸ ਗੱਲ ਇਹ ਹੈ ਕਿ ਇਹ ਅਹਿਸਾਸ ਤੋਂ ਵੀ ਵੱਧ ਕੇ ਹੈ। ਇਹ ਇਕ ਮਾਰਗਦਰਸ਼ਕ, ਸੱਚਾਈ ਵੱਲ ਲਿਜਾਂਦਾ ਰਿਸ਼ਤਾ ਹੈ। ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਇਹ ਮਿਲ ਗਿਆ ਹੈ।''
In reality there is only love and nothing else. And when god blesses you with the person who makes you realise that everyday, you have just one feeling, gratitude❤️ pic.twitter.com/uVnCA66xa4
— Virat Kohli (@imVkohli) December 11, 2019
ਉੱਥੇ ਹੀ ਵਿਰਾਟ ਨੇ ਵੀ ਆਪਣਾ ਪਿਆਰ ਲਫਜ਼ਾਂ ਵਿਚ ਤਰਾਸ਼ਦਿਆਂ ਲਿਖਿਆ, ''ਹਕੀਕਤ ਵਿਚ ਸਿਰਫ ਅਤੇ ਸਿਰਫ ਪਿਆਰ ਹੀ ਹੈ, ਉਸ ਤੋਂ ਇਲਾਵਾ ਕੁਝ ਵੀ ਨਹੀਂ। ਜਦੋਂ ਈਸ਼ਵਰ ਤੁਹਾਡੀ ਕਿਸਮਤ ਵਿਚ ਅਜਿਹੇ ਕਿਸੇ ਇਕ ਵਿਅਕਤੀ ਨੂੰ ਭੇਜਦਾ ਹੈ, ਜੋ ਹਰ ਦਿਨ ਤੁਹਾਨੂੰ ਇਸ ਦਾ ਅਹਿਸਾਸ ਕਰਾਉਂਦਾ ਹੈ ਤਾਂ ਤੁਹਾਨੂੰ ਅੰਦਰ ਸਿਰਫ ਇਕ ਹੀ ਅਹਿਸਾ ਆਉਂਦਾ ਹੈ ਅਤੇ ਉਹ ਹੈ ਸਤਕਾਰ।''
ਦੋਵਾਂ ਵਿਚਾਲੇ ਰਿਸ਼ਤਾ ਕਿੰਨਾ ਡੂੰਘਾ ਹੈ ਇਸ ਗੱਲ ਦਾ ਪਤਾ ਉਨ੍ਹਾਂ ਨੇ ਆਪਣੇ ਪਹਿਲੇ ਕਰਵਾਚੌਥ 'ਤੇ ਹੀ ਲੱਗ ਗਿਆ ਸੀ। ਕੋਹਲੀ ਨੇ ਅਨੁਸ਼ਕਾ ਅਤੇ ਅਨੁਸ਼ਕਾ ਨੇ ਵਿਰਾਟ ਲਈ ਵਰਤ ਰੱਖਿਆ ਸੀ। ਵੈਸੇ ਅੱਜ ਦਾ ਦਿਨ ਭਾਰਤ ਲਈ ਵੀ ਕਾਫੀ ਖਾਸ ਹੈ। ਭਾਰਤ ਨੂੰ ਵੈਸਟਇੰਡੀਜ਼ ਖਿਲਾਫ 3 ਮੈਚਾਂ ਦੀ ਸੀਰੀਜ਼ ਦਾ ਫੈਸਲਾਕੁੰਨ ਮੈਚ ਖੇਡਣਾ ਹੈ। ਦੋਵੇਂ ਹੀ ਟੀਮਾਂ 3 ਮੈਚਾਂ ਦੀ ਸੀਰੀਜ਼ ਵਿਚ 1-1 ਨਾਲ ਬਰਾਬਰ ਹਨ ਅਤੇ ਅੱਜ ਦਾ ਮੁਕਾਬਲਾ ਜਿੱਤਣ ਵਾਲੀ ਟੀਮ ਇਸ ਸੀਰੀਜ਼ 'ਤੇ ਕਬਜਾ ਕਰੇਗੀ।