ਸ਼ੈਂਪੂ ਦੀ ਐਡ ਤੋਂ ਵਿਆਹ ਤਕ, ਦੇਖੋ ਵਿਰਾਟ-ਅਨੁਸ਼ਕਾ ਦੀਆਂ ਕੁਝ ਖੂਬਸੂਰਤ ਤਸਵੀਰਾਂ

11/05/2019 1:15:28 PM

ਸਪੋਰਟਸ ਡੈਸਕ : ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਅੱਜ ਅਰਥਾਤ 5 ਨਵੰਬਰ ਨੂੰ ਆਪਣਾ 31ਵਾਂ ਜਨਮਦਿਨ ਮਨਾ ਰਹੇ ਹਨ। ਵਿਰਾਟ ਕੋਹਲੀ ਇਨ੍ਹੀ ਦਿਨੀ ਕ੍ਰਿਕਟ ਦੂਰ ਚੱਲ ਰਹੇ ਹਨ ਅਤੇ ਆਪਣੀ ਪਤਨੀ ਅਨੁਸ਼ਕਾ ਸ਼ਰਮਾ ਦੇ ਨਾਲ ਭੂਟਾਨ ਵਿਚ ਸ਼ੁੱਟੀਆਂ ਬਿਤਾ ਰਹੇ ਹਨ। ਵਿਰਾਟ ਕੋਹਲੀ ਨੇ 11 ਦਸੰਬਰ, 2017 ਨੂੰ ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਅਨੁਸ਼ਕਾ ਸ਼ਰਮਾ ਨਾਲ ਵਿਆਹ ਕੀਤਾ ਸੀ। ਕੋਹਲੀ ਅਤੇ ਅਨੁਸ਼ਕਾ ਇਕ ਸ਼ੈਂਪੂ ਦੀ ਟੀ. ਪੀ. ਐਡ ਵਿਚ ਮਿਲੇ ਸੀ। ਇਸ ਤੋਂ ਬਾਅਦ ਦੋਵਾਂ ਵਿਚਾਲੇ ਦੋਸਤੀ ਹੋਈ। ਇਸ ਦੌਰਾਨ ਜਦੋਂ ਉਨ੍ਹਾਂ ਦਾ ਅਫੇਅਰ ਚੱਲ ਰਿਹਾ ਸੀ ਤਾਂ ਅਨੁਸ਼ਕਾ ਨੂੰ ਅਕਸਰ ਕ੍ਰਿਕਟ ਮੈਦਾਨ ਵਿਚ ਕੋਹਲੀ ਅਤੇ ਟੀਮ ਇੰਡੀਆ ਨੂੰ ਚੀਅਰ ਕਰਦੇ ਦੇਖਿਆ ਜਾਂਦਾ ਸੀ। ਹਾਲਾਂਕਿ ਦੋਵੇਂ ਆਪਣੇ ਅਫੇਅਰ ਨੂੰ ਲੈ ਕੇ ਕਦੇ ਖੁਲ੍ਹ ਕੇ ਸਾਹਮਣੇ ਨਹੀਂ ਆਏ ਸੀ। ਕੋਹਲੀ-ਅਨੁਸ਼ਕਾ ਦੀ ਟੀ. ਵੀ. ਐਡ ਤੋਂ ਲੈ ਕੇ ਵਿਆਹ ਤਕ ਦੀਆਂ ਕੁਝ ਖਾਸ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ।