ਹਿੰਸਾ ਤੇ ਦੁਰਘਟਨਾਵਾਂ ਨੇ ਫਰਾਂਸ ਦੀ ਵਿਸ਼ਵ ਕੱਪ ਜਿੱਤ ਦੇ ਰੰਗ ''ਚ ਪਾਈ ਭੰਗ

07/17/2018 2:03:19 AM

ਪੈਰਿਸ— ਫਰਾਂਸ ਦੀ ਵਿਸ਼ਵ ਕੱਪ ਜਿੱਤ ਦਾ ਲੱਖਾਂ ਪ੍ਰਸ਼ੰਸਕਾਂ ਨੇ ਜਿਥੇ ਸੜਕ 'ਤੇ ਉਤਰ ਕੇ ਜਸ਼ਨ ਮਨਾਇਆ, ਉਥੇ ਹੀ ਚੈਂਪਸ ਐਲਿਸੀਸ ਐਵੇਨਿਊ ਵਿਚ ਦਰਜਨਾਂ ਨੌਜਵਾਨਾਂ ਨੇ ਇਕ ਪ੍ਰਸਿੱਧ ਸਟੋਰ ਦੀਆਂ ਖਿੜਕੀਆਂ ਤੋੜ ਦਿੱਤੀਆਂ ਤੇ ਲੁੱਟ-ਖੋਹ ਕੀਤੀ। ਕੱਲ ਸਕੀਅ ਮਾਸਕ ਪਹਿਨੀ ਲੱਗਭਗ 30 ਲੋਕ ਪਬਲਿਸਿਸ ਡਰੱਗ ਸਟੋਰ  'ਚ ਵੜ ਗਏ ਤੇ ਬਾਅਦ ਵਿਚ ਵਾਈਨ ਤੇ ਸ਼ੈਂਪੇਨ ਦੀਆਂ ਬੋਤਲਾਂ ਲੈ ਕੇ ਭੱਜ ਗਏ। ਇਸ ਦੌਰਾਨ ਕੁਝ ਲੋਕਾਂ ਨੇ ਹੱਸਦੇ ਹੋਏ ਮੋਬਾਇਲ 'ਤੇ ਆਪਣੀਆਂ ਵੀਡੀਓਜ਼ ਵੀ ਬਣਾਈਆਂ।

ਕੁਝ ਲੋਕਾਂ ਨੇ ਪੁਲਸ 'ਤੇ ਬੋਤਲਾਂ ਤੇ ਕੁਰਸੀਆਂ ਸੁੱਟੀਆਂ, ਜਿਸ ਦੇ ਜਵਾਬ ਵਿਚ ਪੁਲਸ ਨੂੰ ਹੰਝੂ ਗੈਸ ਦਾ ਇਸਤੇਮਾਲ ਕਰਨਾ ਪਿਆ।

ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਫਰਾਂਸ ਦੇ ਦੱਖਣੀ ਸ਼ਹਿਰ ਲਿਓਨ ਵਿਚ ਪੁਲਸ ਤੇ ਲਗਭਗ 100 ਨੌਜਵਾਨਾਂ ਵਿਚਾਲੇ ਝੜਪ ਵੀ ਹੋਈ, ਜਦੋਂ ਖੁੱਲ੍ਹੇ ਵਿਚ ਮੈਚ ਦੀ ਸਕ੍ਰੀਨਿੰਗ ਦੌਰਾਨ ਨੌਜਵਾਨ ਪੁਲਸ ਦੇ ਵਾਹਨ  ਉੱਪਰ ਚੜ੍ਹ ਗਏ। ਇਸ ਤੋਂ ਬਾਅਦ ਇਥੇ ਭਗਦੜ ਵੀ ਮਚ ਗਈ।