5ਵੇਂ ਰਾਊਂਡ ’ਚ ਪਹਿਲਾ ਪ੍ਰੋਫੈਸ਼ਨਲ ਮੁਕਾਬਲਾ ਹਾਰਿਆ ਵਿਜੇਂਦਰ

03/21/2021 10:37:58 AM

ਪਣਜੀ (ਜ. ਬ.)– ਮੁੱਕੇਬਾਜ਼ ਵਿਜੇਂਦਰ ਸਿੰਘ ਦੇ ਪੇਸ਼ੇਵਰ ਸਰਕਟ ’ਤੇ ਅਜੇਤੂ ਮੁਹਿੰਮ ’ਤੇ ਰੋਕ ਲੱਗ ਗਈ। ਉਸ ਨੂੰ ਰੂਸ ਦੇ ਅਰਿਤਸ਼ ਲੋਪਸਾਨ ਨੇ ‘ਬੈਟਲ ਆਫ ਸ਼ਿਪ’ ਮੁਕਾਬਲੇ ਵਿਚ ਹਰਾ ਦਿੱਤਾ। ਬੀਜਿੰਗ 2008 ਦੇ ਕਾਂਸੀ ਤਮਗਾ ਜੇਤੂ ਵਿਜੇਂਦਰ 2015 ਵਿਚ ਪੇਸ਼ੇਵਰ ਸਰਕਟ ਵਿਚ ਉਤਰਿਆ ਸੀ ਤੇ ਉਦੋਂ ਤੋਂ ਲਗਾਤਾਰ 12 ਮੁਕਾਬਲੇ ਜਿੱਤ ਚੁੱਕਾ ਸੀ। ਆਪਣੀ 7ਵੀਂ ਬਾਊਟ ਖੇਡ ਰਹੇ ਰੂਸੀ ਮੁੱਕੇਬਾਜ਼ ਨੇ ‘ਮੈਜੇਸਟਿਕ ਪ੍ਰਾਈਡ ਕੈਸਿਨੋ’ ਜਹਾਜ਼ ’ਤੇ ਹੋਏ ਇਸ ਮੁਕਾਬਲੇ ਵਿਚ ਜਿੱਤ ਦਰਜ ਕਰਕੇ ਸਥਾਨਕ ਦਰਸ਼ਕਾਂ ਦਾ ਦਿਲ ਤੋੜ ਦਿੱਤਾ। 5ਵੇਂ ਦੌਰ ਵਿਚ ਇਕ ਮਿੰਟ ਤੇ 9 ਸੈਕੰਡ ਤੋਂ ਬਾਅਦ ਰੈਫਰੀ ਨੇ ਰੂਸੀ ਮੁੱਕੇਬਾਜ਼ ਨੂੰ ਜੇਤੂ ਐਲਾਨ ਕੀਤਾ।

ਹਾਰ ਤੋਂ ਬਾਅਦ ਵਿਜੇਂਦਰ
ਮੈਂ ਇਸ ਹਾਰ ਤੋਂ ਬਾਅਦ ਮਜ਼ਬੂਤੀ ਨਾਲ ਵਾਪਸੀ ਕਰਾਂਗਾ। ਇਹ ਚੰਗਾ ਮੁਕਾਬਲਾ ਸੀ। ਉਹ ਨੌਜਵਾਨ ਤੇ ਦਮਦਾਰ ਮੁੱਕੇਬਾਜ਼ ਹੈ। ਉਹ ਨੌਜਵਾਨ ਤੇ ਦਮਦਾਰ ਮੁੱਕੇਬਾਜ਼ ਹੈ। ਮੈਂ ਵਾਪਸੀ ਕਰਕੇ ਉਸ ਨੂੰ ਮਾਸਕੋ ਵਿਚ ਹਰਾਵਾਂਗਾ।

ਲੋਪਸਾਨ ਜਿੱਤ ਤੋਂ ਬਾਅਦ
ਵਿਜੇਂਦਰ ਦੇ ਖਿਲਾਫ ਮੇਰੀ ਰਣਨੀਤੀ ਕਾਰਗਾਰ ਸਾਬਤ ਹੋਈ। ਉਹ ਸ਼ਾਨਦਾਰ ਫਾਈਟਰ ਹੈ ਤੇ ਇਹ ਬਿਹਤਰੀਨ ਤਜਰਬਾ ਰਿਹਾ। ਮੈਨੂੰ ਖੁਸ਼ੀ ਹੈ ਕਿ ਵਿਜੇਂਦਰ ਸਿੰਘ ਦਾ ਅਜੇਤੂ ਰਿਕਾਰਡ ਤੋੜਨ ਵਾਲਾ ਮੈਂ ਪਹਿਲਾ ਮੁੱਕੇਬਾਜ਼ ਬਣਿਆ।

ਹੋਰ ਰਿਜ਼ਲਟ
ਸੁਪਰਲਾਈਟ ਵੇਟ :
ਸਬਰੀ ਜੇ. ਨੇ ਨਿਤਿਨ ਅਤੇ ਡਿਗਰੀ ਮਹੇਸ਼ ਨੇ ਕੁਲਦੀਪ ਡਾਨਾ ਨੂੰ ਹਰਾਇਆ।
ਲਾਈਟਵੇਟ : ਕਾਰਤਿਕ ਸਤੀਸ਼ ਕੁਮਾਰ ਨੇ ਜੈਪਾਲ ਜਗਨੰਦਨ ਨੂੰ ਹਰਾਇਆ।
ਹੈਵੀਵੇਟ : ਧਰਮਿੰਦਰ ਗਰੇਵਾਲ ਨੇ ਆਸ਼ੀਸ਼ ਅਹਿਲਾਵਤ ਨੂੰ ਹਰਾਇਆ।

ਇਸ ਤਰ੍ਹਾਂ ਚੱਲਿਆ ਮੁਕਾਬਲਾ

ਰਾਊਂਡ-1 : ਦੋਵਾਂ ਨੇ ਚੰਗੇ ਪੰਚ ਲਾਏ।
ਮੁਕਾਬਲਾ ਲਗਭਗ ਬਰਾਬਰ ਰਿਹਾ।

ਰਾਊਂਡ-2 : ਵਿਜੇਂਦਰ ਨੇ ਵਾਪਸੀ ਕੀਤੀ।
ਆਖਰੀ ਸੈਕੰਡ ਵਿਚ ਮਜ਼ਬੂਤ ਪੰਚ ਜੜੇ।

ਰਾਊਂਡ-3 : ਵਿਜੇਂਦਰ ਦੀ ਚੰਗੀ ਸ਼ੁਰੂਆਤ ਸੀ ਪਰ ਲੋਪਸਾਨ ਨੇ ਮਜ਼ਬੂਤੀ ਨਾਲ ਵਾਪਸੀ ਕੀਤੀ।

ਰਾਊਂਡ 4 : ਲੋਪਸਾਨ ਹਾਵੀ ਰਿਹਾ।

ਰਾਊਂਡ 5 : ਵਿਜੇਂਦਰ ਦੇ ਨੱਕ ’ਚੋਂ ਖੂਨ ਨਿਕਲਿਆ। 1.9 ਮਿੰਟ ਵਿਚ ਹੀ ਫਾਈਟ ਰੋਕੀ।
ਪ੍ਰਾਈਡ ਕੈਸਿਨੋ ਸ਼ਿਪ ਦੀ ਛੱਤ ’ਤੇ ਮੁਕਾਬਲਾ ਆਯੋਜਿਤ ਕੀਤਾ ਗਿਆ ਸੀ।


 

cherry

This news is Content Editor cherry