ਇਸ ਹਫਤੇ ਤੋਂ ਟ੍ਰੇਨਿੰਗ ਸ਼ੁਰੂ ਕਰਨਗੇ ਵਿਦਰਭ ਦੇ ਖਿਡਾਰੀ

11/18/2020 7:55:16 PM

ਨਾਗਪੁਰ– ਕੋਰੋਨਾ ਵਾਇਰਸ ਮਹਾਮਾਰੀ ਦੇ ਕਾਰਣ ਲਗਭਗ 8 ਮਹੀਨਿਆਂ ਦੀ ਬ੍ਰੇਕ ਤੋਂ ਬਾਅਦ ਵਿਦਰਭ ਦੀ ਰਣਜੀ ਟਰਾਫੀ ਟੀਮ ਦੇ ਸੰਭਾਵਿਤ ਖਿਡਾਰੀ ਇਸ ਹਫਤੇ ਤੋਂ ਇਕ ਵਾਰ ਫਿਰ ਟ੍ਰੇਨਿੰਗ ਸ਼ੁਰੂ ਕਰਨਗੇ। ਭਾਰਤ ਦੇ ਘਰੇਲੂ ਸੈਸ਼ਨ ਦੇ ਜਨਵਰੀ ਵਿਚ ਸੱਯਦ ਮੁਸ਼ਤਾਕ ਅਲੀ ਟਰਾਫੀ ਦੇ ਲਈ ਰਾਸ਼ਟਰੀ ਟੀ-20 ਚੈਂਪੀਅਨਸ਼ਿਪ ਦੇ ਨਾਲ ਸ਼ੁਰੂ ਹੋਣ ਦੀ ਸੰਭਾਵਨਾ ਹੈ।
ਦੋ ਵਾਰ ਦੀ ਰਣਜੀ ਟਰਾਫੀ ਤੇ ਇਰਾਨੀ ਕੱਪ ਚੈਂਪੀਅਨ ਵਿਰਦਰਭ ਕ੍ਰਿਕਟ ਸੰਘ (ਵੀ. ਸੀ. ਏ.) ਦੇ ਮੁਖੀ ਆਨੰਦ ਜਾਇਸਵਾਲ ਨੇ ਦੱਸਿਆ ਕਿ ਆਰ. ਟੀ.-ਪੀ. ਸੀ. ਆਰ. 'ਤੇ ਟ੍ਰੇਨਿੰਗ ਹੋਣ ਤੋਂ ਬਾਅਦ ਵੀਰਵਾਰ (19 ਨਵੰਬਰ) ਜਾਂ ਸ਼ੁੱਕਰਵਾਰ ਨੂੰ ਸਿਵਲ ਲਾਇਨਜ਼ ਗਰਾਊਂਡ 'ਤੇ ਬਹਾਲ ਹੋਵੇਗੀ। ਜਾਇਸਵਾਲ ਨੇ ਕਿਹਾ,''ਸਾਨੂੰ ਸਥਾਨਕ ਅਧਿਕਾਰੀਆਂ (ਨਾਗਪੁਰ ਨਗਰ ਨਿਗਮ) ਤੋਂ ਜ਼ਰੂਰੀ ਮਨਜ਼ੂਰੀ ਮਿਲ ਗਈ ਹੈ ਤੇ ਇਸ ਲਈ ਅਸੀਂ ਟ੍ਰੇਨਿੰਗ ਸ਼ੁਰੂ ਕਰ ਰਹੇ ਹਾਂ।''
ਵੀ. ਸੀ. ਏ. ਪ੍ਰਮੁੱਖ ਅਨੁਸਾਰ ਨੈੱਟ ਸੈਸ਼ਨ ਇਨਡੋਰ ਅਕੈਡਮੀ ਵਿਚ ਹੋਵੇਗਾ ਜਦਕਿ ਫੀਲਡਿੰਗ ਸੈਸ਼ਨ ਛੋਟੇ ਗਰੁੱਪਾਂ ਵਿਚ ਕੀਤਾ ਜਾਵੇਗਾ। ਜਾਇਸਵਾਲ ਨੇ ਨਾਲ ਹੀ ਪੁਸ਼ਟੀ ਕੀਤੀ ਕਿ ਸਿਰਫ ਸੀਨੀਅਰ ਪੁਰਸ਼ ਤੇ ਬੀਬੀਆਂ ਟੀਮਾਂ ਟ੍ਰੇਨਿੰਗ ਕਰਨਗੀਆਂ ਕਿਉਂਕਿ ਸੰਘ ਨਹੀਂ ਚਾਹੁੰਦਾ ਕਿ ਜੂਨੀਅਰ ਖਿਡਾਰੀਆਂ ਦੀ ਸਿਹਤ ਨੂੰ ਲੈ ਕੇ ਕੋਈ ਜ਼ੋਖਿਮ ਹੋਵੇ।

Gurdeep Singh

This news is Content Editor Gurdeep Singh