ਤਜਰਬੇਕਾਰ ਖੇਡ ਪ੍ਰਸ਼ਾਸਕ ਅਸ਼ੋਕ ਮੱਟੂ ਦਾ ਦਿਹਾਂਤ

12/27/2017 4:28:05 PM

ਨਵੀਂ ਦਿੱਲੀ, (ਬਿਊਰੋ)— ਰਾਸ਼ਟਰੀ ਮੁੱਕੇਬਾਜ਼ੀ ਅਤੇ ਹਾਕੀ ਮਹਾਸੰਘਾਂ ਦੇ ਅਲਗ-ਅਲਗ ਸਮੇਂ 'ਤੇ ਪ੍ਰਧਾਨ ਰਹੇ ਤਜਰਬੇਕਾਰ ਖੇਡ ਪ੍ਰਸ਼ਾਸਕ ਅਸ਼ੋਕ ਕੁਮਾਰ ਮੱਟੂ ਦਾ ਲੰਬੀ ਬੀਮਾਰੀ ਦੇ ਬਾਅਦ ਅੱਜ ਦਿਹਾਂਤ ਹੋ ਗਿਆ। 

ਉਹ 75 ਸਾਲਾਂ ਦੇ ਸਨ। ਉਨ੍ਹਾਂ ਦੇ ਪਰਿਵਾਰ 'ਚ ਪਤਨੀ ਤੋਂ ਇਲਾਵਾ 2 ਧੀਆਂ ਹਨ। ਮੱਟੂ ਦੇ ਦੋਸਤ ਅਸ਼ੋਕ ਗੰਗੋਪਾਧਿਆਏ ਨੇ ਪੱਤਰਕਾਰਾਂ ਨੂੰ ਦੱਸਿਆ, ''ਮੱਟੂ ਪਿਛਲੇ 5-6 ਮਹੀਨਿਆਂ ਤੋਂ ਬੀਮਾਰ ਸਨ। ਉਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ।'' ਉਨ੍ਹਾਂ ਕਿਹਾ, ''ਉਨ੍ਹਾਂ ਦਾ ਅੱਜ ਸਵੇਰੇ ਸਾਢੇ ਅੱਠ ਵਜੇ ਦਿਹਾਂਤ ਹੋ ਗਿਆ।''