ਦਿੱਗਜ ਖਿਡਾਰੀ ਰੋਜਰ ਫੈਡਰਰ ਦੀਆਂ ਨਜ਼ਰਾਂ 2021 ਓਲੰਪਿਕ 'ਤੇ

07/07/2020 10:51:36 PM

ਨਵੀਂ ਦਿੱਲੀ- ਗੋਡੇ ਦੇ ਦੋ ਆਪ੍ਰੇਸ਼ਨ ਤੋਂ ਉੱਭਰ ਰਹੇ ਰੋਜਰ ਫੈਡਰਰ ਦੀਆਂ ਨਜ਼ਰਾਂ ਹੁਣ 2021 ਟੈਨਿਸ ਸੈਸ਼ਨ ਤੇ ਟੋਕੀਓ ਓਲੰਪਿਕ 'ਤੇ ਲੱਗੀ ਹੈ। ਫੈਡਰਰ ਨੇ ਸੋਮਵਾਰ ਨੂੰ ਕਿਹਾ ਕਿ ਉਹ ਅਜੇ ਚੋਟੀ ਪੱਧਰ ਟੈਨਿਸ ਨਹੀਂ ਖੇਡ ਸਕਦੇ ਪਰ ਉਹ ਤੇਜ਼ੀ ਨਾਲ ਉਸ ਵੱਲ ਵਧ ਰਹੇ ਹਨ। ਪ੍ਰਸ਼ੰਸਕਾਂ ਦੇ ਸਵਾਲਾਂ ਦੇ ਆਨਲਾਈਨ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਹੁਣ ਮੈਂ ਬਿਹਤਰ ਮਹਿਸੂਸ ਕਰ ਰਿਹਾ ਹਾਂ।
20 ਵਾਰ ਦੇ ਗ੍ਰੈਂਡ ਸਲੈਮ ਚੈਂਪੀਅਨ ਫੈਡਰਰ ਨੇ ਸਿੰਗਲਜ਼ 'ਚ ਕਦੇ ਓਲੰਪਿਕ ਸੋਨ ਤਮਗਾ ਨਹੀਂ ਜਿੱਤਿਆ। ਉਨ੍ਹਾਂ ਨੇ ਕਿਹਾ ਮੈਂ ਅਗਲੇ ਸਾਲ ਇਹ ਇੱਛਾ ਪੂਰੀ ਕਰਨਾ ਚਾਹੁੰਦਾ ਹਾਂ। ਓਲੰਪਿਕ ਫਾਈਨਲ ਇਕ ਅਗਸਤ 2021 ਨੂੰ ਹੋਵੇਗਾ। ਫੈਡਰਰ ਇਸਦੇ ਇਕ ਹਫਤੇ ਬਾਅਦ 40 ਸਾਲ ਦੇ ਹੋ ਜਾਣਗੇ। ਉਨ੍ਹਾਂ ਨੇ ਬੀਜਿੰਗ ਓਲੰਪਿਕ 2008 'ਚ ਆਪਣੇ ਸਵਿਸ ਸਾਥੀ ਸਟਾਨ ਵਾਵਰਿੰਕਾ ਦੇ ਨਾਲ ਡਬਲਜ਼ ਸੋਨ ਤਮਗਾ ਜਿੱਤਿਆ ਸੀ।

Gurdeep Singh

This news is Content Editor Gurdeep Singh