ਟੈਨਿਸ ਫ੍ਰੈਂਚ ਓਪਨ : ਵੀਨਸ ਨੇ ਚੰਗੀ ਸ਼ੁਰੂਆਤ ਨਾਲ ਕੀਤਾ ਦੂਜੇ ਦੌਰ ''ਚ ਪ੍ਰਵੇਸ਼

05/29/2017 6:21:52 PM

ਪੈਰਿਸ— ਸਾਬਕਾ ਨੰਬਰ ਇਕ ਅਮਰੀਕਾ ਦੀ ਵੀਨਸ ਵਿਲਿਅਮਸ ਨੇ ਸਾਲ ਦੇ ਦੂਜੇ ਗ੍ਰੈਂਡ ਸਲੇਮ ਫ੍ਰੈਂਚ ਓਪਨ ਟੈਨਿਸ ਟੂਰਨਾਮੈਂਟ 'ਚ ਚੰਗੀ ਸ਼ੁਰੂਆਤ ਕਰਦੇ ਹੋਏ ਮਹਿਲਾ ਸਿੰਗਲ ਦੇ ਦੂਜੇ ਦੌਰ 'ਚ ਪ੍ਰਵੇਸ਼ ਕਰ ਲਿਆ ਹੈ। ਟੂਰਨਾਮੈਂਟ 'ਚ 10ਵਾਂ ਦਰਜਾ ਪ੍ਰਾਪਤ ਵੀਨਸ ਨੇ ਚੀਨ ਦੀ ਵਾਂਗ ਕਿਆਂਗ ਨੂੰ ਲਗਾਤਾਰ ਸੈੱਟਾਂ 'ਚ 6-4, 7-6 ਨਾਲ ਪਹਿਲੇ ਦੌਰ 'ਚ ਹਰਾਇਆ। ਹਾਲਾਂਕਿ ਕੋਰਟ ਸੁਜੈਨ ਲੇਂਗਲੇਨ 'ਚ ਅਮਰੀਕੀ ਖਿਡਾਰੀ ਨੂੰ ਸੰਘਰਸ਼ ਕਰਨਾ ਪਿਆ ਅਤੇ ਉਸ ਨੇ ਬਿਨ੍ਹਾਂ ਵਜ੍ਹਾ ਤੋਂ 44 ਗਲਤੀਆਂ ਕੀਤੀਆਂ। ਵੀਨਸ ਦੂਜੇ ਸੈੱਟ 'ਚ ਇਕ ਬ੍ਰੇਕ ਤੋਂ ਪਿਛੜ ਗਈ ਸੀ ਪਰ ਉਸ ਨੇ ਵਾਪਸੀ ਕਰਦੇ ਹੋਏ ਸੈੱਟ ਨੂੰ ਟ੍ਰਾਈਬ੍ਰੇਕ 'ਚ ਖਿੱਚਿਆ ਅਤੇ ਉਸ ਨੂੰ ਜਿੱਤਿਆ। 6ਵਾਂ ਦਰਜਾ ਹਾਸਲ ਸਲੋਵਾਕੀਆ ਦੀ ਡੋਮਿਨਿਕਾ ਸਿਬੁਲਕੋਵਾ ਨੇ ਸਪੇਨ ਦੀ ਲਾਰਾ ਆਰੁਆਬਾਰਿਨਾ ਵੇਸਿਨੋ ਨੂੰ ਲਗਾਤਾਰ ਸੈੱਟਾਂ 'ਚ 6-2, 6-1 ਨਾਲ ਹਰਾਇਆ। ਸਾਲ 2009 'ਚ ਫ੍ਰੈਂਚ ਓਪਨ ਸੇਮੀਫਾਈਨਲਿਸਟ ਰਹੀ ਸਿਬੁਲਕੋਵਾ ਦੀ ਇਸ ਸਾਲ ਕਲੇ ਕੋਰਟ 'ਤੇ ਇਹ ਮਾਤਰ ਦੂਜੀ ਹੀ ਜਿੱਤ ਹੈ ਅਤੇ ਉਹ ਇਸ ਤੋਂ ਪਹਿਲਾ ਕਲੇ ਟੂਰਨਾਮੈਂਟਾਂ 'ਚ ਚੰਗਾ ਪ੍ਰਦਰਸ਼ਨ ਨਹੀਂ ਕਰ ਸਕੀ ਸੀ। ਦਰਜਾ ਪ੍ਰਾਪਤ ਖਿਡਾਰੀਆਂ 'ਚੋਂ 22 ਦਰਜਾ ਪ੍ਰਾਪਤ ਕ੍ਰੋਏਸ਼ੀਆ ਦੀ ਮਿਰਾਂਜਾ ਲੂਸੀ ਬਰੋਨੀ ਨੂੰ ਤੁਰਕੀ ਦੀ ਕਾਂਗਲਾ ਬੁਯੁਕਾਕੇ ਨੇ ਲਗਾਤਾਰ ਸੈੱਟਾਂ 'ਚ 6-3, 6-3 ਨਾਲ ਹਰਾ ਕੇ ਬਾਹਰ ਕਰ ਦਿੱਤਾ। ਅਮਰੀਕੀ ਵਾਈਲਡ ਕਾਰਡ ਅਤੇ ਡਰਾਅ 'ਚ ਸਭ ਤੋਂ ਛੋਟੀ 15 ਸਾਲ ਦੀ ਅਮਾਂਡਾ ਅਨਿਸੀਮੋਵਾ ਨੂੰ 90 ਵੀਂ ਰੈਂਕਿੰਗ ਦੀ ਜਾਪਾਨ ਦੀ ਕੁਰੂਮੀ ਨਾਰਾ ਨੂੰ ਹਰਾਇਆ। ਵਿਸ਼ਵ 'ਚ 267 ਵੀਂ ਰੈਂਕਿੰਗ ਦੀ ਅਮਾਂਡਾ ਨੇ 3 ਸੈੱਟਾਂ ਤੱਕ ਸਖ਼ਤ ਸੰਘਰਸ਼ ਕੀਤਾ ਪਰ ਉਹ ਢਾਈ ਘੰਟੇ ਬਾਅਦ 6-3, 5 -7, 4-6, ਨਾਲ ਮੈਚ ਹਾਰ ਗਈ। ਪੁਰਸ਼ਾਂ 'ਚ ਹਾਲੈਂਡ ਦੇ ਰਾਬਿਨ ਹਾਸ ਨੇ ਆਸਟਰੇਲੀਆ ਦੇ ਅਲੇਕਸ ਡੀ ਮਿਨੌਰ ਨੂੰ 6-2, 6-3, 6-1, ਨਾਲ ਅਤੇ ਸਪੇਨ ਦੇ ਟਾਮੀ ਰਾਬਰੇਡੋ ਨੇ ਬ੍ਰਿਟੇਨ ਦੇ ਡੇਨੀਅਲ ਇਵਾਂਸ ਨੂੰ 5-7, 6-4, 6-3, 6-1 ਨਾਲ ਹਰਾ ਕੇ ਦੂਜੇ ਦੌਰ 'ਚ ਥਾਂ ਬਣਾਈ।