ਭਾਰਤ ਦੀ ਵੈਸ਼ਣਵੀ ਨੇ ਅਮਰੀਕਾ ਦੀ ਪੇਂਸਾਕੋਲਾ ਸੂਬਾ ਮਹਿਲਾ ਬਾਸਕਟਬਾਲ ਟੀਮ ਨਾਲ ਕੀਤਾ ਕਰਾਰ

05/24/2019 1:45:46 PM

ਨਵੀਂ ਦਿੱਲੀ— ਪੇਂਸਾਕੋਲਾ ਸੂਬਾ ਮਹਿਲਾ ਬਾਸਕਟਬਾਲ ਟੀਮ ਨੇ ਭਾਰਤ ਦੀ ਰਾਸ਼ਟਰੀ ਟੀਮ ਦੀ ਖਿਡਾਰਨ ਵੈਸ਼ਣਵੀ ਯਾਦਵ ਦੇ ਨਾਲ ਕਰਾਰ ਕਰਨ ਦਾ ਐਲਾਨ ਕੀਤਾ ਹੈ। ਪੰਜ ਫੁੱਟ ਸਤ ਇੰਚ ਲੰਬੀ ਵੈਸ਼ਣਵੀ ਉੱਤਰ ਪ੍ਰਦੇਸ਼ ਦੇ ਇਲਾਹਾਬਾਦ ਦੀ ਵਸਨੀਕ ਹੈ। ਵੈਸ਼ਣਵੀ ਸੇਂਟ ਐਂਥੋਨੀ ਕਾਨਵੇਂਟ 'ਚ ਪੜਦੀ ਹੈ ਅਤੇ ਉਹ ਭਾਰਤ ਲਈ ਫੀਬਾ ਏਸ਼ੀਆ-18 3x3 ਚੈਂਪੀਅਨਸ਼ਿਪ, ਫੀਬਾ ਏਸ਼ੀਆ ਅੰਡਰ-16 ਚੈਂਪੀਅਨਸ਼ਿਪ ਅਤੇ ਫੀਬਾ ਅੰਡਰ-16 ਏਸ਼ੀਆ ਕੱਪ 'ਚ ਹਿੱਸਾ ਲੈ ਚੁੱਕੀ ਹੈ।

ਵੈਸ਼ਣਵੀ ਦੇ ਨਾਂ ਭਾਰਤੀ ਟੀਮ ਲਈ ਇਕ ਮੈਚ 'ਚ ਸਭ ਤੋਂ ਜ਼ਿਆਦਾ 71 ਅੰਕ ਜੁਟਾਉਣ ਦਾ ਰਿਕਾਰਡ ਹੈ। ਉਹ ਐੱਨ.ਬੀ.ਏ. ਅਕੈਡਮੀ ਇੰਡੀਆ ਦੇ ਇਲਾਵਾ ਅੰਡਰ-18 ਸਟੇਟ ਨੇਸ਼ਨਲਸ 'ਚ ਪੋਸਟ ਵੈਲਿਊਏਬਲ ਪਲੇਅਰ ਰਹਿ ਚੁੱਕੀ ਹੈ। ਵੈਸ਼ਣਵੀ ਨੇ ਆਪਣੀ ਇਸ ਸਫਲਤਾ ਦਾ ਸਿਹਰਾ ਐੱਨ.ਬੀ.ਏ. ਅਕੈਡਮੀ ਨੂੰ ਦਿੱਤਾ ਹੈ ਅਤੇ ਕਿਹਾ ਕਿ ਇਸ ਅਕੈਡਮੀ ਨੇ ਉਨ੍ਹਾਂ ਨੂੰ ਖ਼ੁਦ 'ਤੇ ਭਰੋਸਾ ਕਰਨ ਦੀ ਸਮਰਥਾ ਅਤੇ ਦਿੱਗਜ ਕੋਚਾਂ ਦੇ ਨਾਲ ਇਸ ਖੇਡ ਦੇ ਗੁਣ ਸਿੱਖਣ ਦਾ ਮੌਕਾ ਦਿੱਤਾ ਹੈ। ਐਨ.ਬੀ.ਏ. ਅਕੈਡਮੀਜ਼ ਵਿਮੇਂਸ ਪ੍ਰੋਗਰਾਮ ਅਮਰੀਕਾ ਤੋਂ ਬਾਹਰ ਟਾਪ ਮਹਿਲਾ ਪ੍ਰਤਿਭਾਵਾਂ ਨੂੰ ਨਿਖਾਰਨ ਨਾਲ ਜੁੜਿਆ ਇਕ ਬਾਸਕਟਬਾਲ ਡਿਵੈਲਪਮੈਂਟ ਪ੍ਰੋਗਰਾਮ ਹੈ। ਮੁੱਖ ਕੋਚ ਪੈਨੀ ਬੇਲਫੋਡਰ ਨੇ ਕਿਹਾ, ''ਅਸੀਂ ਵੈਸ਼ਣਵੀ ਦੇ ਨਾਲ ਕਰਾਰ ਕਰਕੇ ਖੁਸ਼ ਹਾਂ। ਉਹ ਲੇਡੀ ਪਾਈਰੇਟ ਫੈਮਲੀ ਦਾ ਹਿੱਸਾ ਹੈ ਅਤੇ ਆਪਣੇ ਨਾਲ ਅਪਾਰ ਤਜਰਬਾ ਲੈ ਕੇ ਆ ਰਹੀ ਹੈ। ਆਗਾਮੀ ਸੀਜ਼ਨ 'ਚ ਉਹ ਸਾਡੇ ਲਈ ਕਾਫੀ ਅਹਿਮ ਸਾਬਤ ਹੋਵੇਗੀ।

Tarsem Singh

This news is Content Editor Tarsem Singh