ਦਬੰਗ ਦਿੱਲੀ ਤੇ ਪੁਣੇਰੀ ਪਲਟਨ ਵਿਚਾਲੇ ਹੋਵੇਗਾ ਯੂ. ਟੀ. ਟੀ. ਦਾ ਉਦਘਾਟਨੀ ਮੈਚ

07/17/2019 11:50:47 PM

ਨਵੀਂ ਦਿੱਲੀ— ਮੌਜੂਦਾ ਚੈਂਪੀਅਨ ਦਬੰਗ ਦਿੱਲੀ ਟੀ. ਟੀ. ਸੀ. ਅਤੇ ਨਵੀਂ ਟੀਮ ਪੁਣੇਰੀ ਪਲਟਨ 25 ਜੁਲਾਈ ਤੋਂ ਸ਼ੁਰੂ ਹੋਣ ਵਾਲੇ ਤੀਸਰੇ ਅਲਟੀਮੇਟ ਟੇਬਲ ਟੈਨਿਸ (ਯੂ. ਟੀ. ਟੀ.) ਦੇ ਉਦਘਾਟਨੀ ਮੈਚ ਵਿਚ ਆਹਮੋ-ਸਾਹਮਣੇ ਹੋਣਗੇ। ਦਿੱਲੀ ਦੀ ਟੀਮ ਵਿਚ ਇਸ ਵਾਰ ਰੋਮਾਨੀਆ ਦੇ ਬਨਾਰਡੇਟੇ ਸਜੋਕਸ, ਸਵੀਡਨ ਦੇ ਜਾਨ ਪੀਅਰਸਨ ਅਤੇ ਭਾਰਤ ਦੇ ਉਭਰਦੇ ਖਿਡਾਰੀ ਪਾਰਥ ਵਿਰਮਾਨੀ ਹਨ ਪਰ ਉਸ ਨੂੰ ਪੁਣੇਰੀ ਪਲਟਨ ਤੋਂ ਸਖਤ ਟੱਕਰ ਮਿਲਣ ਦੀ ਸੰਭਾਵਨਾ ਹੈ। ਪੁਣੇ ਦੀ ਟੀਮ ਵਿਚ ਚੀਨੀ ਤਾਈਪੇ ਦੇ ਚੁੰਗ ਚੀ ਯੂਆਨ ਤੋਂ ਇਲਾਵਾ ਜਰਮਨ ਦੇ ਸੀਨੀਅਰ ਖਿਡਾਰੀ ਅਤੇ ਭਾਰਤ ਦੇ ਅਯਹਿਕਾ ਮੁਖਰਜੀ ਅਤੇ ਹਰਮੀਤ ਦੇਸਾਈ ਸ਼ਾਮਲ ਹਨ। 
ਇਸ ਵਾਰ ਇਕ ਹੋ ਨਵੀਂ ਟੀਮ ਚੇਨਈ ਲਾਈਨਸ ਹੈ। ਉਸ ਦੇ ਕੋਲ ਭਾਰਤ ਦੇ ਪ੍ਰਮੁੱਖ ਖਿਡਾਰੀ ਅਚੰਤਾ ਸ਼ਰਥ ਕਮਲ ਅਤੇ ਜਰਮਨੀ ਦੇ ਪੋਟ੍ਰਿਸਾ ਸੋਲਜਾ ਹਨ। ਉਸ ਦਾ ਪਹਿਲਾ ਮੁਕਾਬਲਾ ਯੂ ਮੁੰਬਾ ਟੀ. ਟੀ. ਨਾਲ ਹੋਵੇਗਾ। ਇਸ ਦੀ ਟੀਮ ਵਿਚ ਹਾਂਗਕਾਂਗ ਦਾ ਜੋ ਹੋਈ ਕੇਮ ਅਤੇ ਭਾਰਤ ਦਾ ਹੋਣਹਾਰ ਖਿਡਾਰੀ ਮਾਨਵ ਠੱਕਰ ਹੈ।

Gurdeep Singh

This news is Content Editor Gurdeep Singh