ਉਥੱਪਾ ਤੇ ਦੁਬੇ ਨੇ ਬੈਂਗਲੁਰੂ ਵਿਰੁੱਧ ਕੀਤੀ ਛੱਕਿਆਂ ਦੀ ਬਰਸਾਤ, ਬਣਾ ਦਿੱਤੇ ਇਹ ਵੱਡੇ ਰਿਕਾਰਡ

04/12/2022 11:18:05 PM

ਮੁੰਬਈ- ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਰੁੱਧ ਮੁੰਬਈ ਦੇ ਡਾ. ਡੀ. ਵਾਈ ਪਾਟਿਲ ਸਪੋਰਟਸ 'ਚ ਦਰਸ਼ਕਾਂ ਨੂੰ ਚੇਨਈ ਦੇ 2 ਸ਼ਾਨਦਾਰ ਬੱਲੇਬਾਜ਼ਾਂ ਵਲੋਂ ਧਮਾਕੇਦਾਰ ਸ਼ਾਟ ਦੇਖਣ ਨੂੰ ਮਿਲੇ। ਇਸ ਮੈਚ ਵਿਚ ਰੌਬਿਨ ਉਥੱਪਾ ਅਤੇ ਸ਼ਿਵਨ ਦੁਬੇ ਨੇ ਬੈਂਗਲੁਰੂ ਦੇ ਗੇਂਦਬਾਜ਼ਾਂ ਦੀ ਇੰਨੀ ਕਲਾਸ ਲਗਾਈ ਕਿ ਰਿਕਾਰਡ ਛੱਕੇ ਲਗਾਏ। ਚੇਨਈ ਦੀ ਟੀਮ ਨੇ ਇਸ ਮੈਚ ਵਿਚ ਬੈਂਗਲੁਰੂ ਦੇ ਵਿਰੁੱਧ 17 ਛੱਕੇ ਲਗਾਏ ਜੋਕਿ ਸਭ ਤੋਂ ਜ਼ਿਆਦਾ ਹਨ।


ਇਸ ਮੈਚ ਵਿਚ ਉਥੱਪਾ ਅਤੇ ਦੁਬੇ ਦੀ ਜੋੜੀ ਨੇ ਤੀਜੇ ਵਿਕਟ ਦੇ ਲਈ 165 ਦੌੜਾਂ ਦੀ ਸਾਂਝੇਦਾਰੀ ਨਿਭਾਈ। ਇਹ ਚੇਨਈ ਸੁਪਰ ਕਿੰਗਜ਼ ਦੇ ਲਈ ਤੀਜੇ ਵਿਕਟ ਲਈ ਸਭ ਤੋਂ ਵੱਡੀ ਸਾਂਝੇਦਾਰੀ ਹੈ। ਇਹ ਚੇਨਈ ਦੇ ਲਈ ਕਿਸੇ ਵੀ ਵਿਕਟ ਲਈ ਦੂਜੀ ਸਭ ਤੋਂ ਵੱਡੀ ਸਾਂਝੇਦਾਰੀ ਹੈ। ਉਥੱਪਾ ਅਤੇ ਦੁਬੇ ਦੀ ਜੋੜੀ ਆਈ. ਪੀ. ਐੱਲ. ਵਿਚ ਤੀਜੀ ਵਾਰ ਅਜਿਹੀ ਜੋੜੀ ਬਣੀ ਜਿਸ ਵਿਚ ਦੋਵੇਂ ਹੀ ਬੱਲੇਬਾਜ਼ਾਂ ਨੇ 80 ਤੋਂ ਜ਼ਿਆਦਾ ਦਾ ਸਕੋਰ ਕੀਤਾ।


ਇਸ ਮੈਚ ਵਿਚ ਚੇਨਈ ਸੁਪਰ ਕਿੰਗਜ਼ ਨੇ 215 ਦੌੜਾਂ ਦਾ ਸਕੋਰ ਖੜਾ ਕਰ ਦਿੱਤਾ। ਚੇਨਈ ਨੇ 21ਵੀਂ ਵਾਰ ਆਈ. ਪੀ. ਐੱਲ. ਵਿਚ 200 ਦੌੜਾਂ ਦਾ ਸਕੋਰ ਬਣਾਇਆ ਹੈ। ਉਹ ਇਸ ਮਾਮਲੇ ਵਿਚ ਵੀ ਸਾਂਝੇ ਤੌਰ 'ਤੇ ਪਹਿਲੇ ਸਥਾਨ 'ਤੇ ਆ ਗਏ ਹਨ। ਚੇਨਈ ਦੀ ਟੀਮ ਬੈਂਗਲੁਰੂ ਦੇ ਨਾਲ 21 ਵਾਰ 200 ਦੌੜਾਂ ਬਣਾਉਮ ਦਾ ਰਿਕਾਰਡ ਵੀ ਆਪਣੇ ਨਾਂ ਕਰ ਚੁੱਕੀ ਹੈ। ਦੇਖੋ ਸਾਰੇ ਰਿਕਾਰਡ-

ਇਹ ਖ਼ਬਰ ਪੜ੍ਹੋ- FIH ਪ੍ਰੋ ਹਾਕੀ ਲੀਗ ਮੈਚਾਂ ਦੇ ਲਈ ਭੁਵਨੇਸ਼ਵਰ ਪਹੁੰਚੀ ਜਰਮਨੀ ਦੀ ਪੁਰਸ਼ ਹਾਕੀ ਟੀਮ
ਆਈ. ਪੀ. ਐੱਲ. ਵਿਚ ਚੇਨਈ ਸੁਪਰ ਕਿੰਗਜ਼ ਦੇ ਲਈ ਸਭ ਤੋਂ ਵੱਡੀ ਸਾਂਝੇਦਾਰੀ
181- ਸ਼ੇਨ ਵਾਟਸਨ- ਫਾਫ ਡੂ ਪਲੇਸਿਸ ਬਨਾਮ ਪੰਜਾਬ ਕਿੰਗਜ਼ (2020)
165- ਰੌਬਿਨ ਉਥੱਪਾ-ਦੁਬੇ ਬਨਾਮ ਬੈਂਗਲੁਰੂ (2022)
159- ਮਾਈਕ ਹਸੀ-ਮੁਰਲੀ ਵਿਜੇ ਬਨਾਮ ਬੈਂਗਲੁਰੂ (2011)

ਇਹ ਖ਼ਬਰ ਪੜ੍ਹੋ- ਬੁਬਲਿਕ ਨੇ ਸੱਟ ਤੋਂ ਬਾਅਦ ਵਾਪਸੀ ਕਰ ਰਹੇ ਵਾਵਰਿੰਕਾ ਨੂੰ ਹਰਾਇਆ
ਆਈ. ਪੀ. ਐੱਲ. ਮੈਚ ਵਿਚ ਚੇਨਈ ਵਲੋਂ ਲਗਾਏ ਗਏ ਸਭ ਤੋਂ ਜ਼ਿਆਦਾ ਛੱਕੇ
17 ਬਨਾਮ ਆਰ. ਸੀ. ਬੀ., ਬੈਂਗਲੁਰੂ- 2018
17 ਬਨਾਮ ਆਰ. ਸੀ. ਬੀ., ਚੇਨਈ- 2010
17 ਬਨਾਮ ਆਰ. ਸੀ. ਬੀ., ਮੁੰਬਈ - 2022


ਆਈ. ਪੀ. ਐੱਲ. ਵਿਚ ਇਕ ਹੀ ਟੀਮ ਦੇ 2 ਬੱਲੇਬਾਜ਼ਾਂ ਵਲੋਂ ਲਗਾਏ ਗਏ 80 ਪਲਸ ਸਕੋਰ
ਏ ਬੀ ਡਿਵੀਲੀਅਰਸ 129, ਕੋਹਲੀ 109 ਬਨਾਮ ਗੁਜਰਾਤ ਲਾਇੰਸ, 2016
ਬੇਅਰਸਟੋ 114, ਵਾਰਨਰ 100 ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ, 2019
ਦੁਬੇ 95, ਉਥੱਪਾ 88 ਬਨਾਮ ਰਾਇਲ ਚੈਲੰਜਰਜ਼ ਬੈਂਗਲੁਰੂ, 2022

ਨੋਟ- ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh