ਬੇਕਾਰ ਹੈ ICC ਟੈਸਟ ਰੈਂਕਿੰਗ : ਵਾਨ

12/25/2019 8:13:20 PM

ਲੰਡਨ— ਇੰਗਲੈਂਡ ਦੇ ਸਾਬਕਾ ਕਪਤਾਨ ਮਾਈਕਲ ਵਾਨ ਨੇ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਦੀ ਟੈਸਟ ਰੈਂਕਿੰਗ ਪ੍ਰਣਾਲੀ ਦੀ ਆਲੋਚਨਾ ਕਰਦੇ ਹੋਏ ਕਿਹਾ ਕਿ ਰੈਂਕਿੰਗ ਦੇ ਲਈ ਦਿੱਤੇ ਜਾਣ ਵਾਲੇ ਆਧਾਰ (ਪੁਆਇੰਟ) ਬਿਲਕੁਲ ਬੇਕਾਰ ਹਨ, ਨਿਊਜ਼ੀਲੈਂਡ ਤੇ ਇੰਗਲੈਂਡ ਨੂੰ ਕਿਸ ਆਧਾਰ 'ਤੇ 2 ਤੇ 4 ਰੈਂਕਿੰਗ ਦਿੱਤੀ ਗਈ ਹੈ। ਵਾਨ ਨੇ ਸਵਾਲ ਕਰਦੇ ਹੋਏ ਕਿਹਾ ਕਿ ਮੈਨੂੰ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਨੇ ਪਿਛਲੇ 2 ਸਾਲਾ 'ਚ ਕਿਸੇ ਤਰ੍ਹਾਂ ਕਈ ਟੈਸਟ ਸੀਰੀਜ਼ ਜਿੱਤੀ ਹੈ ਪਰ ਜਿਸ ਹਿਸਾਬ ਨਾਲ ਉਸਦੀ ਰੈਂਕਿੰਗ ਹੈ ਉਹ ਬਿਲਕੁਲ ਵੀ ਠੀਕ ਨਹੀਂ ਹੈ। ਦੂਜੇ ਪਾਸੇ ਇੰਗਲੈਂਡ ਪਿਛਲੇ 3-4 ਸਾਲਾ 'ਚ ਟੈਸਟ ਕ੍ਰਿਕਟ ਦੇ ਸਵਰੂਪ 'ਚ ਸੰਘਰਸ਼ ਕਰ ਰਿਹਾ ਹੈ ਤੇ ਖਾਸ ਤੌਰ 'ਤੇ ਵਿਦੇਸ਼ੀ ਮੈਦਾਨਾਂ 'ਚ ਪਰ ਉਸਦੇ ਬਾਅਦ ਵੀ ਉਸ ਦੀ ਰੈਂਕਿੰਗ ਤਿੰਨ (ਹੁਣ ਚਾਰ) ਹੈ।
ਸਾਬਕਾ ਕਪਤਾਨ ਨੇ ਕਿਹਾ ਕਿ ਇੰਗਲੈਂਡ ਨੇ ਘਰ 'ਚ ਕੇਵਲ ਇਕ ਸੀਰੀਜ਼ ਜਿੱਤੀ ਹੈ ਤੇ ਘਰੇਲੂ ਹਲਾਤਾਂ 'ਚ ਏਸੇਜ਼ ਸੀਰੀਜ਼ ਡਰਾਅ ਖੇਡੀ। ਇੰਗਲੈਂਡ ਨੇ ਕੇਵਲ ਆਇਰਲੈਂਡ ਨੂੰ ਹਰਾਇਆ ਹੈ। ਮੈਨੂੰ ਲੱਗਦਾ ਹੈ ਕਿ ਇਹ ਰੈਂਕਿੰਗ ਉਲਝਣ ਭਰੀ ਹੈ। ਮੈਨੂੰ ਨਹੀਂ ਲੱਗਦਾ ਕਿ ਨਿਊਜ਼ੀਲੈਂਡ ਇਸ ਸਮੇਂ ਵਿਸ਼ਵ ਦੀ ਦੂਜੀ ਸਰਵਸ੍ਰੇਸ਼ਠ ਟੀਮ ਹੈ। ਵਾਨ ਨੇ ਕਿਹਾ ਕਿ ਉਸਦੇ ਹਿਸਾਬ ਨਾਲ ਆਸਟਰੇਲੀਆ ਨੇ ਵਧੀਆ ਪ੍ਰਦਰਸ਼ਨ ਕੀਤਾ ਹੈ ਤੇ ਰੈਂਕਿੰਗ 'ਚ ਪੰਜਵਾਂ ਸਥਾਨ ਉਸਦੇ ਪ੍ਰਦਰਸ਼ਨ ਦਾ ਨਿਆਂ ਨਹੀਂ ਕਰਦਾ ਹੈ। ਉਸ ਨੇ ਕਿਹਾ ਕਿ ਵਿਸ਼ਵ 'ਚ ਵਰਤਮਾਨ 'ਚ ਕੇਵਲ ਭਾਰਤ ਤੇ ਆਸਟਰੇਲੀਆ ਹੀ ਸਰਵਸ੍ਰੇਸ਼ਠ ਹੈ ਤੇ ਆਸਟਰੇਲੀਆ ਨੂੰ ਉਸਦੇ ਘਰ 'ਚ ਕੇਵਲ ਭਾਰਤ ਹੀ ਹਰਾ ਸਕਦਾ ਹੈ।

Gurdeep Singh

This news is Content Editor Gurdeep Singh