ਤੇਂਦੁਲਕਰ ਤੋਂ ਨਾਰਾਜ਼ ਕੇਰਲਵਾਸੀਆਂ ਨੇ ਸ਼ਾਰਾਪੋਵਾ ਤੋਂ ਮੰਗੀ ਮੁਆਫ਼ੀ, ਸਚਿਨ ਨੂੰ ਨਾ ਜਾਣਨ ਲਈ ਹੋਈ ਸੀ ਟਰੋਲ

02/05/2021 12:01:29 PM

ਤਿਰੂਵਨੰਤਪੂਰਮ (ਭਾਸ਼ਾ) : ਕਿਸਾਨਾਂ ਦੇ ਪ੍ਰਦਰਸ਼ਨ ਨੂੰ ਲੈ ਕੇ ਸਚਿਨ ਤੇਂਦੁਲਕਰ ਦੇ ਟਵੀਟ ਤੋਂ ਨਾਰਾਜ਼ ਕਈ ਕੇਰਲ ਵਾਸੀਆਂ ਨੇ ਟੈਨਿਸ ਸਟਾਰ ਮਾਰੀਆ ਸ਼ਾਰਾਪੋਵਾ ਦੇ ਸੋਸ਼ਲ ਮੀਡੀਆ ਅਕਾਊਂਟ ’ਤੇ ਮੁਆਫ਼ੀ ਮੰਗੀ ਹੈ ਜੋ 2015 ਵਿਚ ਇਕ ਇੰਟਰਵਿਊ ਵਿਚ ਇਸ ਚੈਂਪੀਅਨ ਕ੍ਰਿਕਟਰ ਨੂੰ ਨਾ ਜਾਣਨ ਕਾਰਨ ਆਲੋਚਨਾ ਦਾ ਸ਼ਿਕਾਰ ਹੋਈ ਸੀ।

ਜ਼ਿਆਦਾਤਰ ਨੇ ਜਿੱਥੇ ਦੁਨੀਆ ਦੀ ਸਾਬਕਾ ਨੰਬਰ ਇਕ ਖਿਡਾਰੀ ਤੋਂ ਮੁਆਫ਼ੀ ਮੰਗੀ ਹੈ ਤਾਂ ਕੁੱਝ ਨੇ ਉਨ੍ਹਾਂ ਨੂੰ ਕੇਰਲ ਆਉਣ ਦਾ ਸੱਦਾ ਵੀ ਦਿੱਤਾ ਹੈ। ਇਕ ਨੇ ਮਲਿਆਲਮ ਵਿਚ ਲਿਖਿਆ, ‘ਸ਼ਾਰਾਪੋਵਾ ਤੁਸੀਂ ਸਚਿਨ ਦੇ ਮਾਮਲੇ ਵਿਚ ਸਹੀ ਸੀ। ਉਸ ਵਿਚ ਅਜਿਹਾ ਗੁਣ ਨਹੀਂ ਹੈ ਕਿ ਤੁਸੀਂ ਉਸ ਨੂੰ ਜਾਣੋ।’ ਆਪਣੇ ਟਵਿੱਟਰ ਹੈਂਡਲ ’ਤੇ ਸੰਦੇਸ਼ਾਂ ਦਾ ਹੜ੍ਹ ਦੇਖ ਕੇ ਸ਼ਾਰਾਪੋਵਾ ਨੇ ਸ਼ੁੱਕਰਵਾਰ ਨੂੰ ਟਵੀਟ ਕੀਤਾ, ‘ਕਿਸੇ ਹੋਰ ਨੂੰ ਸਾਲ ਦੇ ਬਾਰੇ ਵਿਚ ਕੋਈ ਕਨਫਿਊਜ਼ਨ ਹੈ।’ 

ਤੇਂਦੁਲਕਰ ਸਮੇਤ ਕਈ ਕ੍ਰਿਕਟ ਸਿਤਾਰਿਆਂ ਅਤੇ ਫਿਲ਼ਮੀ ਹਸਤੀਆਂ ਨੇ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨਾਂ ਦੇ ਅੰਦੋਲਨ ਦੇ ਸਮਰਥਨ ਵਿਚ ਵਿਦੇਸ਼ੀ ਹਸਤੀਆਂ ਦੇ ਉਤਰਨ ਖ਼ਿਲਾਫ਼ ਸਰਕਾਰ ਦਾ ਸਮਰਥਨ ਕੀਤਾ ਸੀ। ਤੇਂਦੁਲਕਰ ਨੇ ਲਿਖਿਆ ਸੀ, ‘ਭਾਰਤ ਦੀ ਪ੍ਰਭੂਸੱਤਾ ਨਾਲ ਸਮਝੌਤਾ ਨਹੀਂ ਕੀਤਾ ਜਾ ਸਕਦਾ। ਵਿਦੇਸ਼ੀ ਤਾਕਤਾਂ ਦਰਸ਼ਕ ਹੋ ਸਕਦੀਆਂ ਹਨ ਪਰ ਹਿੱਸੇਦਾਰ ਨਹੀਂ। ਭਾਰਤ ਨੂੰ ਭਾਰਤੀ ਜਾਣਦੇ ਹਨ ਅਤੇ ਉਹ ਹੀ ਭਾਰਤ ਲਈ ਫ਼ੈਸਲਾ ਲੈਣਗੇ। ਇਕ ਦੇਸ਼ ਦੇ ਰੂਪ ਵਿਚ ਇਕਜੁੱਟ ਹੋਣ ਦੀ ਜ਼ਰੂਰ ਹੈ।’ ਸ਼ਾਰਾਪੋਵਾ ਨੇ 2015 ਵਿਚ ਇਕ ਇੰਟਰਵਿਊ ਵਿਚ ਕਿਹਾ ਸੀ ਕਿ ਉਹ ਤੇਂਦੁਲਕਰ ਨੂੰ ਨਹੀਂ ਜਾਣਦੀ। ਇਸ ਤੋਂ ਬਾਅਦ ਭਾਰਤੀ ਪ੍ਰਸ਼ੰਸਕਾਂ ਨੇ ਉਨ੍ਹਾਂ ਦੀ ਕਾਫ਼ੀ ਆਲੋਚਨਾ ਕੀਤੀ ਸੀ।  

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।  

cherry

This news is Content Editor cherry