ਯੂ.ਪੀ. ਤੋਂ ਬੰਗਾਲ, ਜੱਦੋ-ਜਹਿਦ ਦਾ ਉਹ ਦੌਰ, ਜਾਣੋ ਇਸ ਧਾਕੜ ਖਿਡਾਰੀ ਬਾਰੇ

09/03/2017 12:21:55 PM

ਨਵੀਂ ਦਿੱਲੀ— 3 ਸਤੰਬਰ 1990 ਨੂੰ ਜਨਮਿਆ ਭਾਰਤੀ ਟੀਮ ਦਾ ਧਾਕੜ ਗੇਂਦਬਾਜ਼ ਮੁਹੰਮਦ ਸ਼ਮੀ ਅੱਜ ਆਪਣਾ 27ਵਾਂ ਜਨਮਦਿਨ ਮਨਾ ਰਿਹਾ ਹੈ। ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦਾ ਪਿੰਡ (ਸਹਸਪੁਰ) ਯੂਪੀ ਦੇ ਮੁਰਾਦਾਬਾਦ ਤੋਂ 22 ਕਿਲੋਮੀਟਰ ਦੀ ਦੂਰੀ ਉੱਤੇ ਹੈ। ਇੱਥੋਂ ਉਹ ਟ੍ਰੇਨ ਫੜ੍ਹ ਕੇ ਮੁਰਾਦਾਬਾਦ ਕੋਚਿੰਗ ਲਈ ਆਉਂਦੇ ਸਨ। 2005 ਵਿਚ ਉੱਤਰ ਪ੍ਰਦੇਸ਼ ਦੀ ਅੰਡਰ-19 ਟੀਮ ਵਿਚ ਸ਼ਾਮਲ ਨਹੀਂ ਕੀਤੇ ਜਾਣ ਉੱਤੇ ਸ਼ਮੀ ਦੇ ਕੋਚ ਬਦਰੁਦੀਨ ਨੇ ਉਨ੍ਹਾਂ ਨੂੰ ਕੋਲਕਾਤਾ ਭੇਜਿਆ। ਉੱਥੇ ਸ਼ਮੀ ਪਹਿਲਾਂ ਡਲਹੌਜੀ ਐਥਲੈਟਿਕ ਕਲੱਬ ਅਤੇ ਉਸਦੇ ਬਾਅਦ ਟਾਊਨ ਕਲੱਬ ਲਈ ਖੇਡੇ। ਬੰਗਾਲ ਦੀ ਅੰਡਰ-22 ਟੀਮ ਵਿਚ ਸ਼ਾਮਲ ਹੋਣ ਦੇ ਬਾਅਦ ਸ਼ਮੀ ਮੋਹੈ ਬਾਗਾਨ ਕਲੱਬ ਵਲੋਂ ਖੇਡਣ ਲੱਗੇ। ਇਸਦੇ ਬਾਅਦ ਉਹ ਸੌਰਵ ਗਾਂਗੁਲੀ ਦੇ ਸੰਪਰਕ ਵਿੱਚ ਆਏ। ਆਖ਼ਰਕਾਰ 2010 ਵਿਚ ਸ਼ਮੀ ਨੂੰ ਬੰਗਾਲ ਦੀ ਰਣਜੀ ਟੀਮ ਵਿਚ ਸ਼ਾਮਲ ਕੀਤਾ ਗਿਆ। 2014 ਵਿਚ ਇੰਗਲੈਂਡ ਦੌਰੇ ਦੇ ਟੈਂਟਬਰਿਜ ਵਿਚ ਸ਼ਮੀ ਨੇ ਭੁਵਨੇਸ਼ਵਰ ਨਾਲ 111 ਦੌੜਾਂ ਜੋੜੀਆਂ, ਜੋ ਭਾਰਤ ਵਲੋਂ 10ਵੇਂ ਵਿਕਟ ਲਈ ਦੂਜੀ ਵੱਡੀ ਸਾਂਝੇਦਾਰੀ ਰਹੀ।
ਵਿਸ਼ਵ ਕੱਪ 'ਚ ਬਣਾਇਆ ਰਿਕਾਰਡ
ਸ਼ਮੀ ਨੇ 2015 ਵਿਸ਼ਵ ਕੱਪ ਵਿਚ 17.29 ਦੀ ਔਸਤ ਨਾਲ 17 ਵਿਕਟਾਂ ਹਾਸਲ ਕੀਤੀਆਂ, ਜੋ ਮਿਸ਼ੇਲ ਸਟਾਰਕ (22), ਟਰੈਂਟ ਬੋਲਟ (22) ਅਤੇ ਉਮੇਸ਼ ਯਾਦਵ (18) ਦੇ ਬਾਅਦ ਸਬ ਤੋਂ ਜ਼ਿਆਦਾ ਹੈ। ਸ਼ਮੀ ਨੇ ਗੋਢੇ ਦੀ ਸੱਟ ਬਾਵਜੂਦ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸਦੇ ਬਾਅਦ ਸ਼ਮੀ ਨੂੰ ਕ੍ਰਿਕਟ ਮੈਦਾਨ ਉੱਤੇ ਵਾਪਸੀ ਕਰਨ ਵਿਚ ਡੇਢ ਸਾਲ ਲੱਗ ਗਏ। ਵੈਸਟਇੰਡੀਜ ਵਿਚ ਉਨ੍ਹਾਂ ਨੇ 4 ਟੈਸਟ ਵਿਚ 11 ਵਿਕਟਾਂ ਲੈ ਕੇ ਆਪਣੀ ਵਾਪਸੀ ਦਾ ਜਸ਼ਨ ਮਨਾਇਆ। 2014 ਵਿਚ ਸ਼ਮੀ ਦਾ ਵਿਆਹ ਪ੍ਰੇਮਿਕਾ ਹਸੀਨ ਜਹਾਂ ਨਾਲ ਹੋਇਆ। ਕੋਲਕਾਤਾ ਦੀ ਉਸ ਮਾਡਲ ਨਾਲ ਸ਼ਮੀ ਦੀ ਪਹਿਲੀ ਮੁਲਾਕਾਤ ਵਿਆਹ ਤੋਂ ਦੋ ਸਾਲ ਪਹਿਲਾਂ ਆਈ.ਪੀ.ਐਲ. ਮੈਚ ਦੌਰਾਨ ਹੋਈ ਸੀ। 2015 ਵਿਚ ਸ਼ਮੀ ਦੇ ਘਰ ਬੇਟੀ ਨੇ ਜਨਮ ਲਿਆ, ਜਿਸਦਾ ਨਾਮ ਆਇਰਾ ਸ਼ਮੀ ਰੱਖਿਆ।

ਸ਼ਮੀ ਨੇ ਆਪਣੀ ਪਤਨੀ ਨੂੰ ਲੈ ਕੇ ਕੁਝ ਇਸ ਤਰਾਂ ਟਵੀਟ ਕਰਕੇ 2017 ਨਿਊ ਈਅਰ ਦੀਆਂ ਵਧਾਈਆਂ ਦਿੱਤੀਆਂ ਸਨ। 


ਸ਼ਮੀ ਦੇ ਕਰੀਅਰ ਦੇ ਮੈਚ ਅਤੇ ਵਿਕਟਾਂ—
ਟੈਸਟ ਮੈਚ 25, ਵਿਕਟਾਂ 86,
ਵਨਡੇ ਮੈਚ 49,  ਵਿਕਟ 91, 
ਟੀ-20 ਕੌਮਾਂਤਰੀ ਮੈਚ 7, ਵਿਕਟਾਂ 8

ਆਈ.ਸੀ.ਸੀ. ਨੇ ਵੀ ਟਵੀਟ ਕਰਕੇ ਸ਼ਮੀ ਨੂੰ ਦਿੱਤੀ ਵਧਾਈ—