ਕ੍ਰਿਕਟ ਦੇ ਮੈਦਾਨ 'ਤੇ ਵਾਪਰੀ ਇਕ ਹੋਰ ਭਿਆਨਕ ਘਟਨਾ, ਸਿਰ 'ਤੇ ਗੇਂਦ ਲੱਗਣ ਕਾਰਨ ਅੰਪਾਇਰ ਦੀ ਮੌਤ

11/29/2019 4:43:45 PM

ਸਪੋਰਟਸ ਡੈਸਕ— ਕ੍ਰਿਕਟ ਮੈਚ 'ਚ ਕਈ ਤਰ੍ਹਾਂ ਦੇ ਫੈਸਲੇ ਕਰਨ ਲਈ ਅੰਪਾਇਰਾਂ ਦੀ ਇਕ ਅਹਿਮ ਭੂਮਿਕਾ ਹੁੰਦੀ ਹੈ। ਹਾਲਾਂਕਿ ਇਹ ਕੰਮ ਬੜਾ ਹੀ ਜੋਖਮ ਭਰਿਆ ਹੁੰਦਾ ਹੈ, ਕਿਉਂਕਿ ਕਈ ਵਾਰ ਗੇਂਦ ਦੇ ਲੱਗ ਜਾਣ ਕਰਕੇ ਕਾਫੀ ਨੁਕਸਾਨ ਪਹੁੰਚ ਸਕਦਾ ਹੈ। ਇਥੋਂ ਤੱਕ ਕਿ ਜਾਨ ਜਾਣ ਦਾ ਵੀ ਖਤਰਾ ਰਹਿੰਦਾ ਹੈ। 2014 ਨੂੰ ਆਸਟਰੇਲੀਆ ਦੇ ਬੱਲੇਬਾਜ਼ ਫਿਲਿਪ ਹਿਊਜ ਦੇ ਸਿਰ 'ਤੇ ਗੇਂਦ ਲੱਗਣ ਕਾਰਨ ਉਸ ਮੌਤ ਹੋ ਗਈ ਸੀ। ਇਸ ਘਟਨਾ ਤੋਂ ਬਾਅਦ ਕ੍ਰਿਕਟ ਜਗਤ 'ਚ ਦੁੁੱਖ ਦੀ ਲਹਿਰ ਛਾ ਗਈ ਸੀ। ਇਕ ਵਾਰ ਫਿਰ ਅਜਿਹਾ ਹੀ ਕੁਝ ਇਕ ਦਿੱਗਜ ਅੰਪਾਇਰ ਜੌਨ ਵਿਲੀਅਮ ਦੇ ਨਾਲ ਹੋਇਆ ਹੈ, ਜਿਨ੍ਹਾਂ ਦੀ ਮੈਚ ਦੌਰਾਨ ਗੇਂਦ ਲੱਗਣ ਕਾਰਨ ਉਨ੍ਹਾਂ ਦੀ ਮੌਤ ਮੌਤ ਹੋ ਗਈ।

ਜੌਨ ਵਿਲੀਅਮ ਦੇ ਸਿਰ 'ਤੇ ਲੱਗੀ ਸੀ ਗੇਂਦ
ਇਹ ਮਾਮਲਾ ਇੰਗਲੈਂਡ ਦੇ ਇਕ ਕ੍ਰਿਕਟ ਕਲੱਬ ਦਾ ਹੈ, ਜਿੱਥੇ 80 ਸਾਲ ਦੇ ਅੰਪਾਇਰ ਜੌਨ ਵਿਲੀਅਮ ਨੂੰ ਆਪਣੀ ਜਾਨ ਗਵਾਉਣੀ ਪਈ। ਮੈਚ ਦੌਰਾਨ ਇਕ ਬੱਲੇਬਾਜ਼ ਨੇ ਤੇਜ਼ੀ ਦੇ ਨਾਲ ਸ਼ਾਟ ਖੇਡਿਆ ਜੋ ਸਿੱਧਾ ਅੰਪਾਇਰ ਦੇ ਸਿਰ 'ਤੇ ਜਾ ਲੱਗਾ। ਹਾਦਸਾ ਇਨਾਂ ਭਿਆਨਕ ਸੀ ਕਿ ਜੌਨ ਵਿਲੀਅਮ ਤੁਰੰਤ ਹੀ ਬੋਹੋਸ਼ ਹੋ ਕੋ ਡਿੱਗ ਪਏ। ਇਸ ਤੋਂ ਬਾਅਦ ਉਨ੍ਹਾਂ ਨੂੰ ਜਲਦੀ ਹੀ ਹਸਪਤਾਨ ਲੈ ਜਾਇਆ ਗਿਆ। ਜਾਣਕਾਰੀ ਮੁਤਾਬਕ ਗੇਂਦ ਸਿਰ 'ਤੇ ਲੱਗਣ ਤੋਂ ਬਾਅਦ ਉਹ ਕੌਮਾ 'ਚ ਚੱਲੇ ਗਏ। ਪਿਛਲੇ 4 ਮਹੀਨਿਆਂ ਤੋਂ ਵਿਲੀਅਮ ਕੋਮਾ 'ਚ ਹੀ ਸਨ।
ਜੁਲਾਈ ਦੇ ਮਹੀਨੇ ਵਾਪਰਿਆ ਸੀ ਇਹ ਹਾਦਸਾ
ਮੈਚ ਦੇ ਦੌਰਾਨ ਅੰਪਾਇਰ ਵਿਲੀਅਮ ਨਾਲ ਇਹ ਹਾਦਸਾ ਜੁਲਾਈ ਦੇ ਮਹੀਨੇ 'ਚ ਹੋਇਆ ਸੀ। ਵਿਲੀਅਮ ਨੂੰ ਕਾਰਡਿਫ ਦੇ ਯੂਨੀਵਰਸਿਟੀ ਹਾਸਪਿਟਲ ਆਫ ਵੇਲਸ 'ਚ ਭਰਤੀ ਕਰਾਇਆ ਗਿਆ ਸੀ। ਇਸ ਤੋਂ ਬਾਅਦ ਉਹ ਲਗਾਤਾਰ ਕੌਮਾ 'ਚ ਸਨ। ਦੋ ਹਫਤੇ ਪਹਿਲਾਂ ਹੀ ਅੰਪਾਇਰ ਜਾਨ ਵਿਲੀਅਮ ਨੂੰ ਉਨ੍ਹਾਂ ਦੇ ਘਰ ਦੇ ਕੋਲ ਬਣੇ ਵਿਧੀਬੁਸ਼ ਹਸਪਤਾਲ 'ਚ ਭਰਤੀ ਕਰਾਇਆ ਗਿਆ, ਜਿੱਥੇ ਉਨ੍ਹਾਂ ਨੇ ਦਮ ਤੋੜ ਦਿੱਤਾ।
ਰਿਪੋਰਟ 'ਚ ਹੋਇਆ ਵੱਡਾ ਖੁਲਾਸਾ
ਮੈਡੀਕਲ ਰਿਪੋਰਟ 'ਚ ਇਹ ਸਾਫ ਤੌਰ 'ਚ ਇਹ ਦਸਿਆ ਗਿਆ ਕਿ ਉਨ੍ਹਾਂ ਦੀ ਮੌਤ ਇਕ ਗੰਭੀਰ ਹੈੱਡ ਇੰਜਰੀ ਦੀ ਵਜ੍ਹਾ ਕਰਕੇ ਹੋਈ। ਇਸ ਘਟਨਾ ਤੋਂ ਦੁਖੀ ਉਨ੍ਹਾਂ ਦੇ ਦੋਸਤ ਬਿਲ ਕਾਰਨ ਨੇ ਇੰਗਲਿਸ਼ ਮੀਡੀਆ ਨੂੰ ਦੱਸਿਆ ਕਿ ਅੰਪਾਇਰ ਲਈ ਵੀ ਇਕ ਹੈਲਮੈੱਟ ਵਰਗਾ ਸਾਧਨ ਹੋਣਾ ਚਾਹੀਦਾ ਹੈ, ਜਿਸ ਨਾਲ ਉਹ ਸੁਰੱਖਿਤ ਮਹਿਸੂਸ ਕਰ ਸਕਣ। ਹਾਲਾਂਕਿ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਦੇ ਕੁਝ ਅੰਪਾਇਰ ਪ੍ਰੋਟੈਕਸ਼ਨ ਇਸਤੇਮਾਲ ਕਰਦੇ ਹਨ, ਪਰ ਸਥਾਨਕ ਪੱਧਰ 'ਤੇ ਅਜੇ ਵੀ ਪੁਰਾਣੇ ਸਮੇਂ ਦੀ ਤਰ੍ਹਾਂ ਹੀ ਚੱਲ ਰਹੇ ਹਨ, ਜਿਸ ਕਰਕੇ ਇਸ ਤਰ੍ਹਾਂ ਦੇ ਹਾਦਸੇ ਹੁੰਦੇ ਹਨ।