ਦੂਜੇ ਟੈਸਟ ''ਚ 6 ਵਿਕਟਾਂ ਲੈਣ ਵਾਲੇ ਉਮੇਸ਼ ਦਾ ਕੱਟ ਸਕਦਾ ਹੈ ਪੱਤਾ, ਹੋ ਸਕਦੀ ਹੈ ਸਟਾਰ ਸਪਿਨਰ ਦੀ ਐਂਟ੍ਰੀ

10/18/2019 5:28:39 PM

ਸਪੋਰਟਸ ਡੈਸਕ— ਦੱਖਣੀ ਅਫਰੀਕਾ ਖਿਲਾਫ ਰਾਂਚੀ 'ਚ ਹੋਣ ਵਾਲੇ ਤੀਜੇ ਅਤੇ ਆਖ਼ਰੀ ਟੈਸਟ ਮੈਚ 'ਚ ਭਾਰਤੀ ਕਪਤਾਨ ਵਿਰਾਟ ਕੋਹਲੀ ਕੁਝ ਬਦਲਾਅ ਕਰ ਸਕਦੇ ਹਨ। ਵਿਰਾਟ ਕੋਹਲੀ  ਦੂਜੇ ਟੈਸਟ 'ਚ 6 ਵਿਕਟਾਂ ਝਟਕਾਉਣ ਵਾਲੇ ਉਮੇਸ਼ ਯਾਦਵ ਦੀ ਜਗ੍ਹਾ ਕੁਲਦੀਪ ਯਾਦਵ ਨੂੰ ਪਲੇਇੰਗ ਇਲੈਵਨ 'ਚ ਮੌਕਾ ਦੇ ਸਕਦੇ ਹਨ। ਕੁਦਲੀਪ ਯਾਦਵ ਤੀਜੇ ਟੈਸਟ ਤੋਂ ਪਹਿਲਾਂ ਨੈੱਟ 'ਤੇ ਲੰਬੇ ਸਮੇਂ ਤਕ ਪ੍ਰੈਕਟਿਸ ਕਰਦੇ ਦਿਖਾਈ ਦਿੱਤੇ ਅਤੇ ਰਾਂਚੀ ਦੀ ਪਿੱਚ ਸਪਿਨਰ ਲਈ ਢੁਕਵੀਂ ਮੰਨੀ ਜਾਂਦੀ ਹੈ ਅਜਿਹੇ 'ਚ ਕੁਲਦੀਪ ਤੀਜੇ ਟੈਸਟ ਮੈਚ 'ਚ ਖੇਡਦੇ ਨਜ਼ਰ ਆ ਸਕਦੇ ਹਨ।

ਕੋਹਲੀ ਪਹਿਲਾਂ ਹੀ ਸਪੱਸ਼ਟ ਕਰ ਚੁੱਕੇ ਹਨ ਕਿ ਆਖ਼ਰੀ ਟੈਸਟ ਮੈਚ 'ਚ ਵੀ ਕਾਫੀ ਕੁਝ ਦਾਅ 'ਤੇ ਲੱਗਾ ਹੈ ਅਤੇ ਉਨ੍ਹਾਂ ਦੀ ਟੀਮ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਵਰਤੇਗੀ। ਆਖ਼ਰੀ ਟੈਸਟ ਮੈਚ ਤੋਂ ਪਹਿਲਾਂ ਭਾਰਤੀ ਟੀਮ 'ਚ ਬੱਲੇਬਾਜ਼ੀ ਜਾਂ ਗੇਂਦਬਾਜ਼ੀ 'ਚ ਕੋਈ ਖਾਸ ਕਮਜ਼ੋਰੀ ਨਜ਼ਰ ਨਹੀਂ ਆਉਂਦੀ ਹੈ। ਕੋਹਲੀ ਨੇ ਪੁਣੇ 'ਚ ਉਮੇਸ਼ ਦੇ ਰੂਪ 'ਚ ਵਾਧੂ ਤੇਜ਼ ਗੇਂਦਬਾਜ਼ ਰਖਿਆ ਸੀ ਜਿਸ ਨਾਲ ਹਨੁਮਾ ਵਿਹਾਰੀ ਨੂੰ ਆਖ਼ਰੀ ਗਿਆਰਾਂ 'ਚ ਜਗ੍ਹਾ ਨਹੀਂ ਮਿਲ ਸਕੀ ਸੀ। ਅਜੇ ਇਹ ਤੈਅ ਨਹੀਂ ਹੈ ਕੋਹਲੀ ਇਸ ਸੰਯੋਜਨ ਦੇ ਨਾਲ ਉਤਰਨਗੇ ਜਾਂ ਇਸ 'ਚ ਬਦਲਾਅ ਕਰਨਗੇ। ਦੱਖਣੀ ਅਫਰੀਕੀ ਕਪਤਾਨ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਰਾਂਚੀ ਦੀ ਪਿੱਚ ਸਪਿਨਰਾਂ ਲਈ ਲਾਹੇਵੰਦ ਹੋਵੇਗੀ ਅਤੇ ਅਜਿਹੇ 'ਚ ਕੁਲਦੀਪ ਯਾਦਵ ਦੇ ਰੂਪ 'ਚ ਤੀਜਾ ਸਪਿਨਰ ਵੀ ਭਾਰਤੀ ਗਿਆਰਾਂ 'ਚ ਜਗ੍ਹਾ ਬਣਾ ਸਕਦਾ ਹੈ।

Tarsem Singh

This news is Content Editor Tarsem Singh