IPL ਦੇ ਲਈ ਤਿਆਰ UAE ਦਾ ਸ਼ਾਰਜਾਹ ਸਟੇਡੀਅਮ

07/27/2021 10:29:29 PM

ਸ਼ਾਰਜਾਹ- ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਵਲੋਂ ਮੁੜ ਆਈ. ਪੀ. ਐੱਲ. ਦੇ ਸ਼ਡਿਊਲ ਦੇ ਐਲਾਨ ਤੋਂ ਇਕ ਦਿਨ ਬਾਅਦ ਸ਼ਾਰਜਾਹ ਕ੍ਰਿਕਟ ਸਟੇਡੀਅਮ ਦੇ ਅਧਿਕਾਰੀਆਂ ਨੇ ਸਟੇਡੀਅਮ ਦੀ ਸੁਰੱਖਿਅਤ ਖੇਡ ਦੇ ਲਈ ਤਿਆਰ ਹੋਣ ਦੀ ਪੁਸ਼ਟੀ ਕੀਤੀ ਹੈ।

ਇਹ ਖ਼ਬਰ ਪੜ੍ਹੋ-  WI v AUS : ਵਿੰਡੀਜ਼ ਨੂੰ 6 ਵਿਕਟਾਂ ਨਾਲ ਹਰਾਇਆ, ਆਸਟਰੇਲੀਆ ਨੇ 2-1 ਨਾਲ ਜਿੱਤੀ ਸੀਰੀਜ਼

ਜ਼ਿਕਰਯੋਗ ਹੈ ਕਿ ਬੀ. ਸੀ. ਸੀ. ਆਈ. ਨੇ ਸ਼ਾਰਜਾਹ ਨੂੰ 31 ਆਈ. ਪੀ. ਐੱਲ. ਮੈਚਾਂ 'ਚੋਂ 10 ਮੈਚ ਅਲਾਟ ਕੀਤੇ ਹਨ। ਸ਼ਾਰਜਾਹ ਕ੍ਰਿਕਟ ਸਟੇਡੀਅਮ ਦੇ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ. ਓ.) ਖਲਫ ਬੁਖਾਤਿਕ ਨੇ ਇਕ ਬਿਆਨ ਵਿਚ ਕਿਹਾ ਕਿ ਅਸੀਂ ਸੁਰੱਖਿਅਤ ਵਾਤਾਵਰਣ 'ਚ ਆਈ. ਪੀ. ਐੱਲ. ਦੀ ਮੇਜ਼ਬਾਨੀ ਕਰਨ ਦੇ ਲਈ ਤਿਆਰ ਹਾਂ ਅਤੇ ਇਸਦੀ ਬਹੁਤ ਸਮੇਂ ਤੋਂ ਉਡੀਕ ਹੈ। ਸਾਡੀਆਂ ਸਹੂਲਤਾਂ ਦਾ ਅਪਗ੍ਰੇਡ ਕੀਤਾ ਜਾ ਰਿਹਾ ਹੈ। ਇਕ ਵਾਰ ਫਿਰ ਇਸ ਵਿਸ਼ਵ ਪੱਧਰੀ ਟੂਰਨਾਮੈਂਟ ਦੀ ਮੇਜਬਾਨੀ ਕਰਨਾ ਸਾਡੇ ਲਈ ਸਨਮਾਨ ਦੀ ਗੱਲ ਹੈ। 

ਇਹ ਖ਼ਬਰ ਪੜ੍ਹੋ- ਆਸਾਮ ਸਰਕਾਰ ਮਿਜ਼ੋਰਮ ਦੀ ਹੱਦ ’ਤੇ ਖੜ੍ਹੀਆਂ ਕਰੇਗੀ 3 ਕਮਾਂਡੋਜ਼ ਬਟਾਲੀਅਨਾਂ

ਜ਼ਿਕਰਯੋਗ ਹੈ ਕਿ ਆਈ. ਪੀ. ਐੱਲ. 2020 ਦੇ ਦੌਰਾਨ ਸ਼ਾਰਜਾਹ ਸਟੇਡੀਅਮ ਆਈ. ਪੀ. ਐੱਲ. ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਦੌੜਾਂ ਦੇ ਪਿੱਛਾ ਕਰਨ ਦਾ ਗਵਾਹ ਬਣਿਆ ਸੀ, ਜਦੋ ਰਾਜਸਥਾਨ ਰਾਇਲਜ਼ ਨੇ ਪੰਜਾਬ ਕਿੰਗਜ਼ ਦੇ ਵਿਰੁੱਧ 223 ਦੌੜਾਂ ਬਣਾਈਆਂ ਸਨ। ਇਸ ਸਾਲ ਮੈਦਾਨ 'ਤੇ ਪਹਿਲਾ ਮੈਚ 24 ਸਤੰਬਰ ਨੂੰ ਚੇਨਈ ਸੁਪਰ ਕਿੰਗਜ਼ ਅਤੇ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਵਿਚਾਲੇ ਹੋਵੇਗਾ। ਇਸ ਤੋਂ ਇਲਾਵਾ ਇਹ ਮੈਦਾਨ ਦੋ ਪਲੇਅ-ਆਫ ਮੈਚਾਂ ਦੀ ਵੀ ਮੇਜਬਾਨੀ ਕਰੇਗਾ। ਇੱਥੇ 11 ਅਕਤੂਬਰ ਨੂੰ ਕੁਆਲੀਫਾਇਰ ਦੋ ਅਤੇ 13 ਅਕਤੂਬਰ ਨੂੰ ਐਲੀਮਿਨੇਟਰ ਮੁਕਾਬਲਾ ਹੋਵੇਗਾ।

 

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।

Gurdeep Singh

This news is Content Editor Gurdeep Singh