2 ਸਾਲ ਪਹਿਲਾਂ ਵਿਰਾਟ ਬ੍ਰਿਗੇਡ ਨੇ ਸ਼੍ਰੀਲੰਕਾ ਦਾ ਕੁਝ ਇਸ ਤਰ੍ਹਾਂ ਕੀਤਾ ਸੀ ਸਫਾਇਆ

07/20/2017 2:29:19 PM

ਨਵੀਂ ਦਿੱਲੀ— ਭਾਰਤ ਨੇ ਅਗਸਤ 2015 ਵਿੱਚ ਪਿਛਲੇ ਸ਼੍ਰੀਲੰਕਾ ਦੌਰੇ ਉੱਤੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ 2-1 ਨਾਲ ਜਿੱਤੀ ਸੀ। ਪਹਿਲਾ ਟੈਸਟ ਹਾਰਨ ਬਾਅਦ ਭਾਰਤੀ ਟੀਮ ਨੇ ਸੀਰੀਜ਼ ਉੱਤੇ ਕਬਜ਼ਾ ਕੀਤਾ ਸੀ। ਦਰਅਸਲ, ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਭਾਰਤ ਦੀ ਇਹ ਪਹਿਲੀ ਸੀਰੀਜ਼ ਜਿੱਤ ਸੀ। ਹੁਣ ਦੋ ਸਾਲ ਬਾਅਦ ਇੱਕ ਵਾਰ ਫਿਰ ਭਾਰਤੀ ਟੀਮ ਸ਼੍ਰੀਲੰਕਾ ਦੌਰੇ ਉੱਤੇ ਹੈ, ਜਿੱਥੇ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਦਾ ਪਹਿਲਾ ਟੈਸਟ 26 ਜੁਲਾਈ ਤੋਂ ਖੇਡਿਆ ਜਾਵੇਗਾ।
ਗਾਲ ਵਿੱਚ ਖੇਡੇ ਗਏ ਸੀਰੀਜ਼ ਦੇ ਪਹਿਲੇ ਟੈਸਟ ਵਿੱਚ ਮਿਲੀ ਸੀ ਹਾਰ
ਸੀਰੀਜ਼ ਦਾ ਪਹਿਲਾ ਟੈਸਟ ਮੈਚ ਸ਼੍ਰੀਲੰਕਾ ਨੇ 63 ਦੌੜਾਂ ਨਾਲ ਜਿੱਤਿਆ ਸੀ। ਆਰ. ਅਸ਼ਵਿਨ ਨੇ 6 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਪਹਿਲੀ ਪਾਰੀ 183 ਦੌੜਾਂ ਉੱਤੇ ਰੋਕ ਦਿੱਤੀ ਸੀ। ਜਵਾਬ ਵਿੱਚ ਭਾਰਤ ਨੇ ਆਪਣੀ ਪਹਿਲੀ ਪਾਰੀ ਵਿੱਚ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਦੀ ਸੈਂਕੜੇ ਵਾਲੀਆਂ ਪਾਰੀਆਂ ਦੀ ਮਦਦ ਨਾਲ 375 ਦੌੜਾਂ ਬਣਾਈਆਂ। ਦੂਜੀ ਪਾਰੀ ਵਿੱਚ ਸ਼੍ਰੀਲੰਕਾ ਨੇ 367 ਦੌੜਾਂ ਬਣਾਈਆਂ ਅਤੇ 176 ਦੌੜਾਂ ਦੇ ਮਾਮੂਲੀ ਟੀਚੇ ਦੇ ਸਾਹਮਣੇ ਭਾਰਤੀ ਟੀਮ 112 ਦੌੜਾਂ 'ਤੇ ਹੀ ਢੇਰ ਹੋ ਗਈ। ਇਸ ਸਾਰੇ ਲਈ ਜ਼ਿੰਮੇਵਾਰ ਸਨ ਰੰਗਨਾ ਹੇਰਾਥ, ਜਿਨ੍ਹਾਂ ਨੇ ਆਪਣੇ ਸਪਿਨ ਨਾਲ 7 ਵਿਕਟਾਂ ਝਟਕਾਈਆਂ ਸਨ।
ਕੋਲੰਬੋ ਵਿੱਚ ਜ਼ਬਰਦਸਤ ਵਾਪਸੀ, ਦੂਜੇ ਟੈਸਟ ਵਿੱਚ 278 ਦੌੜਾਂ ਨਾਲ ਜਿੱਤ
ਇਸਦੇ ਬਾਅਦ ਭਾਰਤ ਨੇ ਦੂਜੇ ਟੈਸਟ ਵਿੱਚ ਜ਼ਬਰਦਸਤ ਵਾਪਸੀ ਕੀਤੀ ਅਤੇ ਕੋਲੰਬੋ ਵਿੱਚ ਖੇਡਿਆ ਗਿਆ ਦੂਜਾ ਟੈਸਟ ਮੈਚ 278 ਦੌੜਾਂ ਨਾਲ ਜਿੱਤ ਲਿਆ ਅਤੇ ਸੀਰੀਜ਼ ਵਿੱਚ 1-1 ਦੀ ਬਰਾਬਰੀ ਕਰ ਲਈ। ਕੇ. ਐੱਲ. ਰਾਹੁਲ ਦੇ ਸੈਂਕੜੇ ਨਾਲ ਭਾਰਤ ਨੇ ਪਹਿਲੀ ਪਾਰੀ ਵਿੱਚ 393 ਦੌੜਾਂ ਬਣਾਈਆਂ। ਸ਼੍ਰੀਲੰਕਾ ਨੇ ਆਪਣੀ ਪਹਿਲੀ ਪਾਰੀ ਵਿੱਚ 306 ਦੌੜਾਂ ਬਣਾਈਆਂ, ਜਿਸਦੇ ਨਾਲ ਭਾਰਤ ਨੂੰ 87 ਦੌੜਾਂ ਲੀਡ ਮਿਲ ਗਈ। ਦੂਜੀ ਪਾਰੀ ਵਿੱਚ ਅਜਿੰਕਿਯ ਰਹਾਣੇ ਦੀ 126 ਦੌੜਾਂ ਦੀ ਪਾਰੀ ਦੀ ਬਦੌਲਤ ਭਾਰਤ ਨੇ 325 ਦੌੜਾਂ ਬਣਾਈਆਂ। 413 ਦੌੜਾਂ ਦੇ ਟੀਚੇ ਅੱਗੇ ਸ਼੍ਰੀਲੰਕਾ ਦੀ ਦੂਜੀ ਪਾਰੀ 134 ਦੌੜਾਂ ਉੱਤੇ ਢੇਰ ਹੋ ਗਈ ਤੇ ਭਾਰਤ ਨੇ 2-1 ਨਾਲ ਸੀਰੀਜ਼ 'ਤੇ ਆਪਣਾ ਕਬਜ਼ਾ ਕਰ ਲਿਆ।