ਜਦ ਧੋਨੀ ਦੀਆਂ 45 ਗੇਂਦਾਂ ਦੀ ਖੇਡ 'ਤੇ ਭਾਰੀ ਪਈ ਅਗਲੀਆਂ 16 ਗੇਂਦਾਂ ਦੀ ਪਾਰੀ

06/28/2019 12:42:58 PM

ਸਪੋਰਟਸ ਡੈਸਕ— ਕੋਹਲੀ ਦੇ 72 ਦੌੜਾਂ ਦੀ ਅਰਧ ਸੈਂਕੜੇ ਦੀ ਸ਼ਾਨਦਾਰ ਪਾਰੀ ਤੇ ਹਾਰਦਿਕ ਪੰਡਯਾ (46), ਧੋਨੀ ਅਜੇਤੂ (56) ਦੌੜਾਂ ਦੀ ਬਦੌਲਤ ਵੈਸਟਇੰਡੀਜ਼ ਦੇ ਖਿਲਾਫ ਭਾਰਤ ਨੇ 50 ਓਵਰ 'ਚ 7 ਵਿਕਟਾਂ 'ਤੇ 268 ਦੌੜਾਂ ਬਣਾਈਆਂ। ਤੁਹਾਨੂੰ ਦੱਸ ਦੇਈਏ ਕਿ ਆਖਰੀ ਓਵਰ 'ਚ ਧੋਨੀ ਨੇ 16 ਦੌੜਾਂ ਬਣਾ ਕੇ ਜਿੱਥੇ ਆਪਣਾ ਅਰਧ ਸੈਂਕੜਾ ਲਾਇਆ ਤੇ ਭਾਰਤੀ ਟੀਮ ਦੇ ਸਕੋਰ ਨੂੰ 268 ਦੌੜਾਂ 'ਤੇ ਪਹੁੰਚਾਇਆ। ਧੋਨੀ ਇਸ ਅਰਧ ਸੈਂਕੜੇ ਵਾਲੀ ਪਾਰੀ ਦੀ ਬਦੌਲਤ ਵਨ-ਡੇ 'ਚ ਵੈਸਟਇੰਡੀਜ਼ ਦੇ ਖਿਲਾਫ 1000 ਦੌੜਾਂ ਵੀ ਪੂਰੀਆਂ ਕਰ ਲਈਆਂ। ਭਾਰਤੀ ਟੀਮ ਦਾ ਪੰਜਵੀਂ ਵਿਕਟ 180 ਦੌੜਾਂ 'ਤੇ ਡਿੱਗੀ ਸੀ ਜਿਸ ਤੋਂ ਬਾਅਦ ਧੋਨੀ ਤੇ ਪੰਡਯਾ ਨੇ ਛੇਵੇਂ ਵਿਕਟ ਲਈ 70 ਦੌੜਾਂ ਦੀ ਪਾਰਟਨਰਸ਼ਿਪ ਹੋਈ ਜਿਸ ਦੇ ਕਾਰਨ ਭਾਰਤੀ ਟੀਮ 250 ਦੌੜਾਂ ਤੋਂ ਅੱਗੇ ਪੁਹੰਚਣ 'ਚ ਸਫਲ ਰਹੀ।


 

ਫੈਨਜ਼ ਧੋਨੀ ਦੀ ਇਸ ਸਲੋਅ ਪਾਰੀ ਤੋਂ ਨਾਰਾਜ਼
ਦੂਜੇ ਪਾਸੇ ਵੈਸਟਇੰਡੀਜ਼ ਦੇ ਖਿਲਾਫ ਵਰਲਡ ਕੱਪ ਮੈਚ 'ਚ ਜਿਥੇ ਮਹਿੰਦਰ ਸਿੰਘ ਧੋਨੀ ਨੇ 61 ਗੇਂਦਾਂ 'ਤੇ 56 ਦੌੜਾਂ ਦੀ ਪਾਰੀ ਖੇਡੀ ਉਥੇ ਹੀ ਫੈਨਜ਼ ਧੋਨੀ ਦੀ ਇਸ ਸਲੋਅ ਪਾਰੀ ਤੋਂ ਨਾਰਾਜ਼ ਤੇ ਨਿਰਾਸ਼ ਹੋ ਗਏ। ਧੋਨੀ ਨੇ ਆਪਣੀ ਪਾਰੀ ਦੇ ਦੌਰਾਨ ਸਿਰਫ 3 ਚੌਕੇ ਤੇ 2 ਛੱਕੇ ਲਗਾਏ। 

ਧੋਨੀ ਦੀ ਇਸ ਪਾਰੀ ਦੇ ਦੌਰਾਨ ਸਭ ਤੋਂ ਦਿਲਚਸਪ ਗੱਲ ਇਹ ਰਹੀ ਕਿ ਧੋਨੀ ਨੇ ਪਾਰੀ ਦੇ ਦੌਰਾਨ ਪਹਿਲੀਆਂ 26 ਦੌੜਾਂ 45 ਗੇਂਦਾਂ 'ਤੇ ਬਣਾਈਆਂ। ਇਸ ਦੌਰਾਨ ਉਨ੍ਹਾਂ ਦਾ ਸਟ੍ਰਾਇਕ ਰੇਟ 57.78 ਦਾ ਸੀ। ਧੋਨੀ ਨੇ ਅਗਲੇ 30 ਦੌੜਾਂ 16 ਗੇਂਦਾਂ 'ਤੇ ਬਣਾਈਆਂ। ਤੱਦ ਉਨ੍ਹਾਂ ਦਾ ਸਟ੍ਰਾਈਕ ਰੇਟ 187.50 ਦਾ ਸੀ। ਇਸ ਤਰਾਂ ਧੋਨੀ ਦੀ ਆਖਰੀ ਓਵਰਾਂ 'ਚ 16 ਗੇਂਦਾਂ ਦੀ ਪਾਰੀ ਉਨ੍ਹਾਂ ਦੇ ਪਹਿਲੀਆਂ 45 ਗੇਂਦਾਂ ਦੀ ਪਾਰੀ ਤੋਂ ਵੱਡੀ ਸਾਬਤ ਹੋਈ। ਧੋਨੀ ਦੀ ਬੱਲੇਬਾਜ਼ੀ ਵੇਖ ਕੇ ਨਰਾਜ਼ ਫੈਂਸ ਨੇ ਟਵਿਟਰ 'ਤੇ ਰੱਜ ਕੇ ਭੜਾਸ ਕੱਢੀ ਹੈ।