ਅਫਗਾਨ ਦੇ ਖਿਲਾਫ ਸਲੋਅ ਬੈਟਿੰਗ ਵੇਖ ਕੇ ਭੜਕੇ ਫੈਨਜ਼, ਕਿਹਾ-ਇਨ੍ਹਾਂ ਨੂੰ ਰਿਟਾਇਰ ਕਰ ਪੰਤ ਨੂੰ ਖਿਡਾਓ

06/23/2019 12:50:15 PM

ਸਪੋਰਟਸ ਡੈਸਕ— ਟੀਮ ਇੰਡੀਆ ਤੇ ਅਫਗਾਨਿਸਤਾਨ ਵਿਚਾਲੇ ਵਰਲਡ ਕੱਪ 2019 ਦਾ 28ਵਾਂ ਮੁਕਾਬਲਾ ਸਾਊਥੈਂਪਟਨ 'ਚ ਖੇਡਿਆ ਗਿਆ। ਇਸ ਰੋਮਾਂਚਕ ਮੈਚ 'ਚ ਟੀਮ ਇੰਡੀਆ ਨੇ ਅਫਗਾਨਿਸਤਾਨ ਨੂੰ 11 ਦੌੜਾਂ ਹਰਾ ਦਿੱਤਾ। ਅਜਿਹੇ 'ਚ ਟੀਮ ਦੇ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਸਾਬਕ ਕਪਤਾਨ ਮਹਿੰਦਰ ਸਿੰਘ ਧੋਨੀ ਦੀ ਬੱਲੇਬਾਜ਼ੀ ਵੇਖ ਕੇ ਨਰਾਜ਼ ਫੈਨਜ਼ ਨੇ ਟਵਿਟਰ 'ਤੇ ਜੱਮ ਕੇ ਭੜਾਸ ਕੱਢੀ। ਫੈਨਜ਼ ਨੇ ਕਿਹਾ ਕਿ ਧੋਨੀ ਦੀ ਅਜਿਹੀ ਪਾਰੀ ਵੇਖ ਕੇ ਲਗਦਾ ਹੈ ਕਿ ਉਨ੍ਹਾਂ ਨੂੰ ਜਲਦ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ ਤੇ ਪੰਤ ਨੂੰ ਖਿਡਾਉਣਾ ਚਾਹੀਦਾ ਹੈ।
ਫੈਨਜ਼ ਮੁਤਾਬਕ ਧੋਨੀ ਨੇ ਵਨ-ਡੇ ਮੁਕਾਬਲੇ 'ਚ ਟੈਸਟ ਕ੍ਰਿਕਟ ਵਰਗੀ ਬੱਲੇਬਾਜ਼ੀ ਕੀਤੀ। ਭਾਰਤ ਦਾ ਸਕੋਰ 30.3 ਓਵਰਾਂ 'ਚ ਚਾਰ ਵਿਕਟ ਦੇ ਨੁਕਸਾਨ 'ਤੇ 135 ਦੌੜਾਂ ਸਨ। ਇੱਥੇ ਭਾਰਤ ਲਈ ਮੁਸ਼ਕਿਲ ਦੀ ਘੜੀ ਸੀ, ਤੇ ਮਹਿੰਦਰ ਸਿੰਘ ਧੋਨੀ ਤੇ ਜਾਧਵ ਨੇ ਮਿਲ ਕੇ ਭਾਰਤ ਦੇ ਖਾਤੇ 'ਚ 57 ਦੌੜਾਂ ਦਾ ਵਾਧਾ ਕੀਤਾ।

ਧੋਨੀ ਦੇ ਸਾਹਮਣੇ ਰਣਗਤੀ ਤੇਜ ਕਰਨ ਦਾ ਦਬਾਅ ਸੀ। ਇਸ ਦਬਾਅ 'ਚ ਧੋਨੀ ਨੇ ਰਾਸ਼ਿਦ ਖਾਨ ਨੂੰ ਨਿਕਲ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਆਪਣੇ ਵਨ-ਡੇ ਕਰਿਅਰ 'ਚ ਦੂਜੀ ਵਾਰ ਸਟੰਪ ਆਊਟ ਹੋਏ। ਫੈਨਜ਼ ਨੇ ਕਿਹਾ ਕਿ ਧੋਨੀ ਦੀ ਅਜਿਹੀ ਪਾਰੀ ਨੂੰ ਵੇਖ ਕੇ ਲੱਗਦਾ ਹੈ ਕਿ ਉਨ੍ਹਾਂ ਨੂੰ ਛੇਤੀ ਰਿਟਾਇਰਮੈਂਟ ਲੈ ਲੈਣੀ ਚਾਹੀਦੀ ਹੈ।