ਸੈਮੀਫਾਈਨਲ 'ਚ ਧੋਨੀ ਨੂੰ ਰਨ ਆਊਟ ਕਰਨ ਵਾਲੇ ਗੁਪਟਿਲ ਨੂੰ ਲੋਕਾਂ ਕੀਤਾ ਟਰੋਲ

07/17/2019 10:52:50 PM

ਜਲੰਧਰ - ਬੀਤੇ ਐਤਵਾਰ ਆਈ. ਸੀ. ਸੀ. ਵਿਸ਼ਵ ਕੱਪ 2019 ਦੇ ਫਾਈਨਲ ਮੈਚ ਵਿਚ ਨਿਊਜ਼ੀਲੈਂਡ ਨੇ ਇੰਗਲੈਂਡ ਨੂੰ ਮੈਚ ਜਿੱਤਣ ਲਈ 242 ਦੌੜਾਂ ਦਾ ਟੀਚਾ ਦਿੱਤਾ। ਇੰਗਲੈਂਡ ਦੀ ਟੀਮ 50 ਓਵਰਾਂ ਵਿਚ 241 ਦੌੜਾਂ 'ਤੇ ਆਲ ਆਊਟ ਹੋ ਗਈ, ਜਿਸ ਤੋਂ ਬਾਅਦ ਸੁਪਰ ਓਵਰ ਖੇਡਿਆ ਗਿਆ। ਸੁਪਰ ਓਵਰ ਵਿਚ ਇੰਗਲੈਂਡ ਨੇ 15 ਦੌੜਾਂ ਬਣਾਈਆਂ। ਇਸ ਤੋਂ ਬਾਅਦ ਨਿਊਜ਼ੀਲੈਂਡ ਨੂੰ 16 ਦੌੜਾਂ ਜਿੱਤ ਲਈ ਚਾਹੀਦੀਆਂ ਸਨ। ਇੱਥੇ ਖਾਸ ਗੱਲ ਤਾਂ ਇਹੀ ਹੋਈ ਕਿ ਸੁਪਰ ਓਵਰ ਵਿਚ ਵੀ ਮੈਚ ਟਾਈ ਹੋ ਗਿਆ ਅਤੇ ਪਾਰੀ ਵਿਚ ਸਭ ਤੋਂ ਜ਼ਿਆਦਾ ਬਾਊਂਡਰੀਆਂ ਲਾਉਣ ਦੇ ਨਿਯਮ ਤਹਿਤ ਇੰਗਲੈਂਡ ਨੂੰ ਜੇਤੂ ਐਲਾਨ ਦਿੱਤਾ ਗਿਆ।

Gurdeep Singh

This news is Content Editor Gurdeep Singh