ਰਾਸ਼ਟਰਮੰਡਲ ਖੇਡਾਂ ''ਚ ਸ਼ਾਮਿਲ ਪਹਿਲੀ ਟ੍ਰਾਂਸਜੈਂਡਰ ਵੇਟਲਿਫਟਰ ਦੇ ਨਾਲ ਹੋਇਆ ਵੱਡਾ ਹਾਦਸਾ

04/09/2018 4:37:17 PM

ਗੋਲਡ ਕੋਸਟ—ਰਾਸ਼ਟਰਮੰਡਲ ਖੇਡਾਂ 'ਚ ਹਿੱਸਾ ਲੈ ਰਹੀ ਪਹਿਲੀ ਟ੍ਰਾਂਸਜੈਂਡਰ ਵੈਟਲਿਫਟਰ ਨਿਊਜ਼ੀਲੈਂਡ ਦੀ ਲੌਰੇਲ ਹੂਬਾਰਡ ਦੇ ਨਾਲ ਵੱਡਾ ਹਾਦਸਾ ਹੋ ਗਿਆ ਹੈ। ਇਸ ਕਾਰਨ ਉਨ੍ਹਾਂ ਨੂੰ ਮਹਿਲਾਵਾਂ ਦੀ 90 ਕਿ.ਗ੍ਰਾਮ ਤੋਂ ਜ਼ਿਆਦਾ ਭਾਰ ਵਰਗ ਤੋਂ ਆਪਣਾ ਨਾਮ ਵਾਪਸ ਲੈਣਾ ਪਿਆ। ਹਾਲਾਂਕਿ ਉਨ੍ਹਾਂ ਨੇ ਖੇਡ ਦੀ ਸ਼ੁਰੂਆਤ ਦੌਰਾਨ ਹੀ ਆਪਣੀ ਜਗ੍ਹਾ ਬਣਾ ਲਈ ਸੀ ਪਰ ਏਨ ਮੌਕੇ ਉਨ੍ਹਾਂ ਦੇ ਸੱਟ ਲੱਗ ਗਈ। ਦੱਸ ਦਈਏ ਕਿ ਨਿਊਜ਼ੀਲੈਂਡ ਦੀ ਟ੍ਰਾਂਸਜੈਡਰ ਵੇਟਲਿਫਟਰ ਨੂੰ ਖੇਡਾਂ 'ਚ ਹਿੱਸਾ ਲੈਣ ਲਈ ਬਹੁਤ ਆਲੋਚਨਾ ਝੱਲਣੀ ਪਈ ਹੈ ਅਤੇ ਇਨ੍ਹਾਂ ਖੇਡਾਂ 'ਚ ਸਮੋਆ ਦੀ ਟੀਮ ਨੇ ਉਨ੍ਹਾਂ ਦੇ ਸ਼ਾਮਿਲ ਹੋਣ 'ਤੇ ਸਵਾਲ ਉਠਾਏ ਸਨ।

-130 ਕਿਲੋਗ੍ਰਾਮ ਤੱਕ ਉਠਾ ਚੁੱਕੀ ਸੀ ਭਾਰ
ਲੌਰੇਲ ਨੇ ਸਨੈਚ ਦੇ ਪਹਿਲੇ ਯਤਨਾਂ 'ਚ 120 ਕਿਲੋਗ੍ਰਾਮ ਭਾਰ ਸਫਲਤਾਪੂਰਵਕ ਚੁੱਕਿਆ। ਪਰ ਦੂਸਰੇ ਅਤੇ ਤੀਸਰੇ ਯਤਨ 'ਚ ਉਹ 127 ਅਤੇ 132 ਕਿਲੋਗ੍ਰਾਮ ਭਾਰ ਨਹੀਂ ਚੁੱਕ ਸੀ। ਹਾਲਾਂਕਿ 120 ਕਿਲੋਗ੍ਰਾਮ ਭਾਰ ਚੁੱਕ ਕੇ ਉਹ ਅੱਠ ਮਹਿਲਾਵਾਂ ਦੇ ਫਾਈਨਲ 'ਚ ਸਭ ਤੋਂ ਅੱਗੇ ਹੋ ਗਈ ਸੀ। ਇਸਦੇ ਬਾਅਦ ਕਲੀਨ ਅਤੇ ਜਰਕ 'ਚ ਉਨ੍ਹਾਂ ਨੇ ਪਹਿਲੇ ਯਤਨ 'ਚ 130 ਕਿਲੋਗ੍ਰਾਮ ਭਾਰ ਸਫਲਤਾ ਨਾਲ ਚੁੱਕਿਆ ਪਰ ਫਿਰ ਸੱਟ ਦੇ ਕਾਰਨ ਉਨ੍ਹਾਂ ਨੇ ਮੁਕਾਬਲਾ ਵਿਚ ਹੀ ਛੱਡ ਦਿੱਤਾ।

-ਮੈਨੂੰ ਦੁੱਖ ਹੈ ਖੇਡ ਦੇ ਦੌਰਾਨ ਹਟਣ ਦਾ
40 ਸਾਲ ਦੀ ਹੁਬਾਰਡ ਨੇ ਸਮੋਆ ਦੀ ਫਿਆਗਾਇਗਾ ਸਤੋਵਰਸ ਤੋਂ ਸਨੈਚ 'ਚ ਸੱਤ ਕਿਲੋਗ੍ਰਾਮ ਭਾਰ ਵਧਾਇਆ ਜਿਨ੍ਹਾਂ ਨੇ ਬਾਅਦ 'ਚ ਕੁਲ 253 ਕਿਲੋਗ੍ਰਾਮ ਭਾਰ ਚੁੱਕ ਕੇ ਸੋਨ ਤਮਗਾ ਜਿੱਤਿਆ। ਨਿਊਜ਼ੀਲੈਂਡ ਦੀ ਟ੍ਰਾਂਸਜੈਂਡਰ ਖਿਡਾਰੀ ਨੇ ਪੱਤਰਕਾਰਾਂ ਨੂੰ ਕਿਹਾ, ਮੈਨੂੰ ਲੱਗਦਾ ਹੈ ਕਿ ਮਾਸਪੇਸ਼ੀਆਂ 'ਚ ਖਿਚਾਅ ਆ ਗਿਆ ਸੀ। ਜਾਂਚ ਦੇ ਬਾਅਦ ਹੀ ਮੈਂ ਪੂਰੀ ਜਾਣਕਾਰੀ ਦੇ ਸਕਾਂਗੀ। ਉਨ੍ਹਾਂ ਨੇ ਕਿਹਾ-ਮੈਨੂੰ ਆਪਣੀ ਕੋਸ਼ਿਸ਼ 'ਤੇ ਕੋਈ ਦੁੱਖ ਨਹੀਂ ਹੈ। ਤੁਹਾਨੂੰ ਖੇਡ 'ਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਨਾ ਹੁੰਦਾ ਹੈ ਪਰ ਮੈਂ ਵਿਚ ਹੀ ਹੱਟਣ ਦਾ ਜੋ ਫੈਸਲਾ ਕੀਤਾ ਉਸ ਨਾਲ ਮੈਨੂੰ ਦੁੱਖ ਨਹੀਂ ਹੈ।

-4 ਸਾਲ ਪਹਿਲਾਂ ਗੇਵਿਨ ਹੁਬਰਡ ਦੇ ਨਾਮ ਨਾਲ ਜਾਣੀ ਜਾਂਦੀ ਸੀ ਹੁਬਰਡ
ਖੇਡਾਂ ਦਾ ਸਿਲਵਰ ਨਾਊਆਨ ਦੀ ਕਰਿਸ਼ਮਾ ਓਮਾਏ ਤਾਰਾਂਤ (243 ਕਿਲੋਗ੍ਰਾਮ) ਅਤੇ ਇੰਗਲੈਂਡ ਦੀ ਏਮਿਲੀ ਕੈਂਪਬੈਲ (242 ਕਿਲੋਗ੍ਰਾਮ) ਦੇ ਤਾਂਬੇ ਦੇ ਤਮਗਾ ਜਿੱਤਿਆ। ਹੁਬਾਰਡ ਚਾਰ ਸਾਲ ਪਹਿਲਾਂ ਤੱਕ ਗੇਵਿਨ ਹੁਬਾਰਡ ਦੇ ਨਾਮ ਨਾਲ ਜਾਣੀ ਜਾਂਦੀ ਸੀ ਅਤੇ ਰਾਸ਼ਟਰੀ ਪੱਧਰ 'ਤੇ ਬਤੌਰ ਮਰਦ ਚੈਂਪੀਅਨਸ਼ਿਪ 'ਚ ਉਤਰੀ ਸੀ। ਪਰ ਬਾਅਦ 'ਚ ਉਨ੍ਹਾਂ ਨੇ ਲਿੰਗ ਪਰਿਵਰਤਨ ਕਰਾ ਕੇ ਮਹਿਲਾ ਬਣਨ ਦਾ ਫੈਸਲਾ ਕੀਤਾ। ਉਹ ਪਿਛਲੇ ਦਸੰਬਰ ਮਹਿਲਾਵਾਂ ਦੀ ਸੁਪਰ ਹੈਵੀਵੇਟ ਵਰਲਡ ਚੈਂਪੀਅਨਸ਼ਿਪ 'ਚ ਅਮਰੀਕਾ ਦੀ ਸਾਰਾਹ ਰੋਬਲਸ ਦੇ ਬਾਅਦ ਦੂਸਰੇ ਨੰਬਰ 'ਤੇ ਰਹੀ ਸੀ।