ਸੋਸੇਕ ਨੇ ਇੰਗਲਿਸ਼ ਪ੍ਰੀਮੀਅਰ ਲੀਗ ਦਾ 2021 ਦਾ ਪਹਿਲਾ ਗੋਲ ਦਾਗ਼ਿਆ

01/02/2021 7:28:25 PM

ਸਪੋਰਟਸ ਡੈਸਕ— ਟਾਮਸ ਸੋਸੇਕ ਨੇ ਇੰਗਲਿਸ਼ ਪ੍ਰੀਮੀਅਰ ਲੀਗ ਫ਼ੁੱਟਬਾਲ ਟੂਰਨਾਮੈਂਟ ’ਚ 2021 ਦਾ ਪਹਿਲਾ ਗੋਲ ਦਾਗ਼ਿਆ ਜਿਸ ਨਾਲ ਵੈਸਟਹੈਮ ਨੇ ਐਵਰਟਨ ਨੂੰ 1-0 ਨਾਲ ਹਰਾਇਆ। 

ਸ਼ੁੱਕਰਵਾਰ ਨੂੰ ਹੋਏ ਮੁਕਾਬਲੇ ’ਚ ਸੋਸੇਕ ਨੇ 86ਵੇਂ ਮਿੰਟ ’ਚ ਮੈਚ ਦਾ ਇਕਮਾਤਰ ਗੋਲ ਕੀਤਾ। ਇਸ ਦੇ ਨਾਲ ਹੀ ਵੈਸਟਹੈਮ ਨੇ ਐਵਰਟਨ ਦੀ ਲੀਗ ’ਚ ਲਗਾਤਾਰ ਚਾਰ ਜਿੱਤ ਦੀ ਮੁਹਿੰਮ ਨੂੰ ਰੋਕਿਆ। ਇਸ ਹਾਰ ਦੇ ਬਾਵਜੂਦ ਐਵਰਟਨ ਦੇ 29 ਅੰਕ ਹਨ ਜਦਕਿ ਵੈਸਟਹੈਮ ਦੀ ਟੀਮ 26 ਅੰਕ ਦੇ ਨਾਲ 10ਵੇਂ ਸਥਾਨ ’ਤੇ ਹੈ। ਲੀਵਰਪੂਲ ਦੀ ਟੀਮ 33 ਅੰਕ ਦੇ ਨਾਲ ਚੋਟੀ ’ਤੇ ਚਲ ਰਹੀ ਹੈ।
 

Tarsem Singh

This news is Content Editor Tarsem Singh