ਟਾਮ ਕਰਰਨ ਨੇ ਮਾਰਿਆ ਅਜਿਹਾ ਛੱਕਾ ਕਿ ਦੇਖਦੇ ਰਹਿ ਗਏ ਲੋਕ (ਵੀਡੀਓ)

05/20/2019 4:09:07 PM

ਨਵੀਂ ਦਿੱਲੀ— ਪੰਜ ਮੈਚਾਂ ਦੀ ਵਨ ਡੇ ਸੀਰੀਜ਼ 'ਚ ਪਾਕਿਸਤਾਨ ਨੂੰ ਇੰਗਲੈਂਡ ਦੇ ਖਿਲਾਫ ਵ੍ਹਾਈਟ ਵਾਸ਼ ਦਾ ਸਾਹਮਣਾ ਕਰਨਾ ਪਿਆ। ਪਹਿਲਾ ਮੈਚ ਮੀਂਹ ਕਾਰਨ ਰੱਦ ਹੋਣ ਦੇ ਬਾਅਦ ਪਾਕਿਸਤਾਨ ਨੂੰ ਅੰਤਿਮ ਚਾਰੇ ਮੈਚਾਂ 'ਚ ਹਾਰ ਦਾ ਸਾਹਮਣਾ ਕਰਨਾ ਪਿਆ। ਵਰਲਡ ਦੇ ਬੈਸਟ ਪੇਸ ਅਟੈਕਰ ਮੰਨੇ ਜਾਣ ਵਾਲੇ ਪਾਕਿਸਤਾਨੀ ਗੇਂਦਬਾਜ਼ਾਂ 'ਤੇ ਪੂਰੀ ਸੀਰੀਜ਼ ਇੰਗਲੈਂਡ ਦੇ ਬੱਲੇਬਾਜ਼ ਵਰ੍ਹੇ। ਐਤਵਾਰ ਨੂੰ ਖੇਡੇ ਗਏ ਆਖ਼ਰੀ ਮੈਚ 'ਚ ਉਮੀਦ ਕੀਤੀ ਜਾ ਰਹੀ ਸੀ ਕਿ ਪਾਕਿ ਗੇਂਦਬਾਜ਼ ਇੱਥੇ ਵਾਪਸੀ ਕਰਨ 'ਚ ਕਾਮਯਾਬ ਰਹਿਣਗੇ, ਪਰ ਅਜਿਹਾ ਹੋ ਨਹੀਂ ਸਕਿਆ। ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਇੰਗਲੈਂਡ ਦੀ ਟੀਮ ਨੇ ਪਾਕਿਸਤਾਨ ਦੇ ਸਾਹਮਣੇ 50 ਓਵਰ 'ਚ 9 ਵਿਕਟਾਂ ਗੁਆ ਕੇ 351 ਦੌੜਾਂ ਦੀ ਚੁਣੌਤੀ ਪੇਸ਼ ਕੀਤੀ। ਇੰਗਲੈਂਡ ਨੂੰ ਇਸ ਸਕੋਰ ਤਕ ਪਹੁੰਚਣ 'ਚ ਤੇਜ਼ ਗੇਂਦਬਾਜ਼ ਟਾਮ ਕਰਰਨ ਦਾ ਵੱਡਾ ਹੱਥ ਰਿਹਾ। ਕਰਰਨ ਨੇ ਆਖ਼ਰੀ ਓਵਰ 'ਚ 15 ਗੇਂਦਾਂ 'ਚ ਅਜੇਤੂ 29 ਦੌੜਾਂ ਜੜੀਆਂ ਅਤੇ ਸਕੋਰ ਨੂੰ 350 ਦੇ ਪਾਰ ਪਹੁੰਚਾਇਆ। ਇਸ ਦੌਰਾਨ 47ਵੇਂ ਓਵਰ 'ਚ ਕਰਰਨ ਨੇ ਸ਼ਾਹਿਨ ਅਫਰੀਦੀ ਦੀ ਗੇਂਦ 'ਤੇ ਇਕ ਇਕ ਅਜਿਹਾ ਸ਼ਾਟ ਖੇਡਿਆ ਜਿਸ ਨੂੰ ਦੇਖ ਕੇ ਮੈਦਾਨ 'ਤੇ ਮੌਜੂਦ ਖਿਡਾਰੀਆਂ ਦੇ ਨਾਲ ਦਰਸ਼ਕ ਵੀ ਹੈਰਾਨ ਰਹਿ ਗਏ।
 

ਦਰਅਸਲ, ਪਾਰੀ ਦਾ 47ਵਾਂ ਓਵਰ ਲੈ ਕੇ ਨੌਜਵਾਨ ਤੇਜ਼ ਗੇਂਦਬਾਜ਼ ਸ਼ਾਹਿਨ ਅਫਰੀਦੀ ਆਏ। ਇੰਗਲੈਂਡ ਅੱਠ ਵਿਕਟ ਗੁਆ ਚੁੱਕਾ ਸੀ ਅਤੇ ਤੇਜ਼ੀ ਨਾਲ ਦੌੜਾਂ ਦੀ ਰਫਤਾਰ ਵਧਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਓਵਰ ਦੀ ਚੌਥੀ ਗੇਂਦ 'ਤੇ ਕਰਰਨ ਨੇ ਪਿੱਛੇ ਘੁੰਮ ਕੇ ਛੱਕਾ ਮਾਰਿਆ। ਕਰਰਨ ਸ਼ਾਟ ਖੇਡਦੇ ਸਮੇਂ ਪੂਰੀ ਤਰ੍ਹਾਂ ਨਾਲ ਵਿਕਟਕੀਪਰ ਸਰਫਰਾਜ਼ ਅਹਿਮਦ ਵੱਲ ਮੁੜ ਗਏ ਅਤੇ ਗੇਂਦ ਨੂੰ ਬਾਊਂਡਰੀ ਦੇ ਪਾਰ ਪਹੁੰਚਾ ਦਿੱਤਾ। ਇਸ ਸ਼ਾਟ ਨੂੰ ਦੇਖਣ ਦੇ ਬਾਅਦ ਸਰਫਰਾਜ਼ ਅਤੇ ਸ਼ਾਹਿਨ ਦੋਵੇਂ ਹੈਰਾਨ ਰਹਿ ਗਏ। 

ਅਜਿਹਾ ਪਹਿਲੀ ਵਾਰ ਨਹੀਂ ਹੈ ਜਦੋਂ ਕਰਰਨ ਨੇ ਇਸ ਤਰ੍ਹਾਂ ਦਾ ਸ਼ਾਟ ਲਗਾਇਆ ਹੋਵੇ। ਇਸ ਤੋਂ ਪਹਿਲਾਂ ਇਸੇ ਸੀਰੀਜ਼ ਦੇ ਦੌਰਾਨ ਹਸਨ ਅਲੀ ਦੀ ਗੇਂਦ 'ਤੇ ਕਰਰਨ ਨੇ ਅਜਿਹਾ ਹੀ ਸ਼ਾਟ ਖੇਡਿਆ ਸੀ। 352 ਦੌੜਾਂ ਦਾ ਪਿੱਛਾ ਕਰਨ ਉਤਰੀ ਪਾਕਿਸਤਾਨ ਦੀ ਟੀਮ 3 ਓਵਰ ਪਹਿਲੇ ਹੀ 297 ਦੌੜਾਂ 'ਤੇ ਆਲ ਆਊਟ ਹੋ ਗਈ। ਇਸ ਦੇ ਨਾਲ ਹੀ ਪਾਕਿਸਤਾਨ 54 ਦੌੜਾਂ ਨਾਲ ਹਾਰ ਗਈ। ਵਨ ਡੇ ਕ੍ਰਿਕਟ 'ਚ ਇਹ ਪਾਕਿਸਤਾਨ ਦੀ ਲਗਾਤਾਰ ਦਸਵੀਂ ਹਾਰ ਹੈ।

 

Tarsem Singh

This news is Content Editor Tarsem Singh