ਸ਼ਾਓਮੀ ਦਾ ਵੱਡਾ ਐਲਾਨ, ਤਮਗਾ ਜਿੱਤਣ ਵਾਲੇ ਖਿਡਾਰੀਆਂ ਨੂੰ ਦੇਵੇਗਾ ਆਪਣਾ ਸਭ ਤੋਂ ਮਹਿੰਗਾ ਸਮਾਰਟਫੋਨ

08/10/2021 12:42:59 PM

ਨਵੀਂ ਦਿੱਲੀ : ਟੋਕੀਓ ਓਲੰਪਿਕ 2020 ਵਿਚ ਤਮਗਾ ਜਿੱਤਣ ਵਾਲੇ ਹਰ ਭਾਰਤੀ ਖਿਡਾਰੀ ਨੂੰ ਸ਼ਾਓਮੀ ਨੇ  mi 11 ultra ਸਮਾਰਟਫੋਨ ਤੋਹਫ਼ੇ ਦੇ ਰੂਪ ਵਿਚ ਦੇਣ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ mi 11 ultra ਭਾਰਤ ਵਿਚ ਲਾਂਚ ਹੋਣ ਵਾਲਾ ਸ਼ਾਓਮੀ ਦਾ ਸਭ ਤੋਂ ਮਹਿੰਗਾ ਸਮਾਰਟਫੋਨ ਹੈ।  mi 11 ultra ਦੀ ਕੀਮਤ 69,999 ਰੁਪਏ ਹੈ। ਸ਼ਾਓਮੀ ਨੇ ਕਿਹਾ ਹੈ ਕਿ ਟੋਕੀਓ ਓਲੰਪਿਕ ਵਿਚ ਤਮਗਾ ਜਿੱਤਣ ਵਾਲੇ ਸਾਰੇ ਭਾਰਤੀ ਖਿਡਾਰੀਆਂ ਨੂੰ ਫਲੈਗਸ਼ਿਪ ਸਮਾਰਟਫੋਨ  mi 11 ultra ਦਿੱਤਾ ਜਾਏਗਾ। ਇਸ ਦੀ ਜਾਣਕਾਰੀ ਸ਼ਾਓਮੀ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਮਨੁ ਕੁਮਾਰ ਜੈਨ ਨੇ ਟਵੀਟ ਕਰਕੇ ਦਿੱਤੀ ਹੈ।

ਇਹ ਵੀ ਪੜ੍ਹੋ: ਸੋਨ ਤਮਗਾ ਜਿੱਤ ਕੇ ਇੰਸਟਾਗ੍ਰਾਮ 'ਤੇ ਰਾਤੋ-ਰਾਤ ਸਟਾਰ ਬਣੇ ਨੀਰਜ ਚੋਪੜਾ, 24 ਘੰਟੇ ’ਚ ਹੋਏ 3 ਮਿਲੀਅਨ ਫਾਲੋਅਰਜ਼

ਮਨੁ ਨੇ ਟਵੀਟ ਕਰਕੇ ਕਿਹਾ, ‘ਸਮਾਰਟਫੋਨ ਮੇਕਰ ਉਨ੍ਹਾਂ ਖਿਡਾਰੀਆਂ ਦੀ ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹੈ, ਜਿਨ੍ਹਾਂ ਨੇ ਓਲੰਪਿਕ ਤਮਗਾ ਜਿੱਤਿਆ ਹੈ। ਮਨੁ ਨੇ ਅੱਗੇ ਕਿਹਾ, ਸਾਡੇ ਸੁਪਰ ਹੀਰੋਜ਼ ਨੂੰ ਅਸੀਂ ਸੁਰਪਫੋਨ ਦੇ ਰਹੇ ਹਾਂ।’

ਇਹ ਵੀ ਪੜ੍ਹੋ: UAE ’ਚ ਭਾਰਤੀ ਕਾਰੋਬਾਰੀ ਦਾ ਗੋਲਕੀਪਰ ਸ਼੍ਰੀਜੇਸ਼ ਨੂੰ ਵੱਡਾ ਤੋਹਫ਼ਾ, ਦੇਣਗੇ 1 ਕਰੋੜ ਦਾ ਨਕਦ ਇਨਾਮ

ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਟੋਕੀਓ ਓਲੰਪਿਕ ਵਿਚ ਇਸ ਵਾਰ ਭਾਰਤ ਦਾ ਪ੍ਰਦਰਸ਼ਨ ਸ਼ਾਨਦਾਰ ਰਿਹਾ ਹੈ। ਇਸ ਵਾਰ ਸਭ ਤੋਂ ਜ਼ਿਆਦਾ ਕੁੱਲ 7 ਤਮਗੇ ਭਾਰਤ ਦੀ ਝੋਲੀ ਪਏ ਹਨ। ਨੀਰਜ ਦੇ ਇਲਾਵਾ, ਮੀਰਾਬਾਈ ਚਾਨੂ, ਰਵੀ ਕੁਮਾਰ ਦਹੀਆ, ਲਵਲੀਨਾ ਬੋਰਗੋਹੇਨ, ਪੀਵੀ ਸਿੰਧੂ, ਬਜਰੰਗ ਪੁਨੀਆ ਅਤੇ ਭਾਰਤੀ ਪੁਰਸ਼ ਹਾਕੀ ਟੀਮ ਨੇ ਟੋਕੀਓ ਵਿਚ ਤਮਗੇ ਜਿੱਤੇ ਹਨ। ਸ਼ੀਓਮੀ ਇਨ੍ਹਾਂ ਸਾਰੇ ਖਿਡਾਰੀਆਂ ਨੂੰ mi 11 ultra ਦੇਗੀ। ਮਨੁ ਨੇ ਪੁਸ਼ਟੀ ਕੀਤੀ ਕਿ ਭਾਰਤੀ ਪੁਰਸ਼ ਹਾਕੀ ਟੀਮ ਦੇ ਹਰੇਕ ਮੈਂਬਰ ਨੂੰ ਇਕ ਸਮਾਰਟਫੋਨ ਮਿਲੇਗਾ। 

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।

cherry

This news is Content Editor cherry