ਜਾਪਾਨ ਦੇ ਸਿਹਤ ਮਾਹਰਾਂ ਨੇ ਦਿੱਤੀ ਦਰਸ਼ਕਾਂ ਦੇ ਬਿਨਾ ਟੋਕੀਓ ਓਲੰਪਿਕ ਆਯੋਜਿਤ ਕਰਾਉਣ ਦੀ ਸਲਾਹ

06/18/2021 9:30:51 PM

ਟੋਕੀਓ— ਕੋਰੋਨਾ ਵਾਇਰਸ ਮਹਾਮਾਰੀ ’ਤੇ ਜਾਪਾਨ ਦੇ ਮਾਹਰ ਪੈਨਲ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਰਾਜਧਾਨੀ ਟੋਕੀਓ ’ਚ ਹੋਣ ਵਾਲੇ ਗਰਮ ਰੁੱਤ ਦੇ ਓਲੰਪਿਕ ਦਾ ਆਯੋਜਨ ਦਰਸ਼ਕਾਂ ਦੇ ਬਿਨਾ ਕਰਨਾ ਬਿਹਤਰ ਹੋਵੇਗਾ। ਆਯੋਜਨ ਕਮੇਟੀ ਨੂੰ ਸੌਂਪੀ ਗਈ ਰਿਪੋਰਟ ’ਚ ਮਾਹਰਾਂ ਨੇ ਕਿਹਾ ਕਿ ਬਿਨਾ ਦਰਸ਼ਕਾਂ ਦੇ ਖੇਡ ਆਯੋਜਨ ਕਰਨ ਨਾਲ ਸਟੇਡੀਅਮ ’ਚ ਇਨਫ਼ੈਕਸ਼ਨ ਦਾ ਖ਼ਤਰਾ ਘੱਟ ਤੋਂ ਘੱਟ ਹੋ ਜਾਂਦਾ ਹੈ ਤੇ ਇਹ ਖੇਡਾਂ ਦੇ ਆਯੋਜਨ ਦਾ ਬਿਹਤਰ ਤਰੀਕਾ ਹੈ। 

ਮਾਹਰਾਂ ਨੇ ਕਿਹਾ ਕਿ ਹਾਲਾਂਕਿ ਸਰਕਾਰ ਦੀ ਇੱਛਾ ਦੇ ਉਲਟ ਹੈ ਜੋ ਵਰਤਮਾਨ ’ਚ ਖੇਡ ਆਯੋਜਨ ’ਚ ਦਰਸ਼ਕਾਂ ਦੀ ਗਿਣਤੀ ਨੂੰ 10 ਹਜ਼ਾਰ ਜਾਂ ਸਟੇਡੀਅਮ ਦੀ ਸਮਰਥਾ ਦਾ 50 ਫ਼ੀਸਦੀ ਨਿਰਧਾਰਤ ਕਰਨ ’ਤੇ ਵਿਚਾਰ ਕਰ ਰਹੀ ਹੈ। ਟੋਕੀਓ ’ਚ ਗਰਮ ਰੁੱਤ ਓਲੰਪਿਕ ਪਹਿਲਾਂ 2020 ’ਚ ਆਯੋਜਿਤ ਹੋਣ ਵਾਲਾ ਸੀ ਪਰ ਕੋਰੋਨਾ ਵਾਇਰਸ ਮਹਾਮਾਰੀ ਕਾਰਨ ਪਿਛਲੇ ਸਾਲ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਸੀ। ਖੇਡਾਂ ਦਾ ਆਯੋਜਨ ਇਸ ਗਰਮੀ ’ਚ 23 ਜੁਲਾਈ ਤੋਂ 8 ਅਗਸਤ ਤਕ ਹੋਣ ਵਾਲਾ ਹੈ।

Tarsem Singh

This news is Content Editor Tarsem Singh