ਅੱਜ ਹੈ ਕ੍ਰਿਕਟ ਦੇ ਭਗਵਾਨ ਸਚਿਨ ਦਾ ਬਰਥ-ਡੇ, ਅਜਿਹਾ ਕ੍ਰਿਸ਼ਮਾ ਕਰਨ ਵਾਲੇ ਬਣੇ ਸਨ ਪਹਿਲੇ ਖਿਡਾਰੀ

04/24/2019 11:32:28 AM

ਸਪੋਰਟਸ ਡੈਸਕ : ਸਚਿਨ ਤੇਂਦੁਲਕਰ ਨੂੰ ਭਗਵਾਨ ਦੀ ਤਰ੍ਹਾਂ ਮੰਨਣ ਵਾਲੇ ਭਾਰਤ ਦੇ ਕਰੋੜਾਂ ਕ੍ਰਿਕਟ ਫੈਨਜ਼ ਲਈ 24 ਅਪ੍ਰੈਲ ਦਾ ਦਿਨ ਕਿਸੇ ਤਿਉਹਾਰ ਤੋਂ ਘੱਟ ਨਹੀਂ ਹੈ ਕਿਉਂਕਿ ਸਚਿਨ ਤੇਂਦੁਲਕਰ ਦਾ ਜਨਮ ਸਾਲ 1973 'ਚ ਇਸੇ ਦਿਨ ਹੋਇਆ ਸੀ। ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਨੇ ਅੱਜ ਉਮਰ ਦੇ 46ਵੇਂ ਪੜਾਅ ਨੂੰ ਪਾਰ ਕਰ ਲਿਆ ਹੈ।

ਸਚਿਨ ਦੇ ਜਨਮਦਿਨ ਦੇ ਮੌਕੇ 'ਤੇ ਮੁੰਬਈ ਇੰਡੀਅਨਸ ਨੇ ਇਕ ਟਵੀਟ ਕੀਤਾ ਅਤੇ ਫੈਨਜ਼ ਨੇ ਪੁੱਛਿਆ ਕਿ ਸਚਿਨ ਉਨ੍ਹਾਂ ਦੇ ਲਈ ਕੀ ਹਨ, ਇਕ ਸ਼ਬਦ 'ਚ ਦੱਸੀਏ। ਇਸ ਦੇ ਕੁਝ ਅਜਿਹੇ ਜਵਾਬ ਆਏ ਹਨ,  ਜੋ ਤੁਹਾਡੇ ਵੀ ਹੋਸ਼ ਉੱਡਾ ਦੇਣਗੇ। ਸਚਿਨ ਨੇ 2013 'ਚ ਇੰਟਰਨੈਸ਼ਨਲ ਕ੍ਰਿਕਟ ਨੂੰ ਅਲਵਿਦਾ ਕਹਿ ਦਿਤਾ ਸੀ, ਪਰ ਅੱਜ ਵੀ ਉਨ੍ਹਾਂ ਦੀ ਲੋਕਪ੍ਰਿਅਤਾ 'ਚ ਕੋਈ ਕਮੀ ਨਹੀਂ ਆਈ ਹੈ।  
ਇੰਟਰਨੈਸ਼ਨਲ ਕ੍ਰਿਕਟ 'ਚ ਬੱਲੇਬਾਜ਼ੀ 'ਚ ਸਚਿਨ ਦੇ ਨਾਂ ਅਜਿਹੇ ਰਿਕਾਰਡਸ ਹਨ ਜੋ ਸ਼ਾਇਦ ਹੀ ਕਦੇ ਟੁੱਟ ਸਕਣਗੇ। ਸਚਿਨ ਨੇ ਭਾਰਤ ਲਈ 200 ਟੈਸਟ ਮੈਚ, 463 ਵਨ-ਡੇ ਮੈਚ ਖੇਡੇ ਹਨ ਤੇ ਇਸ ਦੌਰਾਨ ਉਨ੍ਹਾਂ ਦੇ ਨਾਂ 100 ਸੈਂਕੜੇ ਦਰਜ ਹਨ। ਇੰਟਰਨੈਸ਼ਨਲ ਕ੍ਰਿਕਟ 'ਚ 100 ਸੈਂਕੜੇ ਮਾਰਨ ਵਾਲੇ ਤੇਂਦੁਲਕਰ ਦੁਨੀਆ ਦੇ ਇਕਲੌਤੇ ਬੱਲੇਬਾਜ਼ ਹਨ।
ਵਨ-ਡੇ ਕ੍ਰਿਕਟ 'ਚ 200 ਦੌੜਾਂ ਬਣਾਉਣ ਵਾਲੇ ਪਹਿਲੇ ਬੱਲੇਬਾਜ਼ ਬਣੇ.....
ਸਾਲ 2010 'ਚ ਇਸ ਮਿਤੀ ਨੂੰ ਮਾਸਟਰ-ਬਲਾਸਟਰ ਸਚਿਨ ਤੇਂਦੁਲਕਰ ਸਾਉਥ ਅਫਰੀਕਾ ਦੇ ਖਿਲਾਫ ਵਨ-ਡੇ ਮੈਚ 'ਚ 200 ਦੌੜਾਂ ਦੀ ਇਤਿਹਾਸਿਕ ਪਾਰੀ ਖੇਡੀ ਸੀ। ਗਵਾਲੀਅਰ 'ਚ ਖੇਡੇ ਗਏ ਇਸ ਮੁਕਾਬਲੇ 'ਚ ਸਚਿਨ ਨੇ 200 ਦੌੜਾਂ ਬਣਾ ਕੇ ਅਜੇਤੂ ਰਹੇ ਸਨ। ਸਚਿਨ ਨੇ ਇਸ ਪਾਰੀ ਦੇ ਨਾਲ ਹੀ ਇਹ ਵੱਡਾ ਰਿਕਾਰਡ ਆਪਣੇ ਨਾਂ ਕਰ ਲਿਆ ਸਨ। ਇਸ ਪਾਰੀ ਦੀ ਬਦੌਲਤ ਸਚਿਨ ਕਿਸੇ ਵੀ ਵਨ-ਡੇ ਇੰਟਰਨੈਸ਼ਨਲ 'ਚ ਡਬਲ ਸੇਂਚੂਰੀ ਬਣਾਉਣ ਵਾਲੇ ਪਹਿਲੇ ਪੁਰਸ਼ ਬੱਲੇਬਾਜ਼ ਬਣੇ ਸਨ।​​​​​​​