ਵਨਡੇ ਟੀਮ ''ਚ ਹੋਵੇਗੀ ਤਿਲਕ ਵਰਮਾ ਦੀ ਐਂਟਰੀ, 20 ਅਗਸਤ ਨੂੰ ਹੋਣ ਜਾ ਰਿਹੈ ਵੱਡਾ ਐਲਾਨ

08/15/2023 11:18:14 AM

ਸਪੋਰਟਸ ਡੈਸਕ- ਭਾਰਤੀ ਟੀਮ ਦਾ ਵੈਸਟਇੰਡੀਜ਼ ਦੌਰਾ ਖਤਮ ਹੋਣ ਤੋਂ ਬਾਅਦ ਹੁਣ ਟੀਮ ਇੰਡੀਆ ਨੂੰ 18 ਅਗਸਤ ਤੋਂ ਆਇਰਲੈਂਡ ਖ਼ਿਲਾਫ਼ 3 ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਇਸ ਦੇ ਨਾਲ ਹੀ ਇਸ ਤੋਂ ਬਾਅਦ ਹੋਣ ਵਾਲੇ ਏਸ਼ੀਆ ਕੱਪ ਨੂੰ ਲੈ ਕੇ ਅਜੇ ਤੱਕ ਟੀਮ ਦਾ ਐਲਾਨ ਨਹੀਂ ਕੀਤਾ ਗਿਆ ਹੈ ਅਤੇ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ। ਲੰਬੇ ਸਮੇਂ ਬਾਅਦ ਟੀਮ 'ਚ ਲੋਕੇਸ਼ ਰਾਹੁਲ ਅਤੇ ਸ਼੍ਰੇਅਸ ਅਈਅਰ ਦੀ ਵਾਪਸੀ ਦੇਖਣ ਨੂੰ ਮਿਲ ਸਕਦੀ ਹੈ। ਇਸ ਦੇ ਨਾਲ ਹੀ ਤਿਲਕ ਵਰਮਾ ਦਾ ਨਾਂ ਏਸ਼ੀਆ ਕੱਪ ਅਤੇ ਵਨਡੇ ਵਿਸ਼ਵ ਕੱਪ ਲਈ ਮੁੱਢਲੀ ਟੀਮ ਦੇ ਐਲਾਨ 'ਚ ਵੀ ਦੇਖਣ ਨੂੰ ਮਿਲ ਸਕਦਾ ਹੈ।
ਏਸ਼ੀਆ ਕੱਪ ਲਈ ਭਾਰਤੀ ਟੀਮ ਦਾ ਐਲਾਨ 20 ਅਗਸਤ ਨੂੰ ਹੋ ਸਕਦਾ ਹੈ, ਅਜਿਹੇ 'ਚ ਜਸਪ੍ਰੀਤ ਬੁਮਰਾਹ ਦੀ ਮੈਚ ਫਿਟਨੈੱਸ ਨੂੰ ਲੈ ਕੇ ਤਸਵੀਰ ਸਪੱਸ਼ਟ ਹੋਵੇਗੀ। ਟੀਮ ਇੰਡੀਆ ਨੇ 18 ਅਗਸਤ ਨੂੰ ਆਇਰਲੈਂਡ ਖ਼ਿਲਾਫ਼ ਪਹਿਲਾ ਟੀ-20 ਮੈਚ ਖੇਡਣਾ ਹੈ। ਇਸ ਦੇ ਨਾਲ ਹੀ ਵੈਸਟਇੰਡੀਜ਼ ਦੌਰੇ 'ਤੇ ਖਰਾਬ ਪ੍ਰਦਰਸ਼ਨ ਅਤੇ ਦੂਜੇ ਵਿਕਟਕੀਪਰ ਦੇ ਤੌਰ 'ਤੇ ਈਸ਼ਾਨ ਕਿਸ਼ਨ ਨੂੰ ਟੀਮ 'ਚ ਸ਼ਾਮਲ ਕੀਤੇ ਜਾਣ ਕਾਰਨ ਸੰਜੂ ਸੈਮਸਨ ਦੀ ਟੀਮ 'ਚ ਜਗ੍ਹਾ ਪੱਕੀ ਮੰਨੀ ਜਾ ਰਹੀ ਹੈ।

ਇਹ ਵੀ ਪੜ੍ਹੋ- ਭਾਰਤ ਖ਼ਿਲਾਫ਼ ਚੌਥਾ ਟੀ-20 ਗਵਾ ਕੇ ਬੇਹੱਦ ਨਿਰਾਸ਼ ਦਿਖੇ ਵੈਸਟਇੰਡੀਜ਼ ਕਪਤਾਨ ਰੋਵਮੈਨ, ਦੱਸਿਆ ਕਿੱਥੇ ਕੀਤੀ ਗਲਤੀ
ਮੁੱਖ ਚੋਣਕਾਰ ਅਜੀਤ ਅਗਰਕਰ ਦੀ ਅਗਵਾਈ 'ਚ ਵਨਡੇ ਵਿਸ਼ਵ ਕੱਪ ਲਈ 15 ਮੈਂਬਰੀ ਮੁੱਢਲੀ ਟੀਮ ਦੀ ਥਾਂ 'ਤੇ 18 ਮੈਂਬਰੀ ਟੀਮ ਦਾ ਐਲਾਨ ਕੀਤਾ ਜਾ ਸਕਦਾ ਹੈ। ਇਸ ਨਾਲ ਤਿਲਕ ਵਰਮਾ ਨੂੰ ਵੀ ਸ਼ਾਮਲ ਹੋਣ ਦਾ ਮੌਕਾ ਮਿਲੇਗਾ। ਸ਼੍ਰੇਅਸ ਅਈਅਰ ਅਤੇ ਲੋਕੇਸ਼ ਰਾਹੁਲ ਹੁਣ ਲਗਭਗ 80 ਫ਼ੀਸਦੀ ਪੂਰੀ ਤਰ੍ਹਾਂ ਫਿੱਟ ਹੋ ਚੁੱਕੀ ਹੈ ਅਤੇ ਏਸ਼ੀਆ ਕੱਪ ਤੋਂ ਪਹਿਲਾਂ ਉਹ 100 ਫ਼ੀਸਦੀ ਫਿੱਟ ਹੋ ਜਾਣਗੇ।

ਇਹ ਵੀ ਪੜ੍ਹੋ- Asian Champions Trophy 2023: ਟੀਮ ਇੰਡੀਆ ਦੀ ਸ਼ਾਨਦਾਨ ਜਿੱਤ ਮਗਰੋਂ ਸਟੇਡੀਅਮ 'ਚ ਗੂੰਜਿਆ 'ਵੰਦੇ ਮਾਤਰਮ'
ਤਿਲਕ ਨੇ ਵੈਸਟਇੰਡੀਜ਼ ਵਿਰੁੱਧ ਲੜੀ 'ਚ ਆਪਣੇ ਪ੍ਰਦਰਸ਼ਨ ਨਾਲ ਪੇਸ਼ ਕੀਤੀ ਵਨਡੇ ਟੀਮ ਦਾਅਵੇਦਾਰੀ
ਤਿਲਕ ਵਰਮਾ ਨੇ ਆਪਣੀ ਪਹਿਲੀ ਸੀਰੀਜ਼ 'ਚ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕੀਤਾ, ਉਸ ਤੋਂ ਹਰ ਕੋਈ ਪ੍ਰਭਾਵਿਤ ਹੋਇਆ। ਕਈ ਸਾਬਕਾ ਦਿੱਗਜ ਖਿਡਾਰੀਆਂ ਨੇ ਉਸ ਨੂੰ ਆਉਣ ਵਾਲੀ ਵਨਡੇ ਟੀਮ 'ਚ ਸ਼ਾਮਲ ਕਰਨ ਦੀ ਸਲਾਹ ਵੀ ਦਿੱਤੀ ਹੈ। ਤਿਲਕ ਨੇ ਵੈਸਟਇੰਡੀਜ਼ ਖ਼ਿਲਾਫ਼ 5 ਟੀ-20 ਮੈਚਾਂ 'ਚ 57.33 ਦੀ ਔਸਤ ਨਾਲ ਕੁੱਲ 173 ਦੌੜਾਂ ਬਣਾਈਆਂ, ਜਿਸ 'ਚ ਇਕ ਅਰਧ ਸੈਂਕੜਾ ਵੀ ਸ਼ਾਮਲ ਹੈ। ਇਸ ਤੋਂ ਇਲਾਵਾ ਉਸ ਨੇ ਪਿਛਲੇ ਮੈਚ 'ਚ ਵੀ ਗੇਂਦ ਨਾਲ ਆਪਣੀ ਪ੍ਰਤਿਭਾ ਦਿਖਾਈ।

ਨੋਟ - ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Aarti dhillon

This news is Content Editor Aarti dhillon