ਟਾਇਲਾ ਦੇ ਸਮਰਥਨ ''ਚ ਆਏ ਧਾਕੜ , AFL ਪ੍ਰਬੰਧਨ ਤੋਂ ਕੀਤੀ ਵੱਡੀ ਮੰਗ

03/25/2019 1:30:10 AM

ਜਲੰਧਰ — ਆਪਣੀ ਇਕ ਫੋਟੋ ਕਾਰਨ ਟ੍ਰੋਲਿੰਗ ਦਾ ਸ਼ਿਕਾਰ ਹੋਈ ਆਸਟਰੇਲੀਆ ਦੀ ਮਹਿਲਾ ਫੁੱਟਬਾਲਰ ਟਾਇਲਾ ਹੈਰਿਸ ਲਈ ਚੰਗੀ ਖਬਰ ਸਾਹਮਣੇ ਆਈ ਹੈ। ਫੁੱਟਬਾਲ ਦੇ ਧਾਕੜ ਪੀਟਰ ਫਿਟਜਸਿਮੋ ਤੇ ਖੇਡ ਪੱਤਰਕਾਰ ਨੀਲ ਬ੍ਰੀਨ ਨੇ ਟਾਇਲਾ ਦੀ ਉਕਤ ਫੋਟੋ ਨੂੰ ਆਸਟਰੇਲੀਅਨ ਫੁੱਟਬਾਲ ਲੀਗ ਦੇ ਲੋਗੋ ਵਿਚ ਸ਼ਾਮਲ ਕਰਨ ਦੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਦੋਵੇਂ ਐਕਸਪਰਟਜ਼ ਦਾ ਮੰਨਣਾ ਹੈ ਕਿ ਇਹ ਬਿਲਕੁਲ ਸਹੀ ਸਮਾਂ ਹੈ ਜਦੋਂ ਏ. ਐੱਫ. ਐੱਲ. ਟ੍ਰੋਲਸ ਨੂੰ ਰੋਕਣ ਦੇ ਨਾਲ-ਨਾਲ ਮਹਿਲਾ ਸਸ਼ਕਤੀਕਰਨ ਲਈ ਇਕ ਮਿਸਾਲ ਕਾਇਮ ਕਰ ਸਕਦਾ ਹੈ। 
ਜ਼ਿਕਰਯੋਗ ਹੈ ਕਿ ਕਰੀਬ ਹਫਤਾ ਪਹਿਲਾਂ ਟਾਇਲਾ ਦੀ ਫੁੱਟਬਾਲ ਖੇਡਦੀ ਇਕ ਤਸਵੀਰ ਵਾਇਰਲ ਹੋ ਗਈ ਸੀ। ਫੋਟੋ ਵਿਚ ਟਾਇਲਾ ਦੀ ਇਕ ਪੂਰੀ ਲੱਤ ਦਿਸ ਰਹੀ ਸੀ। ਸੋਸ਼ਲ ਸਾਈਟਸ 'ਤੇ ਕਈ ਲੋਕ ਤਾਂ ਟਾਇਲਾ ਦਾ ਸਮਰਥਨ ਕਰਦੇ ਵੀ ਨਜ਼ਰ ਆਏ ਸਨ। ਹਾਲਾਂਕਿ ਟਾਇਲਾ 'ਤੇ ਇਨ੍ਹਾਂ ਨੈਗੇਟਿਵ ਕੁਮੈਂਟਾਂ ਦਾ ਕੋਈ ਪ੍ਰਭਾਵ ਨਹੀਂ ਪਿਆ ਸੀ। ਉਸ ਨੇ ਪ੍ਰੈੱਸ ਕਾਨਫਰੰਸ ਵਿਚ ਕਿਹਾ ਕਿ ਜੇਕਰ ਟ੍ਰੋਲਰਸ ਨੂੰ ਲੱਗਦਾ ਹੈ ਕਿ ਉਹ ਮੇਰਾ ਵਿਸ਼ਵਾਸ ਘਟਾ ਸਕਦੇ ਹਨ ਤਾਂ ਉਹ ਗਲਤ ਸੋਚਦੇ ਹਨ।  ਉਹ ਜਿੰਨਾ ਜ਼ਿਆਦਾ ਟ੍ਰੋਲ ਕਰਨਗੇ, ਉਹ ਓਨੀ ਜ਼ਿਆਦਾ ਮਜ਼ਬੂਤ ਹੋਵੇਗੀ। ਟਾਇਲਾ ਨੇ ਕਿਹਾ ਕਿ ਮੈਂ ਸੋਸ਼ਲ ਸਾਈਟਸ 'ਤੇ ਦੇਖਿਆ ਹੈ ਕਿ ਜਿਨ੍ਹਾਂ-ਜਿਨ੍ਹਾਂ ਲੋਕਾਂ ਨੇ ਮੇਰੀ ਉਕਤ ਫੋਟੋ 'ਤੇ ਭੱਦੇ ਕੁਮੈਂਟ ਕੀਤੇ, ਉਹ ਸੋਸ਼ਲ ਸਾਈਟਸ 'ਤੇ ਆਪਣੀ ਮਾਂ-ਭੈਣ ਤੇ ਬੇਟੀਆਂ ਦੀਆਂ ਫੋਟੋਆਂ ਵੀ ਸ਼ੇਅਰ ਕਰਦੇ ਹਨ। ਮੈਂ ਤਾਂ ਇਹ ਸੋਚ ਕੇ ਚਿੰਤਾ ਵਿਚ ਹਾਂ ਕਿ ਆਖਿਰ ਉਹ ਮਹਿਲਾਵਾਂ ਕੀ ਸੋਚਦੀਆਂ ਹੋਣਗੀਆਂ।

Gurdeep Singh

This news is Content Editor Gurdeep Singh