ਥਾਮਸ ਕੱਪ : ਭਾਰਤ ਨੇ ਜਰਮਨੀ ਨੂੰ 5-0 ਨਾਲ ਕੀਤਾ ਕਲੀਨ ਸਵੀਪ

05/08/2022 11:10:42 PM

ਬੈਂਕਾਕ- ਭਾਰਤ ਨੇ ਦੋ ਸਾਲਾ ਅੰਤਰਰਾਸ਼ਟਰੀ ਬੈਡਮਿੰਟਨ ਚੈਂਪੀਅਨਸ਼ਿਪ ਥਾਮਸ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਜਰਮਨੀ ਖਿਲਾਫ 5-0 ਦੀ ਦਮਦਾਰ ਜਿੱਤ ਹਾਸਲ ਕੀਤੀ। ਭਾਰਤ ਲਈ ਲਕਸ਼ਯ ਸੇਨ ਨੇ ਇੱਥੇ ਇੰਪੈਕਟ ਏਰਿਨਾ ਵਿਚ ਗਰੁੱਪ-ਸੀ ਦਾ ਪਹਿਲਾ ਮੈਚ ਜਿੱਤ ਕੇ ਜਰਮਨੀ ਵਿਰੁੱਧ 1-0 ਦੀ ਬੜ੍ਹਤ ਹਾਸਲ ਕੀਤੀ। ਸਾਤਵਿਕਸਾਈਰਾਜ ਰੰਕੀਰੈੱਡੀ ਅਤੇ ਚਿਰਾਗ ਸ਼ੈੱਟੀ ਦੀ ਪੁਰਸ਼ ਜੋੜੀ ਨੇ ਕਰੀਬੀ ਡਬਲਜ਼ ਮੈਚ ਜਿੱਤ ਕੇ ਬੜ੍ਹਤ ਨੂੰ 2-0 'ਤੇ ਪਹੁੰਚਾ ਦਿੱਤਾ। ਇਸ ਤੋਂ ਬਾਅਦ ਟਾਪ ਸ਼ਟਲਰ ਕਿਦਾਂਬੀ ਸ਼੍ਰੀਕਾਂਤ ਨੇ 3 ਗੇਮਾਂ ਖੇਡ ਕੇ ਭਾਰਤ ਨੂੰ 3-0 ਤੱਕ ਪਹੁੰਚਾਇਆ। ਐੱਮ. ਆਰ. ਅਰਜੁਨ ਅਤੇ ਧਰੁਵ ਕਪਿਲਾ ਦੀ ਡਬਲਜ਼ ਟੀਮ, ਅਤੇ ਐੱਚ. ਐੱਸ. ਪ੍ਰਣਯ ਨੇ ਸਿੱਧੇ ਸੈੱਟਾਂ ਵਿਚ ਆਪਣੀ ਜਿੱਤ ਦੇ ਨਾਲ ਭਾਰਤ ਨੂੰ ਫਤਿਹ ਦਿਵਾਈ। 

ਇਹ ਖ਼ਬਰ ਪੜ੍ਹੋ- ਲਿਵਰਪੂਲ ਨੇ ਟੋਟੈਨਹੈਮ ਨਾਲ ਖੇਡਿਆ ਡਰਾਅ, ਮੈਨਚੈਸਟਰ ਸਿਟੀ ਦੀ ਖਿਤਾਬ ਜਿੱਤਣ ਦੀ ਸੰਭਾਵਨਾ ਵਧੀ
ਵਿਸ਼ਵ ਕਾਂਸੀ ਤਮਗਾ ਜੇਤੂ ਲਕਸ਼ਯ ਨੇ ਸ਼ੁਰੂਆਤੀ ਮੈਚ ਵਿਚ ਮੈਕਸ ਵੀਸਕਿਰਚੇਨ 'ਤੇ 21-16, 21-13 ਨਾਲ ਆਸਾਨ ਜਿੱਤ ਦਰਜ ਕੀਤੀ। ਸਾਤਿਵਕ ਅਤੇ ਚਿਰਾਗ ਨੇ ਜੋਂਸ ਰਾਲਫਟੀ ਜੇਨਸੇਨ ਅਤੇ ਮਾਰਵਿਨ ਸੀਡੇਲ ਨੂੰ 21-15, 10-21, 21-13 ਨਾਲ ਹਰਾਇਆ। ਤੀਜੇ ਮੈਚ ਦੇ ਪਹਿਲੇ ਗੇਮ ਵਿਚ ਹਰਾਉਣ ਤੋਂ ਬਾਅਦ ਸ਼੍ਰੀਕਾਂਤ ਨੇ ਕਈ ਹੈਂਡਰਿਕ ਸ਼ੇਫਰ ਦੇ ਵਿਰੁੱਧ ਕਰੀਬ ਇਕ ਘੰਟੇ ਤੱਕ ਚੱਲੇ ਮੈਚ ਵਿਚ 18-21, 21-9, 21-11 ਨਾਲ ਜਿੱਤ ਦਰਜ ਕੀਤੀ। ਭਾਰਤ ਦਾ ਅਗਲਾ ਮੁਕਾਬਲਾ ਕੈਨੇਡਾ ਦੇ ਨਾਲ ਹੈ, ਜਿੱਥੇ ਉਹ ਆਪਣੀ ਚੰਗੀ ਫਾਰਮ ਨੂੰ ਜਾਰੀ ਰੱਖਣਾ ਚਾਹੇਗਾ।

ਇਹ ਖ਼ਬਰ ਪੜ੍ਹੋ-  ਯੁਵਰਾਜ ਸਿੰਘ ਨੇ ਪਤਨੀ ਨਾਲ ਸ਼ੇਅਰ ਕੀਤੀਆਂ ਤਸਵੀਰਾਂ, ਯੁਵੀ ਦੀ ਗੋਦ 'ਚ ਦਿਸਿਆ ਬੇਟਾ

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ

Gurdeep Singh

This news is Content Editor Gurdeep Singh