ਸਮਿਥ ਦੇ ਨਾਂ ਦਰਜ਼ ਹੋਈ ਇਹ ਖਾਸ ਉਪਲਬਧੀ

09/25/2017 2:14:10 AM

ਨਵੀਂ ਦਿੱਲੀ— ਭਾਰਤ ਦੇ ਖਿਲਾਫ ਤੀਜੇ ਵਨ ਡੇ ਮੈਚ 'ਚ ਆਸਟਰੇਲੀਆ ਦੇ ਕਪਤਾਨ ਸਟੀਵਨ ਸਮਿਥ ਨੇ ਸ਼ਾਨਦਾਰ 63 ਦੌੜਾਂ ਦੀ ਪਾਰੀ ਖੇਡੀ। ਇਸ ਅਰਧ ਸੈਂਕੜੇ ਦੇ ਨਾਲ ਉਸ ਨੇ ਆਪਣੇ ਨਾਂ ਇਕ ਵੱਡੀ ਉਪਲਬਧੀ ਦਰਜ਼ ਕਰ ਲਈ ਹੈ। ਤੀਜੇ ਵਨ ਡੇ 'ਚ ਉਸ ਨੇ ਭਾਰਤ ਖਿਲਾਫ ਆਪਣੇ ਕਰੀਅਰ ਦੇ 2000 ਸਕੋਰ ਪੂਰੇ ਕਰ ਲਏ। ਇਸ ਤੋਂ ਇਲਾਵਾ ਭਾਰਤ ਦੇ ਖਿਲਾਫ ਸਭ ਤੋਂ ਘੱਟ ਪਾਰੀਆਂ 'ਚ 2000 ਦੌੜਾਂ ਬਣਾਉਣ ਵਾਲੇ ਸਮਿਥ ਦੁਨੀਆ ਦੇ ਦੂਜੇ ਬੱਲੇਬਾਜ਼ ਬਣ ਗਏ ਹਨ।
ਸਮਿਥ ਨੇ ਸਿਰਫ 33 ਪਾਰੀਆਂ 'ਚ ਹੀ ਭਾਰਤ ਖਿਲਾਫ ਆਪਣੇ 2000 ਸਕੋਰ ਪੂਰੇ ਕਰ ਲਏ। ਇਸ ਦੇ ਨਾਲ ਹੀ ਭਾਰਤ ਦੇ ਖਿਲਾਫ 2000 ਦੌੜਾਂ ਬਣਾਉਣ ਦੇ ਮਾਮਲੇ 'ਚ ਜਹੀਰ ਅੱਬਾਸ ਸਭ ਤੋਂ ਅੱਗੇ ਹੈ। ਅੱਬਾਸ ਨੇ (32) ਪਾਰੀਆਂ 'ਚ ਭਾਰਤ ਦੇ ਖਿਲਾਫ 2000 ਦੌੜਾਂ ਬਣਾਈਆਂ ਸਨ। ਸਮਿਥ ਹੁਣ 33 ਪਾਰੀਆਂ ਦੇ ਨਾਲ ਦੂਜੇ ਨੰਬਰ 'ਤੇ ਆ ਗਿਆ ਹੈ। ਉਸ ਤੋਂ ਬਾਅਦ ਤੀਜੇ ਸਥਾਨ 'ਤੇ ਮੈਥਯੂ ਹੇਡਨ ਨੇ (35) ਪਾਰੀਆਂ 'ਚ ਭਾਰਤ ਦੇ ਖਿਲਾਫ 2000 ਦੌੜਾਂ ਪੂਰੀਆਂ ਕੀਤੀਆਂ ਸਨ। ਸਮਿਥ ਨੇ ਭਾਰਤ ਖਿਲਾਫ 12 ਵਨ ਡੇ ਮੈਚਾਂ ਦੀਆਂ 10 ਪਾਰੀਆਂ 'ਚ 552 ਦੌੜਾਂ ਬਣਾਈਆਂ ਹਨ।
ਸਮਿਥ ਭਾਰਤ ਖਿਲਾਫ ਕਈ ਵਾਰ ਵੱਡੀ ਪਾਰੀ ਖੇਡ ਚੁੱਕਾ ਹੈ। ਖੇਡ ਦਾ ਕੋਈ ਵੀ ਫਾਰਮੈਟ ਕਿਉ ਨਾ ਹੋਵੇ ਸਮਿਥ ਹਮੇਸ਼ਾ ਤੋਂ ਹੀ ਭਾਰਤ ਦੇ ਲਈ ਵੱਡਾ ਖਤਰਾ ਰਹਿੰਦਾ ਹੈ। ਸਮਿਥ ਅਤੇ ਵਿਰਾਟ ਕੋਹਲੀ ਦੇ ਵਿਚਾਲੇ ਅਕਸਰ ਤੁਲਨਾ ਕੀਤੀ ਜਾਂਦੀ ਹੈ। ਮੌਜੂਦਾ ਸੀਰੀਜ਼ ਦੇ ਦੂਜੇ ਵਨ ਡੇ 'ਚ ਵੀ ਸਮਿਥ ਨੇ ਸ਼ਾਨਦਾਰ ਅਰਧ ਸੈਂਕੜਾ ਲਗਾਇਆ ਸੀ। ਇਸ ਦੇ ਨਾਲ ਹੀ ਤੀਜੇ ਵਨ ਡੇ 'ਚ ਵੀ ਸਮਿਥ ਨੇ ਬਿਹਤਰੀਨ ਅਰਧ ਸੈਂਕੜਾ ਲਗਾਇਆ। ਸੀਰੀਜ਼ 'ਚ ਭਾਰਤ ਟੀਮ ਨੇ 3-0 ਨਾਲ ਬੜਤ ਹਾਸਲ ਕਰ ਲਈ ਹੈ।