ਇਸ ਖਿਡਾਰੀ ਨੂੰ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਨ ''ਤੇ ਕੀਤਾ ਗ੍ਰਿਫਤਾਰ

06/14/2017 9:49:53 PM

ਮੈਡ੍ਰਿਡ— ਫੈਂ੍ਰਚ ਡਿਫੇਂਡਰ ਲੁਕਾਸ ਹਰਨਾਡਿੰਜ਼ ਨੂੰ ਅਦਾਲਤ ਦੇ ਹੁਕਮ ਦੀ ਉਲੰਘਣਾ ਕਰਨ 'ਤੇ ਕੁਝ ਸਮੇਂ ਲਈ ਜੇਲ 'ਚ ਰੱਖਿਆ ਗਿਆ। ਮੈਡ੍ਰਿਡ ਪੰਚਾਟ ਨੇ ਬੁੱਧਵਾਰ ਇਸ ਦੀ ਜਾਣਕਾਰੀ ਦੱਸੀ ਕਿ ਅਦਾਲਤ ਦੇ ਇਸ ਫੁੱਟਬਾਲਰ ਨੂੰ ਆਪਣੀ ਗ੍ਰਲਫਰੈਂਡ ਨਾਲ ਗੱਲ ਕਰਨ ਤੋਂ ਰੋਕਿਆ ਸੀ। ਫਰਵਰੀ 'ਚ ਅਟਲੇਟੀਕੋ ਮੈਡ੍ਰਿਡ ਦੇ ਇਸ 21 ਸਾਲਾ ਡਿਫੇਂਡਰ ਅਤੇ ਉਸ ਦੀ ਗ੍ਰਲਫਰੈਂਡ ਨੂੰ ਇਕ ਹਿੰਸਕ ਲੜਾਈ ਤੋਂ ਬਾਅਦ 31 ਘੰਟੇ ਦੀ ਸਮਾਜ ਸੇਵਾ ਕਰਨ ਦੀ ਸਜ਼ਾ ਦਿੱਤੀ ਸੀ। ਇਸ ਤੋਂ ਬਾਅਦ ਉਸ ਨੂੰ 6 ਮਹੀਨੇ ਇਕ ਦੂਸਰੇ ਨਾਲ ਨਹੀਂ ਮਿਲਣ ਦਾ ਹੁਕਮ ਦਿੱਤਾ ਸੀ। ਉਸ ਨੂੰ ਮੰਗਲਵਾਰ ਮੈਡ੍ਰਿਡ ਹਵਾਈ ਅੱਡੇ ਤੋਂ ਗ੍ਰਿਫਤਾਰ ਕੀਤਾ ਗਿਆ, ਇੱਥੇ ਉਹ ਆਪਣੀ ਗ੍ਰਲਫਰੈਂਡ ਨਾਲ ਸੀ ਅਤੇ ਕਈ ਘੰਟੇ ਉਸ ਨੂੰ ਜੇਲ 'ਚ ਰੱਖਿਆ ਗਿਆ।