ਸਲਮਾਨ ਖਾਨ ਦਾ ਸਭ ਤੋਂ ਵੱਡਾ ਫੈਨ ਹੈ ਟੀਮ ਇੰਡੀਆ ਦਾ ਇਹ ਖਿਡਾਰੀ

01/18/2017 2:38:01 PM

ਨਵੀਂ ਦਿੱਲੀ— ਇੰਗਲੈਂਡ ਖਿਲਾਫ ਪਹਿਲੇ ਵਨਡੇ ''ਚ 76 ਗੇਂਦਾਂ ''ਚ 120 ਦੌੜਾਂ ਬਣਾ ਕਿ ਭਾਰਤੀ ਟੀਮ ਦੇ ਹੀਰੋ ਬਣਨ ਵਾਲੇ ਕੇਦਾਰ ਜਾਦਵ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਪ੍ਰਸ਼ੰਸਕ ਹਨ। 
ਹਾਲ ''ਚ ਉਸ ਦੀ ਭੈਣ ਨੇ ਇਕ ਅਖ਼ਬਾਰ ਦੀ ਇੰਟਰਵਿਊ ''ਚ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਦਾਰ ਖੁਦ ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਵੱਡੇ ਪ੍ਰਸ਼ੰਸਕ ਹਨ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਕੇਦਾਰ ਨੇ ਸਲਮਾਨ ਦੀਆਂ ਸਾਰੀਆਂ ਫਿਲਮਾਂ ਦੇਖੀਆ ਹਨ। ਕੌਮਾਂਤਰੀ ਕ੍ਰਿਕਟ ਦਾ ਹਿੱਸਾ ਬਣਨ ਤੋਂ ਪਹਿਲਾਂ ਉਨ੍ਹਾਂ ਨੇ ਉਸ ਦੀ ਹਰ ਫਿਲਮ ਪਹਿਲੇ ਦਿਨ ਪਹਿਲੇ ਸ਼ੋਅ ਦੇਖੀ। ਕੇਦਾਰ ਕੋਲ ਸਲਮਾਨ ਦੀਆਂ ਫਿਲਮਾਂ ਦਾ ਇਕ ਵੱਡਾ ਕੁਲੈਕਸ਼ਨ ਹੈ ਅਤੇ ਉਹ ਵਿਹਲੇ ਸਮੇਂ ''ਚ ਉਸ ਨੂੰ ਹੀ ਦੇਖਦੇ ਹਨ।
ਇਸ ਤੋਂ ਇਲਾਵਾ ਉਹ ਸਲਮਾਨ ਦਾ ਸਟਾਈਲ ਅਤੇ ਉਸ ਦੇ ਡਾਂਸ ਸਟੈਪ ਨੂੰ ਵੀ ਕਾਪੀ ਕਰਦੇ ਹਨ। ਉਹ ਘਰ ''ਚ ਹਮੇਸ਼ਾ ਉਸੇ ਦੀ ਤਰ੍ਹਾਂ ਹੀ ਕੱਪੜੇ ਪਹਿਨਦੇ ਹਨ ਅਤੇ ਉਸ ਦੇ ਡਾਇਲਾਗ ਬੋਲ ਕੇ ਸਭ ਨੂੰ ਬਹੁਤ ਹਸਾਉਂਦੇ ਹਨ। ਕੇਦਾਰ ਦਾ ਸਲਮਾਨ ਪ੍ਰੇਮ ਜਨਤਕ ਰੂਪ ''ਚ ਉਦੋਂ ਸਾਹਮਣੇ ਆਇਆ ਜਦੋਂ ਕੇਦਾਰ ਨੇ ਜ਼ਿੰਬਾਬਵੇ ਸੀਰੀਜ਼ ''ਚ ਕੈਚ ਤੋਂ ਬਾਅਦ ਮੈਦਾਨ ''ਤੇ ਸਲਮਾਨ ਦਾ ''ਦਬੰਗ'' ਡਾਂਸ ਸਟੈਪ ਕੀਤਾ ਸੀ।