ਸੋਸ਼ਲ ਮੀਡੀਆ 'ਤੇ ਸਾਨੀਆ ਮਿਰਜ਼ਾ ਦੇ ਗੁੱਸੇ ਦਾ ਸ਼ਿਕਾਰ ਬਣੇ ਇਹ ਲੋਕ

03/14/2018 5:09:06 PM

ਨਵੀਂ ਦਿੱਲੀ (ਬਿਊਰੋ)— ਭਾਰਤੀ ਟੈਨਿਸ ਸਟਾਰ ਸਾਨੀਆ ਮਿਰਜ਼ਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਦੁਆਰਾ ਝੂਠ ਬੋਲਣ ਵਾਲੇ ਅਤੇ ਮੌਕਾਪ੍ਰਸਤ ਲੋਕਾਂ ਨਾਲ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਲਿਖਿਆ ਕਿ ਮੈਨੂੰ ਉਨ੍ਹਾਂ ਲੋਕਾਂ ਨਾਲ ਬੇਹਦ ਨਫਰਤ ਹੈ ਜੋ ਆਪਣੇ ਫਾਇਦੇ ਲਈ ਦੂਜਿਆਂ ਦਾ ਇਸਤੇਮਾਲ ਕਰਦੇ ਹਨ। ਉਸ ਨੇ ਟਵੀਟ 'ਚ ਲਿਖਿਆ ਕਿ ਮੈਨੂੰ ਝੂਠ ਬੋਲਣ ਵਾਲਿਆਂ ਨਾਲ ਇਨ੍ਹੀਂ ਨਫਰਤ ਨਹੀਂ, ਜਿਨ੍ਹੀਂ ਆਪਣੇ ਫਾਇਦੇ ਲਈ ਦੂਜਿਆਂ ਦਾ ਇਸਤੇਮਾਲ ਕਰਨ ਵਾਲਿਆਂ ਨਾਲ ਹੈ। ਸਾਨੀਆ ਨੇ ਲਿਖਿਆ ਕਿ ਮੈਂ ਸਿਰਫ ਮੌਕਾਪ੍ਰਸਤ ਲੋਕਾਂ ਨੂੰ ਨਫਰਤ ਕਰਦੀ ਹਾਂ। ਉਸ ਨੇ ਲਿਖਿਆ ਕਿ ਬਦਕਿਸਮਤੀ ਨਾਲ ਮੈਨੂੰ ਦੋਵੇਂ ਤਰ੍ਹਾਂ ਦੇ ਲੋਕਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਹਾਲਾਂਕਿ ਅਜੇ ਇਹ ਸਾਫ ਨਹੀਂ ਹੋਇਆ ਕਿ ਸਾਨੀਆ ਨੇ ਆਪਣੇ ਗੁੱਸੇ ਦਾ ਨਿਸ਼ਾਨਾ ਕਿਸ ਨੂੰ ਬਣਾਇਆ ਹੈ।


ਇਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਦੀਆਂ ਅਲਗ-ਅਲਗ ਪ੍ਰਤੀਕਿਰਿਆਵਾਂ ਦੇਖਣ ਨੂੰ ਮਿਲ ਰਹੀਆਂ ਹਨ। ਕੁਝ ਲੋਕਾਂ ਨੇ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਇਹ ਬਿਲਕੁਲ ਸੱਚ ਗੱਲ ਹੈ। ਇਸ ਦੌਰਾਨ ਇਕ ਪ੍ਰਸ਼ੰਸਕ ਨੇ ਲਿਖਿਆ ਕਿ ਅੱਜ ਦੇ ਦੌਰ 'ਚ ਹਰ ਕੋਈ ਅਜਿਹਾ ਨਹੀਂ ਹੈ ਪਰ ਜ਼ਿਆਦਾਤਰ ਲੋਕ ਅਜਿਹੇ ਹੀ ਹਨ। ਇਕ ਨੇ ਲਿਖਿਆ ਕਿ ਇਹ ਅੱਜ ਦੀ ਸੱਚਾਈ ਹੈ।