ਗਾਂਗੁਲੀ ਦੇ ICC ਮੁਖੀ ਬਣਨ ਦੀ ਉਡੀਕ ਕਰ ਰਿਹਾ ਇਹ ਪਾਕਿ ਕ੍ਰਿਕਟਰ, ਜਾਣੋ ਕੀ ਹੈ ਵਜ੍ਹਾ

06/07/2020 3:48:39 PM

ਸਪੋਰਟਸ ਡੈਸਕ : ਸਪਾਟ ਫਿਕਸਿੰਗ ਮਾਮਲੇ ਵਿਚ ਉਮਰ ਭਰ ਦੀ ਪਾਬੰਦੀ ਝਲ ਰਹੇ ਪਾਕਿਸਤਾਨ ਦੇ ਦਾਨਿਸ਼ ਕਨੇਰੀਆ ਸੌਰਵ ਗਾਂਗੁਲੀ ਦੇ ਆਈ. ਸੀ. ਸੀ. ਮੁਖੀ ਬਣਨ ਦੀ ਉਡੀਕ ਕਰ ਰਹੇ ਹਨ। ਉਸ ਨੂੰ ਭਰੋਸਾ ਹੈ ਕਿ ਸੌਰਵ ਗਾਂਗੁਲੀ ਆਈ. ਸੀ. ਸੀ. ਦੇ ਮੁਖੀ ਬਣਨ ਤੋਂ ਬਾਅਦ ਉਸ ਦੀ ਹਰ ਸੰਭਵ ਮਦਦ ਕਰਨਗੇ। ਦਾਨਿਸ਼ ਕਨੇਰੀਆ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਸੌਰਵ ਗਾਂਗੁਲੀ ਦੇ ਆਈ. ਸੀ. ਸੀ. ਮੁਖੀ ਬਣਨ ਦਾ ਸਮਰਥਨ ਕੀਤਾ। ਉਸ ਨੇ ਕਿਹਾ ਕਿ ਸੌਰਵ ਗਾਂਗੁਲੀ ਜੇਕਰ ਆਈ. ਸੀ. ਸੀ. ਦੇ ਮੁਖੀ ਬਣਦੇ ਹਨ ਤਾਂ  ਉਹ ਆਪਣੇ ਉਮਰ ਭਰ ਦੇ ਬੈਨ ਖਿਲਾਫ ਦੋਬਾਰਾ ਅਪੀਲ ਕਰਨਗੇ। ਕਨੇਰੀਆ ਟੈਸਟ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਵਿਕਟਾਂ ਲੈਣ ਵਾਲੇ ਪਾਕਿਸਤਾਨੀ ਸਪਿਨਰ ਹਨ।

ਦਾਨਿਸ਼ ਕਨੇਰੀਆ ਵਸੀਮ ਅਕਰਮ, ਵਕਾਰ ਯੂਨਿਸ ਅਤੇ ਇਮਰਾਨ ਖਾਨ ਤੋਂ ਬਾਅਦ ਚੌਥੇ ਨੰਬਰ 'ਤੇ ਆਉਂਦੇ ਹਨ ਜਿਸ ਨੇ ਟੈਸਟ ਵਿਚ ਪਾਕਿ ਵੱਲੋਂ ਸਭ ਤੋਂ ਵੱਧ ਵਿਕਟਾਂ ਲਈਆਂ ਹਨ। ਹਾਲਾਂਕਿ ਸਪਿਨ ਗੇਂਦਬਾਜ਼ੀ ਵਿਚ ਉਹ ਪਾਕਿ ਦੇ ਪਹਿਲੇ ਗੇਂਦਬਾਜ਼ ਹਨ। ਕਨੇਰੀਆ ਨੇ 261 ਟੈਸਟ ਵਿਕਟਾਂ ਲਈਆਂ ਹਨ। ਉਹ 2012 ਵਿਚ ਐਸੇਕਸ ਲਈ ਖੇਡ ਰਹੇ ਸੀ। ਤਦ ਉਸ 'ਤੇ ਸਪਾਟ ਫਿਕਸਿੰਗ ਦਾ ਦੋਸ਼ ਲੱਗਾ ਸੀ। ਉਸ ਨੇ ਸ਼ੁਰੂ ਵਿਚ ਖੁਦ 'ਤੇ ਲੱਗੇ ਦੋਸ਼ਾਂ ਤੋਂ ਮਨ੍ਹਾ ਕੀਤਾ ਸੀ ਪਰ ਬਾਅਦ ਵਿਚ ਉਸ ਨੇ ਸਵੀਕਾਰ ਕਰ ਲਿਆ ਸੀ।

ਕਨੇਰੀਆ ਨੇ ਕਿਹਾ ਕਿ ਗਾਂਗੁਲੀ ਨੇ ਟੀਮ ਦੀ ਚੰਗੀ ਤਰ੍ਹਾਂ ਅਗਵਾਈ ਕੀਤੀ। ਇਸ ਤੋਂ ਬਾਅਦ ਕਮਾਨ ਮਹਿੰਦਰ ਸਿੰਘ ਧੋਨੀ ਅਤੇ ਵਿਰਾਟ ਕੋਹਲੀ ਨੇ ਇਸ ਨੂੰ ਅੱਗੇ ਵਧਾਇਆ। ਫਿਲਹਾਲ ਗਾਂਗੁਲੀ ਬੀ. ਸੀ. ਸੀ. ਆਈ. ਦੇ ਮੁਖੀ ਹੈ। ਮੇਰਾ ਭਰੋਸਾ ਹੈ ਕਿ ਉਹ ਕ੍ਰਿਕਟ ਨੂੰ ਅੱਗੇ ਲਿਜਾਣਗੇ। ਮੈਨੂੰ ਲਗਦਾ ਹੈ ਕਿ ਗਾਂਗੁਲੀ ਨੂੰ ਆਈ. ਸੀ. ਸੀ. ਮੁਖੀ ਬਣਨ 'ਚ ਪਾਕਿਸਤਾਨ ਕ੍ਰਿਕਟ ਬੋਰਡ ਦੀ ਜ਼ਰੂਰਤ ਨਹੀਂ ਪਏਗੀ। ਗਾਂਗੁਲੀ ਦਾ ਮਾਮਲਾ ਖੁਦ ਬਹੁਤ ਮਜ਼ਬੂਤ ਹੈ। ਦੱਖਣੀ ਅਫਰੀਕਾ ਦੇ ਸਾਬਕਾ ਕਪਤਾਨ ਗ੍ਰੀਮ ਸਮਿਥ ਪਹਿਲਾਂ ਹੀ ਗਾਂਗੁਲੀ ਨੂੰ ਆਈ. ਸੀ. ਸੀ. ਮੁਖੀ ਬਣਾਏ ਜਾਣ ਦੀ ਵਕਾਲਤ ਕਰ ਚੁੱਕੇ ਹਨ।

Ranjit

This news is Content Editor Ranjit