ਮਿਸ਼ੇਲ ਜਾਨਸਨ ਦੀ ਕਾਪੀ ਕਰਨ 'ਤੇ ਸੋਸ਼ਲ ਮੀਡੀਆ 'ਤੇ ਟ੍ਰੋਲ ਹੋਇਆ ਇਹ ਪਾਕਿਸਤਾਨੀ ਗੇਂਦਬਾਜ਼
02/23/2018 5:30:22 PM
ਨਵੀਂ ਦਿੱਲੀ, (ਬਿਊਰੋ)— ਪਾਕਿਸਤਾਨ ਸੁਪਰ ਲੀਗ ਦੇ ਤੀਜੇ ਸੀਜ਼ਨ ਦੀ ਸ਼ੁਰੂਆਤ ਵੀਰਵਾਰ ਨੂੰ ਦੁਬਈ 'ਚ ਹੋਈ। ਪੇਸ਼ਾਵਰ ਜਾਲਮੀ ਦੇ ਖਿਲਾਫ ਪਹਿਲਾ ਮੈਚ ਜਿੱਤ ਕੇ ਮੁਲਤਾਨ ਸੁਲਤਾਨ ਨੇ ਟੂਰਨਾਮੈਂਟ ਦੀ ਸ਼ੁਰੂਆਤ ਕੀਤੀ। ਮੁਲਤਾਨ ਸੁਲਤਾਨ ਦੀ ਟੀਮ ਨੇ ਪੰਜ ਗੇਂਦ ਰਹਿੰਦੇ ਹੀ ਸੱਤ ਵਿਕਟਾਂ ਨਾਲ ਇਸ ਮੈਚ ਨੂੰ ਆਪਣੇ ਨਾਂ ਕੀਤਾ। ਇਸ ਮੈਚ ਦੇ ਦੌਰਾਨ ਪੇਸ਼ਾਵਰ ਜਾਲਮੀ ਦੇ ਗੇਂਦਬਾਜ਼ ਵਹਾਬ ਰਿਆਜ਼ ਆਪਣੇ ਨਵੇਂ ਲੁਕ ਨਾਲ ਸੁਰਖੀਆਂ 'ਚ ਆ ਗਏ।
ਦਰਅਸਲ ਟੂਰਨਾਮੈਂਟ ਸ਼ੁਰੂ ਹੋਣ ਤੋਂ ਠੀਕ ਪਹਿਲਾਂ ਵਹਾਬ ਰਿਆਜ਼ ਨੇ ਸੋਸ਼ਲ ਮੀਡੀਆ 'ਤੇ ਇਕ ਤਸਵੀਰ ਸ਼ੇਅਰ ਕੀਤੀ। ਇਸ ਤਸਵੀਰ 'ਚ ਉਹ ਬਿਲਕੁਲ ਆਸਟ੍ਰੇਲੀਆਈ ਤੇਜ਼ ਗੇਂਦਬਾਜ਼ ਮਿਸ਼ੇਲ ਜਾਨਸਨ ਦੀ ਲੁਕ 'ਚ ਦਿਖ ਰਹੇ ਹਨ। ਰਿਆਜ਼ ਦੇ ਇਸ ਤਸਵੀਰ ਨੂੰ ਸ਼ੇਅਰ ਕਰਦੇ ਹੀ ਸੋਸ਼ਲ ਮੀਡੀਆ 'ਚ ਉਹ ਟ੍ਰੋਲ ਹੋਣਾ ਸ਼ੁਰੂ ਹੋ ਗਿਆ। ਇਕ ਫੈਨ ਨੇ ਲਿਖਿਆ ਕਿ ਵਹਾਬ ਆਪਣੇ ਚਿਹਰੇ ਨਾਲ ਕੀ ਕਰ ਲਿਆ ਹੈ। ਜਦੋਂ ਰਿਆਜ਼ ਤੋਂ ਲੁਕ ਦੇ ਬਾਰੇ 'ਚ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮਿਸ਼ੇਲ ਦੁਨੀਆ ਦੇ ਸਭ ਤੋਂ ਖਤਰਨਾਕ ਗੇਂਦਬਾਜ਼ ਮੰਨੇ ਜਾਂਦੇ ਹਨ ਅਤੇ ਨਾਲ ਹੀ ਉਸ ਨੇ ਕਿਹਾ ਕਿ ਉਹ ਹਰ ਤੇਜ਼ ਗੇਂਦਬਾਜ਼ ਦੇ ਲਈ ਪ੍ਰੇਰਨਾ ਦਾ ਕੰਮ ਕਰਦੇ ਹਨ।
ਮਿਸ਼ੇਲ ਦੀ ਲੁਕਸ ਨੂੰ ਕਾਪੀ ਕਰਨ 'ਤੇ ਸੋਸ਼ਲ ਮੀਡੀਆ 'ਤੇ ਵਹਾਬ ਰਿਆਜ਼ ਦਾ ਜੰਮ ਕੇ ਮਜ਼ਾਕ ਉਡਾਇਆ ਗਿਆ। ਇਕ ਫੈਨ ਨੇ ਵਹਾਬ ਨੂੰ ਗਰੀਬਾਂ ਦਾ ਮਿਸ਼ੇਲ ਜਾਨਸਨ ਤੱਕ ਕਹਿ ਦਿੱਤਾ। ਟੂਰਨਾਮੈਂਟ ਦੇ ਪਹਿਲੇ ਮੈਚ 'ਚ ਵਹਾਬ ਰਿਆਜ਼ ਨੇ ਠੀਕ ਠਾਕ ਗੇਂਦਬਾਜ਼ੀ ਕੀਤੀ। ਉਸ ਨੇ ਚਾਰ ਓਵਰਾਂ 'ਚ 19 ਦੌੜਾਂ ਦੇ ਕੇ 2 ਵਿਕਟਾਂ ਹਾਸਲ ਕੀਤੀਆਂ। ਸਾਲ 2013-14 'ਚ ਜਦੋਂ ਮਿਸ਼ੇਲ ਨੇ ਇਹ ਲੁਕ ਅਪਣਾਇਆ ਤਾਂ ਉਸ ਨੇ ਗੇਂਦਬਾਜ਼ੀ ਕਰਦੇ ਕਈ ਰਿਕਾਰਡ ਬਣਾਏ। ਜਾਨਸਨ ਨੇ ਏਸ਼ੇਜ਼ ਸੀਰੀਜ਼ ਦੇ ਦੌਰਾਨ ਪੰਜ ਟੈਸਟ ਮੈਚਾਂ 'ਚ 34 ਵਿਕਟਾਂ ਹਾਸਲ ਕੀਤੀਆਂ ਸੀ। ਰਿਆਜ਼ ਨੂੰ ਵੀ ਇਸ ਟੂਰਨਾਮੈਂਟ 'ਚ ਕੁਝ ਇਸੇ ਤਰ੍ਹਾਂ ਦੀ ਉਮੀਦ ਹੋਵੇਗੀ।
Ready to go for the opening ceremony & our 1st game of PSL#3 , not sure about @WahabViki new look 😷👌👍🏼😂 pic.twitter.com/eAtbNn1W37
— Mohammad Hafeez (@MHafeez22) February 22, 2018
Remember when @WahabViki featured in clash of clans? #PSL2018 pic.twitter.com/RgVy7vjRfT
— Fariha (@Fay_Alif) February 22, 2018
Ghareebon ka Mitchel Johnson, Wahab Riaz reveals his looks for tonight's game. #PZvsMS #PSL2018 pic.twitter.com/gq5yn13Qua
— Anas Mallick (@AnasMallick) February 22, 2018