ਸ਼੍ਰੇਅਸ ਅਈਅਰ ਬੋਲੇ- ਪੰਤ ਨੂੰ ਦਿੱਤੀ ਗਈ ਇਹ ਸਲਾਹ ਆਈ ਕੰਮ

12/15/2019 9:20:31 PM

ਨਵੀਂ ਦਿੱਲੀ— ਚੇਨਈ ਦੇ ਮੈਦਾਨ 'ਤੇ ਵਿੰਡੀਜ਼ ਵਿਰੁੱਧ ਪਹਿਲੇ ਵਨ ਡੇ 'ਚ ਭਾਰਤੀ ਟੀਮ ਨੇ ਖਰਾਬ ਸ਼ੁਰੂਆਤ ਤੋਂ ਬਾਅਦ ਆਪਣੇ ਮਜ਼ਬੂਤ ਮੱਧਕ੍ਰਮ ਦੇ ਚਲਦਿਆ 50 ਓਵਰਾਂ 'ਚ 287 ਦੌੜਾਂ ਦਾ ਮਜਬੂਤ ਸਕੋਰ ਖੜ੍ਹਾ ਕਰ ਲਿਆ। ਭਾਰਤੀ ਟੀਮ ਦੇ ਲਈ ਸਭ ਤੋਂ ਵੱਡੀ ਗੱਲ ਰਿਸ਼ਭ ਪੰਤ ਦਾ ਚੱਲਣਾ ਵੀ ਸੀ। ਪੰਤ ਨੇ 69 ਗੇਂਦਾਂ 'ਚ 71 ਦੌੜਾਂ ਬਣਾ ਕੇ ਭਾਰਤੀ ਸਕੋਰ ਬੋਰਡ ਨੂੰ ਤੇਜ਼ ਕੀਤਾ। ਪਹਿਲੀ ਪਾਰੀ ਦੇ ਬਾਅਦ 70 ਦੌੜਾਂ ਬਣਾਉਣ ਵਾਲੇ ਸ਼੍ਰੇਅਸ ਅਈਅਰ ਨੇ ਵੀ ਪੰਤ ਨਾਲ ਗੱਲ ਕੀਤੀ।


ਸ਼੍ਰੇਅਸ ਅਈਅਰ ਨੇ ਕਿਹਾ ਕਿ ਮੈਂ ਤੇ ਰਿਸ਼ਭ ਪੰਤ ਨੇ ਅਸਲ 'ਚ ਇਸ ਸਾਂਝੇਦਾਰੀ ਦਾ ਵਧੀਆ ਤਰੀਕੇ ਨਾਲ ਸਾਥ ਨਿਭਾਇਆ। ਪੰਤ ਇਸ ਤਰ੍ਹਾਂ ਦਾ ਬੱਲੇਬਾਜ਼ ਹੈ ਜੋ ਖੇਡ ਦੀ ਗਤੀ ਨੂੰ ਬਦਲ ਸਕਦਾ ਹੈ ਤੇ ਅੱਜ ਵੀ ਉਸ ਨੇ ਇਸ ਤਰ੍ਹਾਂ ਹੀ ਕੀਤਾ। ਮੈਂ ਉਸ ਨੂੰ ਕਿਹਾ ਕਿ ਸਿੱਧਾ ਮਾਰੋ। ਉਸ ਨੇ ਮੇਰੀ ਗੱਲ ਸੁਣੀ ਤੇ ਅਸਲ 'ਚ ਵਧੀਆ ਕੀਤਾ। ਨਾਲ ਹੀ ਅਈਅਰ ਨੇ ਆਪਣੀ ਪਾਰੀ 'ਤੇ ਕਿਹਾ ਕਿ ਮੈਨੂੰ ਲੱਗਦਾ ਹੈ ਕਿ ਇਹ ਮੇਰੇ ਲਈ ਬਹੁਤ ਵੱਡੀ ਉਪਲੱਬਧੀ ਹੈ। ਮੈਂ ਵਧੀਆ ਫਾਰਮ ਦੇ ਨਾਲ ਅੱਗੇ ਵੱਧਣਾ ਚਾਹਾਂਗਾ। ਸਾਡੇ ਲਈ ਇਹ ਮਹੱਤਵਪੂਰਨ ਸੀ ਕਿ ਮੈਂ ਵਿਕਟ ਨਾ ਗੁਆਵਾ, ਇਸ ਲਈ ਮੈਂ ਕੋਈ ਰਿਸਕ ਨਹੀਂ ਲਿਆ ਪਰ ਜਦੋਂ ਮੌਕਾ ਆਇਆ ਤਾਂ ਅਸੀਂ ਇਸਦਾ ਪੂਰਾ ਫਾਇਦਾ ਚੁੱਕਿਆ।

Gurdeep Singh

This news is Content Editor Gurdeep Singh