ਇਸ ਸਾਬਕਾ ਆਲਰਾਊਂਡਰ ਨੇ ਪੰਡਯਾ ਨੂੰ ਲੈ ਕੇ ਕਹੀ ਇਹ ਵੱਡੀ ਗੱਲ

01/17/2018 10:46:59 PM

ਨਵੀਂ ਦਿੱਲੀ— ਭਾਰਤੀ ਟੀਮ ਦੇ ਬਿਹਤਰੀਨ ਖਿਡਾਰੀ ਹਾਰਦਿਕ ਪੰਡਯਾ ਨੂੰ ਇਸ ਸਮੇਂ ਭਾਰਤ ਦਾ ਬਿਹਤਰੀਨ ਆਲਰਾਊਂਡਰ ਕਿਹਾ ਜਾਂਦਾ ਹੈ। ਉਸ ਦੀ ਤੁਲਨਾ ਭਾਰਤ ਅਤੇ ਵਿਸ਼ਵ ਕ੍ਰਿਕਟ ਦੇ ਮਹਾਨ ਆਲਰਾਊਂਡਰ ਕਪਿਲ ਦੇਵ ਨਾਲ ਵੀ ਕੀਤੀ ਜਾਂਦੀ ਹੈ। ਕਈ ਦਿੱਗਜ਼ਾਂ ਨੇ ਕਿਹਾ ਕਿ ਕਪਿਲ ਦੇਵ ਤੋਂ ਬਾਅਦ ਭਾਰਤ ਨੂੰ ਜਿਸ ਆਲਰਾਊਂਡਰ ਦੀ ਭਾਲ ਸੀ ਉਹ ਪੰਡਯਾ 'ਚ ਪੂਰੀ ਤਰ੍ਹਾਂ ਦਿਖਾਈ ਦੇ ਰਹੀ ਹੈ। ਪਰ ਹੁਣ ਖੁਦ ਮਹਾਨ ਕਪਿਲ ਦੇਵ ਨੇ ਇਸ ਤਰ੍ਹਾਂ ਦੀਆਂ ਸਾਰਿਆ ਤੁਲਨਾਵਾਂ ਨੂੰ ਖਾਰਿਜ ਕਰਦੇ ਹੋਏ ਕਿਹਾ ਕਿ ਉਸ ਦੀ ਤੁਲਨਾ ਮੇਰੇ ਨਾਲ ਨਹੀਂ ਕੀਤੀ ਜਾ ਸਕਦੀ।
ਸੈਂਚੁਰੀਅਨ ਟੈਸਟ 'ਚ ਭਾਰਤੀ ਟੀਮ ਦੀ ਹਾਰ ਤੋਂ ਬਾਅਦ ਵਿਕਟ ਤੋਂ ਗੱਲ ਕਰਦੇ ਹੋਏ ਕਪਿਲ ਦੇਵ ਨੇ ਕਿਹਾ ਕਿ ਹਾਲੇ ਫਿਲਹਾਲ ਉਸ ਦੀ ਤੁਲਨਾ ਨਹੀਂ ਕਰਨੀ ਚਾਹੀਦੀ। ਦੱਖਣੀ ਅਫਰੀਕਾ ਖਿਲਾਫ ਦੂਜੇ ਟੈਸਟ 'ਚ ਭਾਰਤ ਨੂੰ 135 ਦੌੜਾਂ ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਬੱਲੇਬਾਜ਼ੀ ਦੌਰਾਨ ਹਾਰਦਿਕ ਪੰਡਯਾ ਬੇਹੱਦ ਗੈਰਜਿੰਮੇਵਾਰੀ ਢੰਗ ਨਾਲ ਖੇਡ ਕੇ ਆਊਟ ਹੋਇਆ। ਜਿੱਥੇ ਪਹਿਲੀ ਪਾਰੀ 'ਚ ਸਕੂਲੀ ਬੱਚੇ ਦੀ ਤਰ੍ਹਾਂ ਰਨਆਊਟ ਹੋ ਗਿਆ ਤਾਂ ਦੂਜੀ ਪਾਰੀ 'ਚ ਆਫ ਸਟੰਪ 'ਚ ਬਾਹਰ ਜਾ ਰਹੀ ਗੇਂਦ 'ਤੇ ਉੱਪਰ ਕੱਟ ਖੇਡਣ ਦੀ ਕੋਸ਼ਿਸ਼ ਕੀਤੀ ਜਿਸ ਦਾ ਨਤੀਜਾ ਟੀਮ ਨੂੰ ਭਰਨਾ ਪਿਆ।


ਹਾਰਦਿਕ ਦੀ ਬੱਲੇਬਾਜ਼ੀ ਦੇਖਣ ਤੋਂ ਬਾਅਦ ਕਪਿਲ ਦੇਵ ਨੇ ਕਿਹਾ ਕਿ ਉਸ ਦੀ ਤੁਲਨਾ ਮੇਰੇ ਨਾਲ ਕੀਤੀ ਜਾਂਦੀ ਹੈ ਪਰ ਜੇਕਰ ਮੈਦਾਨ 'ਚ ਉਹ ਇਸ ਤਰ੍ਹਾਂ ਦੀ ਗਲਤੀ ਵਾਰ-ਵਾਰ ਕਰਦਾ ਰਹੇਗਾ ਤਾਂ ਉਸ ਦੀ ਤੁਲਨਾ ਮੇਰੇ ਨਾਲ ਕਰਨਾ ਬੰਦ ਕਰ ਦੇਣਗੇ। ਉਸ ਨੇ ਕਿਹਾ ਕਿ ਹਾਰਿਦਕ ਪੰਡਯਾ ਇਕ ਵਧੀਆ ਖਿਡਾਰੀ ਹੈ ਪਰ ਉਸ ਨੇ ਉਸ ਨੂੰ ਥੋੜਾ ਜਿਹਾ ਦਿਮਾਗ ਆਪਣੀ ਖੇਡ 'ਚ ਲਗਾਉਣਾ ਪਵੇਗਾ ਹੋਵੇਗਾ ਤਾਂ ਕਿ ਵਾਰ-ਵਾਰ ਛੋਟੀਆਂ ਗਲਤੀਆਂ ਨੂੰ ਨਾ ਦਹਰਾਵੇ।
ਉੱਥੇ ਹੀ ਭਾਰਤ ਦੇ ਸਾਬਕਾ ਬੱਲੇਬਾਜ਼ ਅਤੇ ਮੁੱਖ ਚੋਣਕਾਰ ਰਹਿ ਚੁੱਕੇ ਸੰਦੀਪ ਪਾਟਿਲ ਨੇ ਕਿਹਾ ਕਿ ਦੋਵਾਂ ਦੇ ਵਿਚਾਲੇ ਕਿਸੇ ਵੀ ਤਰ੍ਹਾਂ ਦੀ ਤੁਲਨਾ ਨਹੀਂ ਕੀਤੀ ਜਾ ਸਕਦੀ। ਕਪਿਲ ਦੀ ਤਾਰੀਫ ਕਰਦੇ ਹੋਏ ਉਸ ਨੇ ਕਿਹਾ ਕਿ ਕਪਿਲ ਨੇ 15 ਸਾਲ ਲਗਾਤਾਰ ਭਾਰਤ ਦੀ ਸੇਵਾ ਕੀਤੀ ਹੈ। ਪੰਡਯਾ ਨੇ ਸਿਰਫ ਖੇਡੇ ਹਨ। ਇਸ ਦੌਰਾਨ ਕੀਤੇ ਵੀ ਉਸ ਦੀ ਤੁਲਨਾ ਮਹਾਨ ਕ੍ਰਿਕਟਰ ਕਪਿਲ ਦੇਵ ਨਾਲ ਨਹੀਂ ਕੀਤੀ ਜਾ ਸਕਦੀ ਹੈ।