ਵਿਰਾਟ ਤੋਂ ਵੀ ਜ਼ਿਆਦਾ ਹੈ ਇਸ ਕਪਤਾਨ ਦੀ ਤਨਖਾਹ, ਦੇਖੋ ਪੂਰੀ ਲਿਸਟ

12/09/2020 11:28:44 PM

ਨਵੀਂ ਦਿੱਲੀ- ਭਾਰਤ ਦਾ ਕ੍ਰਿਕਟ ਬੋਰਡ ਬੀ. ਸੀ. ਸੀ. ਆਈ. ਦੁਨੀਆ ਦਾ ਸਭ ਤੋਂ ਅਮੀਰ ਬੋਰਡ ਹੈ ਤੇ ਉਸਦੇ ਕੋਲ ਪੈਸਿਆਂ ਦੀ ਘਾਟ ਨਹੀਂ ਹੈ। ਇਹੀ ਵਜ੍ਹਾ ਹੈ ਉਹ ਆਪਣੇ ਖਿਡਾਰੀਆਂ ਨੂੰ ਸ਼ਾਨਦਾਰ ਤਨਖਾਹ ਦਿੰਦਾ ਹੈ ਪਰ ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਵਿਰਾਟ ਕੋਹਲੀ ਤੋਂ ਵੀ ਜ਼ਿਆਦਾ ਤਨਖਾਹ ਲੈਣ ਵਾਲੇ ਕਪਤਾਨ ਮੌਜੂਦ ਹਨ। ਦੇਖੋ ਇਨ੍ਹਾਂ ਖਿਡਾਰੀਆਂ ਦੀ ਸੂਚੀ—
1. ਜੋ ਰੂਟ (ਇੰਗਲੈਂਡ)


ਜੋ ਰੂਟ ਇੰਗਲੈਂਡ ਟੀਮ ਦੇ ਟੈਸਟ ਕਪਤਾਨ ਹਨ ਉੱਥੇ ਇਯੋਨ ਮੋਰਗਨ ਸੀਮਿਤ ਓਵਰਾਂ ਦੀ ਕਪਤਾਨੀ ਕਰਦੇ ਹਨ। ਮੋਰਗਨ ਦੀ ਸਲਾਨਾ ਤਨਖਾਹ 2.5 ਕਰੋੜ ਰੁਪਏ ਹੈ ਜਦਕਿ ਰੂਟ ਦੀ ਤਨਖਾਹ ਉਸ ਤੋਂ ਜ਼ਿਆਦਾ ਹੈ। ਦਰਅਸਲ ਜੋ ਰੂਟ ਦੇ ਕੋਲ ਸਾਰੇ ਫਾਰਮੈੱਟਾਂ ਦਾ ਇਕਰਾਰਨਾਮਾ ਹੈ। ਜੋ ਰੂਟ ਦੀ ਸਲਾਨਾ ਤਨਖਾਹ 8.15 ਕਰੋੜ ਰੁਪਏ ਹੈ।
2. ਵਿਰਾਟ ਕੋਹਲੀ (ਭਾਰਤ)


ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ 2015 ਤੋਂ ਟੈਸਟ ਕ੍ਰਿਕਟ ਦੀ ਕਪਤਾਨੀ ਸੰਭਾਲ ਰਹੇ ਹਨ। ਉੱਥੇ ਹੀ 2017 ਤੋਂ ਸੀਮਿਤ ਓਵਰਾਂ ਦੀ ਕਪਤਾਨੀ ਕਰ ਰਹੇ ਹਨ। ਵਿਰਾਟ ਦੁਨੀਆ ਦੇ ਟਾਪ ਬੱਲੇਬਾਜ਼ ਹਨ ਤੇ ਬੀ. ਸੀ. ਸੀ. ਆਈ. ਨੇ ਉਸਦੇ ਨਾਲ ਗ੍ਰੇਡ-ਏ ਦਾ ਇਕਰਾਰਨਾਮਾ ਕੀਤਾ ਹੈ। ਵਿਰਾਟ ਕੋਹਲੀ ਦੀ ਸਲਾਨਾ ਤਨਖਾਹ 7 ਕਰੋੜ ਰੁਪਏ ਹੈ।
3. ਟਿਮ ਪੇਨ ਤੇ ਆਰੋਨ ਫਿੰਚ (ਆਸਟਰੇਲੀਆ)


ਆਰੋਨ ਫਿੰਚ ਤੇ ਟਿਮ ਪੇਨ ਦੋਵਾਂ ਨੇ ਆਸਟਰੇਲੀਆਈ ਟੀਮ ਨੂੰ ਸ਼ਾਨਦਾਰ ਤਰੀਕੇ ਨਾਲ ਸੰਭਾਲਿਆ ਹੋਇਆ ਹੈ। ਸਟੀਵ ਸਮਿਥ ਦੇ ਬਾਲ ਟੈਂਪਰਿੰਗ ਵਿਵਾਦ ਤੋਂ ਬਾਅਦ ਜਦੋਂ ਆਸਟਰੇਲੀਆਈ ਟੀਮ ਖਰਾਬ ਸਮੇਂ 'ਚੋਂ ਲੰਘ ਰਹੀ ਸੀ ਤਾਂ ਇਨ੍ਹਾਂ ਦੋਵਾਂ ਨੇ ਟੀਮ ਦੀ ਕਪਤਾਨੀ ਸੰਭਾਲੀ ਸੀ। ਟਿਮ ਪੇਨ ਤੇ ਆਰੋਨ ਫਿੰਚ ਦੀ ਸਲਾਨਾ ਤਨਖਾਹ 4.87 ਕਰੋੜ ਰੁਪਏ ਹੈ।
4. ਫਾਫ ਡੂ ਪਲੇਸਿਸ (ਦੱਖਣੀ ਅਫਰੀਕਾ)


ਫਾਫ ਡੂ ਪਲੇਸਿਸ ਨੂੰ ਦੱਖਣੀ ਅਫਰੀਕਾ ਦੀ ਵਨ ਡੇ ਤੇ ਟੀ-20 ਟੀਮ ਦੀ ਕਪਤਾਨੀ ਤੋਂ ਹਟਾਇਆ ਗਿਆ ਸੀ ਪਰ ਉਹ ਹੁਣ ਵੀ ਟੈਸਟ ਦੇ ਕਪਤਾਨ ਹਨ। ਇਸ ਦੌਰਾਨ ਕਵਿੰਟਨ ਡੀ ਕੌਕ ਸੀਮਿਤ ਓਵਰਾਂ ਦੀ ਕਪਤਾਨੀ ਕਰਦੇ ਹਨ ਤੇ ਉਸਦੀ ਸਲਾਨਾ ਤਨਖਾਹ 2.5 ਕਰੋੜ ਰੁਪਏ ਹੈ। ਡੂ ਪਲੇਸਿਸ ਦੀ ਸਲਾਨਾ ਤਨਖਾਹ 3.2 ਕਰੋੜ ਰੁਪਏ ਹੈ।
5. ਕੇਨ ਵਿਲੀਅਮਸਨ (ਨਿਊਜ਼ੀਲੈਂਡ)


ਨਿਊਜ਼ੀਲੈਂਡ ਦੇ ਕਪਤਾਨ ਕੇਨ ਵਿਲੀਅਮਸਨ ਆਪਣੀ ਟੀਮ ਨੂੰ ਵਨ ਡੇ ਤੇ ਟੈਸਟ ਦੋਵਾਂ 'ਚ ਲੀਡ ਕਰਦੇ ਹਨ। ਕੇਨ ਵਿਲੀਅਮਸਨ ਆਪਣੀ ਸਲਾਨਾ ਇਕਰਾਰਨਾਮਾ ਤੋਂ 3.17 ਕਰੋੜ ਰੁਪਏ ਕਮਾਉਂਦੇ ਹਨ।

 

ਨੋਟ- ਵਿਰਾਟ ਤੋਂ ਵੀ ਜ਼ਿਆਦਾ ਹੈ ਇਸ ਕਪਤਾਨ ਦੀ ਤਨਖਾਹ, ਦੇਖੋ ਪੂਰੀ ਲਿਸਟ। ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਸਾਂਝੇ ਕਰੋ।

Gurdeep Singh

This news is Content Editor Gurdeep Singh