ਇਹ ਭਾਰਤੀ ਬੱਲੇਬਾਜ਼ ਅਤੇ ਗੇਂਦਬਾਜ਼ ਹਨ ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਕ੍ਰਿਕਟਰ : ਮੈਕਗ੍ਰਾ

01/27/2020 3:51:46 PM

ਨਵੀਂ ਦਿੱਲੀ : ਆਸਟਰੇਲੀਆ ਦੇ ਸਾਬਕਾ ਧਾਕੜ ਕ੍ਰਿਕਟਰ ਗਲੈਨ ਮੈਕਗ੍ਰਾ ਨੇ ਭਾਰਤ ਦੇ ਜਸਪ੍ਰੀਤ ਬੁਮਾਰਾਹ ਅਤੇ ਦੱਖਣੀ ਅਫਰੀਕਾ ਦੇ ਕਾਗਿਸੋ ਰਬਾਡਾ ਨੂੰ ਵਰਤਮਾਨ ਸਮੇਂ ਵਿਚ ਦੁਨੀਆ ਦਾ ਸਰਵਸ੍ਰੇਸ਼ਠ ਗੇਂਦਬਾਜ਼ ਜਦਕਿ ਵਿਰਾਟ ਕੋਹਲੀ ਅਤੇ ਸਟੀਵ ਸਮਿਥ ਨੂੰ ਸਰਵਸ੍ਰੇਸ਼ਠ ਬੱਲੇਬਾਜ਼ ਕਰਾਰ ਦਿੱਤਾ ਹੈ। ਬੁਮਰਾਹ ਨੇ ਵਰਲਡ ਆਰਥਿਕ ਮੰਚ ਦੀ ਸਾਲਾਨਾ ਬੈਠਕ ਦੌਰਾਨ ਖਾਸ ਪ੍ਰੋਗਰਾਮ ਵਿਚ ਮੌਜੂਦਾ ਸਮੇਂ ਦੇ ਸਰਵਸ੍ਰੇਸ਼ਠ ਗੇਂਦਬਾਜ਼ ਅਤੇ ਬੱਲੇਬਾਜ਼ਾਂ ਦੇ ਬਾਰੇ ਪੁੱਛੇ ਜਾਣ 'ਤੇ ਕਿਹਾ, ''ਬੁਮਰਾਹ ਖਾਸ ਤਰ੍ਹਾਂ ਦਾ ਗੇਂਦਬਾਜ਼ ਹੈ। ਉਸ ਦਾ ਕਈ ਗੇਂਦਬਾਜ਼ਾਂ ਦੀ ਤਰ੍ਹਾਂ ਲੰਬਾ ਰਨਅਪ ਨਹੀਂ ਹੈ ਪਰ ਉਹ ਤੇਜ਼ੀ ਨਾਲ ਗੇਂਦਬਾਜ਼ੀ ਕਰਦਾ ਹੈ। ਉਸ ਦਾ ਆਪਣੀ ਗੇਂਦਬਾਜ਼ੀ 'ਤੇ ਚੰਗਾ ਕਾਬੂ ਹੈ ਅਤੇ ਉਸ ਦਾ ਰਵੱਈਆ ਹਾਂ ਪੱਖੀ ਹੈ।''

ਰਬਾਡਾ ਦੇ ਬਾਰੇ ਪੁੱਛੇ ਜਾਣ 'ਤੇ ਉਸ ਨੇ ਕਿਹਾ, ''ਦੱਖਣੀ ਅਫਰੀਕਾ ਦਾ ਇਹ ਗੇਂਦਬਾਜ਼ ਬਿਹਤਰੀਨ ਹੈ। ਮੈਂ ਉਸ ਦਾ ਬਹੁਤ ਵੱਡਾ ਪ੍ਰਸ਼ੰਸਕ ਹਾਂ। ਮੈਂ ਇਸ ਸੂਚੀ ਵਿਚ ਆਸਟਰੇਲੀਅਨ ਗੇਂਦਬਾਜ਼ਾਂ ਨੂੰ ਨਹੀਂ ਰੱਖ ਰਿਹਾ ਕੁਉਂਕਿ ਮੇਰਾ ਮੰਨਣਾ ਹੈ ਕਿ ਉਹ ਸਾਰੇ ਸ਼ਾਨਦਾਰ ਹਨ।''

ਇਸ ਤੋਂ ਇਲਾਵਾ ਮੈਕਗ੍ਰਾ ਨੇ ਸਮਿਥ ਅਤੇ ਕੋਹਲੀ ਨੂੰ ਬੱਲੇਬਾਜ਼ਾਂ ਦੀ ਸੂਚੀ 'ਚ ਚੋਟੀ 'ਤੇ ਰੱਖਿਆ ਹੈ। ਉਸ ਨੇ ਕਿਹਾ, ''ਸਮਿਥ ਥੋੜਾ ਹੱਟ ਕੇ ਹੈ। ਉਹ ਆਮ ਬੱਲੇਬਾਜ਼ਾਂ ਦੀ ਤਰ੍ਹਾਂ ਨਹੀਂ ਹੈ ਪਰ ਉਸ ਦੇ ਹੱਥ ਅਤੇ ਅੱਖਾਂ ਦਾ ਤਾਲਮੇਲ ਸ਼ਾਨਦਾਰ ਹੈ। ਤਕਨੀਕੀ ਤੌਰ 'ਤੇ ਉਹ ਕਿਤਾਬਾਂ ਵਿਚ ਜ਼ਿਕਰ ਕਰਨ ਵਾਲੇ ਬੱਲੇਬਾਜ਼ਾਂ ਦੀ ਤਰ੍ਹਾਂ ਨਹੀਂ ਹੈ ਪਰ ਜਿਸ ਤਰਵਾਂ ਨਾਲ ਉਹ ਬੱਲੇਬਾਜ਼ੀ ਕਰਦਾ ਹੈ ਉਹ ਲਾਜਵਾਬ ਹੈ। ਉੱਥੇ ਹੀ ਦੂਜੇ ਪਾਸੇ ਵਿਰਾਟ ਕੋਹਲੀ ਹੈ। ਉਹ ਬੇਜੋੜ ਖਿਡਾਰੀ ਹੈ ਅਤੇ ਤਕਨੀਕੀ ਤੌਰ 'ਤੇ ਵੀ ਸਹੀ ਹੈ। ਭਾਰਤੀ ਕਪਤਾਨ ਦੇ ਰੂਪ 'ਚ ਉਹ ਥੋੜਾ ਅਸਾਧਾਰਣ ਅਤੇ ਹਮਲਾਵਰ ਹੈ ਪਰ ਉਹ ਬਿਹਤਰੀਨ ਖਿਡਾਰੀ ਹੈ।''