ਪਾਕਿ ਦੇ ਇਨ੍ਹਾਂ ਸਾਬਕਾ ਖਿਡਾਰੀਆਂ ਨਾਲ ਖੇਡਦੇ ਨਜ਼ਰ ਆਉਂਣਗੇ ਹਾਰਦਿਕ-ਕਾਰਤਿਕ

04/26/2018 1:54:03 AM

ਨਵੀਂ ਦਿੱਲੀ— ਟੀ-20 ਵੈਸਟਇੰਡੀਜ਼ ਖਿਲਾਫ 31 ਮਈ ਨੂੰ ਹੋਣ ਵਾਲੇ ਖਾਸ ਟੀ-20 ਮੁਕਾਬਲਾ ਲਈ ਆਈ.ਸੀ.ਸੀ. ਲਈ ਵਰਲਡ ਗਿਆਰ੍ਹਾਂ ਟੀਮ 'ਚ ਦੋ ਹੋਰ ਨਾਂ ਜੁੜ ਗਏ ਹਨ। ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਅਤੇ ਵਿਕਟਕੀਪਰ ਦਿਨੇਸ਼ ਕਾਰਤਿਕ ਆਈ.ਸੀ.ਸੀ. ਟੀਮ ਨਾਲ ਖੇਡਦੇ ਦਿਖਾਈ ਦੇਣਗੇ। ਇਸ ਤੋਂ ਪਹਿਲਾਂ ਸੱਤ ਖਿਡਾਰੀਆਂ ਦੇ ਨਾਂ ਐਲਾਨ ਹੋਏ ਸਨ, ਜਿਸ 'ਚ ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ ਅਤੇ ਸ਼ੋਏਬ ਮਲਿਕ ਵੀ ਸ਼ਾਮਲ ਹਨ।
ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ.ਸੀ.ਸੀ.ਆਈ.) ਦੇ ਕਾਜਕਾਰੀ ਸਕੱਤਰ ਅਮਿਤਾਭ ਚੌਧਰੀ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ।
ਅਫਗਾਨਿਸਤਾਨ ਦੇ ਲੇਗ ਸਪਿੰਨਰ ਰਾਸ਼ਿਦ ਖਾਨ, ਪਾਕਿਸਤਾਨ ਦੇ ਸਾਬਕਾ ਕਪਤਾਨ ਸ਼ਾਹਿਦ ਅਫਰੀਦੀ, ਸ਼ੋਏਬ ਮਲਿਕ, ਸ਼੍ਰੀਲੰਕਾ ਦੇ ਥਿਸਾਰਾ ਪਰੇਰਾ ਅਤੇ ਬੰਗਲਾਦੇਸ਼ ਦੇ ਸ਼ਾਕਿਬ ਅਲ ਹਸਨ ਅਤੇ ਤਮੀਮ ਇਕਬਾਲ ਪਹਿਲਾਂ ਹੀ ਇਸ 'ਚ ਭਾਗ ਲੈਣ ਦੀ ਪੁਸ਼ਟੀ ਕਰ ਚੁੱਕੇ ਹਨ।
ਇਹ ਚੈਰਿਟੀ ਮੈਚ ਕੌਮਾਂਤਰੀ ਪੱਧਰ ਦਾ ਹੋਵੇਗਾ। ਇੰਗਲੈਂਡ ਦੇ ਕਪਤਾਨ ਇਯੋਨ ਮਾਰਗਨ ਵਰਲਡ ਗਿਆਰ੍ਹਾਂ ਟੀਮ ਦੇ ਕਪਤਾਨ ਹੋਣਗੇ। ਟੀਮ ਦੇ ਬਾਕੀ ਹੋਰ ਮੈਂਬਰਾਂ ਦਾ ਐਲਾਨ ਅਗਲੇ ਕੁਝ ਦਿਨਾਂ 'ਚ ਕੀਤਾ ਜਾਵੇਗਾ।