ਇਹ ਹਨ ਟੈਨਿਸ ਦੀਆਂ ਸਭ ਤੋਂ ਲੰਮੀਆਂ ਖਿਡਾਰਨਾਂ

12/15/2018 9:59:32 PM

ਜਲੰਧਰ— ਖੇਡ ਕੋਈ ਵੀ ਹੋਵੇ ਲੰਮਾ ਕੱਦ ਉਸ ਲਈ ਬਹੁਤ ਲਾਭ ਰੱਖਦਾ ਹੈ। ਜਿਸ ਤਰ੍ਹਾਂ ਬਾਸਕਟਬਾਲ 'ਚ ਖਿਡਾਰੀ ਦਾ ਜਿੰਨ੍ਹਾ ਜ਼ਿਆਦਾ ਕੱਦ ਹੋ ਸਕੇ ਉਨ੍ਹਾ ਹੀ ਫਾਈਦਾ ਮਿਲਦਾ ਹੈ। ਇਹ ਫਾਰਮੂਲਾ ਟੈਨਿਸ 'ਚ ਵੀ ਲਗਦਾ ਹੈ ਪਰ ਕੀ ਤੁਹਾਨੂੰ ਪਤਾ ਹੈ ਕਿ ਟੈਨਿਸ ਜਗਤ 'ਚ ਹੁਣ ਤੱਕ ਦੀਆਂ ਸਭ ਤੋਂ ਲੰਮੀਆਂ ਮਹਿਲਾ ਖਿਡਾਰਨ ਕੌਣ ਹਨ।
ਮਾਰੀਆ ਸ਼ਾਰਾਪੋਵਾ (6 ਫੁੱਟ 2 ਇੰਚ)


ਰਸ਼ੀਅਨ (ਰੂਸ) ਸਟਾਰ ਮੌਜੂਦਾ ਖਿਡਾਰਨਾਂ 'ਚੋਂ ਸਭ ਤੋਂ ਲੰਮੀ ਹੈ। ਮਾਰੀਆ ਦਾ ਕੱਦ 6 ਫੁੱਟ 2 ਇੰਚ ਹੈ ਜੋ ਉਸ ਨੂੰ ਤੇਜ਼ ਸਰਵਿਸ ਕਰਨ 'ਚ ਮਦਦ ਕਰਦਾ ਹੈ। ਮਾਰੀਆ ਹੁਣ ਬ੍ਰਿਟਿਸ਼ ਬਿਜਨੇਸਮੈਨ ਅਲੇਕਜੇਂਡਰ ਗਾਈਕਸ ਨੂੰ ਡੇਟ ਕਰ ਰਹੀ ਹੈ ਜੋ ਖੁਦ ਵੀ 6 ਫੁੱਟ ਦੇ ਹਨ।
ਵੀਨਸ ਵਿਲੀਅਮਸ (6 ਫੁੱਟ 1 ਇੰਚ)


ਟੈਨਿਸ ਜਗਤ ਦੀ ਸਭ ਤੋਂ ਤਾਕਤਵਰ ਖਿਡਾਰਨਾਂ 'ਚੋਂ ਇਕ ਵੀਨਲ ਵਿਲੀਅਮਸ ਇਸ ਸੂਚੀ 'ਚ ਦੂਜੇ ਨੰਬਰ 'ਤੇ ਹੈ। ਉਸਦਾ ਕੱਦ 6 ਫੁੱਟ 1 ਇੰਚ ਹੈ। 95 ਮਿਲੀਅਨ ਨੈਟਵਰਥ ਵਾਲੀ ਵੀਨਸ ਵੀ ਕਈ ਵੱਡੇ ਗ੍ਰੈਂਡ ਸਲੈਮ ਜਿੱਤ ਚੁੱਕੀ ਹੈ।
ਦਿਨਾਰਾ ਸਫੀਨਾ (6 ਫੁੱਟ 1 ਇੰਚ)


ਮਾਰੀਆ ਤੋਂ ਬਾਅਦ ਰਸ਼ੀਆ ਦੀ ਹੀ ਟੈਨਿਸ ਖਿਡਾਰਨ ਸਫੀਨਾ ਦਾ ਵੀ ਕੱਦ ਵੀਨਸ ਦੀ ਤਰ੍ਹਾ 6 ਫੁੱਟ 1 ਇੰਚ ਹੀ ਹੈ। 2008 ਓਲੰਪਿਕ 'ਚ ਸਫੀਨਾ ਨੇ ਟੈਨਿਸ ਕੈਟੇਗਿਰੀ 'ਚ ਚਾਂਦੀ ਜਿੱਤੀ ਸੀ। 2011 'ਚ ਇੰਜਰੀ ਤੋਂ ਬਾਅਦ ਉਹ ਟੈਨਿਸ ਤੋਂ ਦੂਰ ਹੋ ਗਈ। ਆਖਿਰਕਾਰ 2014 'ਚ ਉਸ ਨੂੰ ਸੰਨਿਆਸ ਲੈਣਾ ਪਿਆ।
ਅਨਾ ਈਵਾਨੋਵਿਚ (6 ਫੁੱਟ)


ਸਰਬੀਆ ਦੀ ਰਿਟਾਈਰਡ ਖਿਡਾਰਨ ਅਨਾ ਈਵਾਨੋਵਿਚ ਵੀ ਆਪਣੇ 6 ਫੁੱਟ ਲੰਮੇ ਕੱਦ ਨੂੰ ਲੈ ਕੇ ਚਰਚਾ 'ਚ ਰਹੀ। ਅਨਾ ਨੇ 2008 ਦੇ ਫ੍ਰੈਂਚ ਓਪਨ 'ਚ ਦਿਨਾਰਾ ਸਫਿਨਾ ਨੂੰ ਹਰਾ ਕੇ ਨੰਬਰ ਇਕ ਰੈਂਕਿੰਗ ਹਾਸਲ ਕੀਤੀ ਸੀ। ਅਨਾ ਨੇ ਜਰਮਨ ਫੁੱਟਬਾਲਰ ਬਾਸਿਤਅਨ ਸ਼੍ਰੇਨਸਟੀਗਰ ਨਾਲ ਵਿਆਹ ਕੀਤਾ ਹੈ ਤੇ ਹੁਣ ਇਕ ਬੱਚਾ ਹੈ।
ਨਿਕੋਲ ਵੈਦਿਸੋਵਾ (6 ਫੁੱਟ)


ਚੈੱਕ ਗਣਰਾਜ ਦੀ ਟੈਨਿਸ ਖਿਡਾਰਨ ਨਿਕੋਲ ਵੈਦਿਸੋਵਾ ਵੀ 6 ਫੁੱਟ ਕੱਦ ਦੀ ਹੈ। ਆਸਟਰੇਲੀਆ ਤੇ ਫ੍ਰੈਂਚ ਓਪਨ ਦੇ ਸੈਮੀਫਾਈਨਲ ਤੱਕ ਪਹੁੰਚ ਚੁੱਕੀ ਨਿਕੋਲ ਨੇ 2010 'ਚ ਰਿਟਾਇਰਮੈਂਟ ਲੈ ਲਈ ਸੀ। 2014 'ਚ ਉਨ੍ਹਾਂ ਨੇ ਵਾਪਸੀ ਕੀਤੀ ਪਰ 2016 'ਚ ਹੀ ਉਸਦੇ ਸੱਟ ਦੇ ਕਾਰਨ ਸੰਨਿਆਸ ਲੈਣਾ ਪਿਆ।