ਇਹ ਹਨ ਭਾਰਤੀ ਕ੍ਰਿਕਟ ਇਤਿਹਾਸ ਦੇ 5 ਸਭ ਤੋਂ ਤੇਜ਼ ਗੇਂਦਬਾਜ਼

05/04/2020 6:56:32 PM

ਨਵੀਂ ਦਿੱਲੀ : ਕ੍ਰਿਕਟ ਦੇ ਮੈਦਾਨ ਵਿਚ ਕਈ ਮਹਾਨ ਗੇਂਦਬਾਜ਼ ਦੇਖਣ ਨੂੰ ਮਿਲਦੇ ਹਨ ਜੋ ਆਪਣੀ ਰਫਤਾਰ ਨਾਲ  ਬੱਲ਼ੇਬਾਜ਼ਾਂ ਦੇ ਹੋਸ਼ ਉਡਾ ਦਿੰਦੇ ਹਨ। ਅੱਜ ਅਸੀਂ ਤੁਹਾਨੂੰ ਅਜਿਹੇ 5 ਭਾਰਤੀ ਗੇਂਦਬਾਜ਼ਾਂ ਦੇ ਬਾਰੇ ਦੱਸਾਂਗੇ ਜਿਨ੍ਹਾਂ ਨੇ ਆਪਣੀ ਰਫਤਾਰ ਨਾਲ ਬੱਲ਼ੇਬਾਜ਼ਾਂ ਦੇ ਮਨ ਵਿਚ ਖੌਫ ਪੈਦਾ ਕੀਤਾ ਹੈ।

ਜਵਾਗਲ ਸ਼੍ਰੀਨਾਥ : ਭਾਰਤ ਦੇ ਸਾਬਕਾ ਤੇਜ਼ ਗੇਂਦਬਾਜ਼ ਜਵਾਗਲ ਸ਼੍ਰੀਨਾਥ ਇਸ ਸੂਚੀ ਵਿਚ ਪਹਿਲੇ ਨੰਬਰ 'ਤੇ ਹਨ। ਉਹ ਆਪਣੇ ਸਮੇਂ ਭਾਰਤ ਦੇ ਮਹਾਨ ਤੇਜ਼ ਗੇਂਦਬਾਜ਼ ਰਹੇ ਹਨ। ਸ੍ਰੀਨਾਥ ਨੇ ਭਾਰਤ ਦੇ ਲਈ 4 ਵਰਲਡ ਖੇਡੇ ਹਨ। ਉਸ ਨੇ ਪਾਕਿਸਤਾਨ ਖਿਲਾਫ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਅਤੇ ਭਾਰਤੀਆਂ ਵਿਚੋਂ ਸਭ ਤੋਂ ਤੇਜ਼ ਗੇਂਦ 154.5 ਕਿ. ਮੀ. ਪ੍ਰਤੀ ਘੰਟੇ ਦੀ ਰਫਤਾਰ ਨਾਲ ਕੀਤੀ। ਉਸ ਨੇ ਭਾਰਤ ਵੱਲੋਂ 296 ਮੈਚ ਖੇਡਦਿਆਂ 551 ਵਿਕਟਾਂ ਹਾਸਲ ਕੀਤੀਆਂ ਹਨ। 

ਉਮੇਸ਼ ਯਾਦਵ : ਮੌਜੂਦਾ ਸਮੇਂ ਵਿਚ ਉਮੇਸ਼ ਯਾਦਵ ਭਾਰਤ ਦੇ ਸਭ ਤੋਂ ਤੇਜ਼ ਗੇਂਦਬਾਜ਼ਾਂ ਵਿਚੋਂ ਇਕ ਹਨ। ਉਸ ਦੇ ਮਜ਼ਬੂਤ ਮੌਢੇ ਅਤੇ ਫੁਰਤੀਲਾ ਸਰੀਰ ਉਸ ਨੂੰ ਇਕ ਮੁਕੰਮਲ ਤੇਜ਼ ਗੇਂਦਬਾਜ਼ ਬਣਾਉਂਦਾ ਹੈ। ਉਸ ਦੀ ਭਾਰਤ ਵੱਲੋਂ ਸਭ ਤੋਂ ਤੇਜ਼ ਗੇਂਦਬਾਜ਼ 152.5 ਸੀ। ਇਹ ਗੇਂਦ ਉਸ ਨੇ ਆਸਟਰੇਲੀਆ ਖਿਲਾਫ ਸੁੱਟੀ ਸੀ। 

ਜ਼ਹੀਰ ਖਾਨ : ਜ਼ਹੀਰ ਖਾਨ ਭਾਰਤ ਦੇ ਸਭ ਤੋਂ ਸਫਲ ਗੇਂਦਬਾਜ਼ ਰਹੇ ਹਨ। ਉਸ ਨੇ ਆਪਣੀ ਗੇਂਦਬਾਜ਼ੀ ਨਾਲ ਵੱਡੇ-ਵੱਡੇ ਬੱਲ਼ੇਬਾਜ਼ਾਂ ਦੇ ਦਿਲਾਂ ਵਿਚ ਖੌਫ ਪੈਦਾ ਕੀਤਾ ਹੈ। ਉਸ ਦੀ ਸਭ ਤੋਂ ਤੇਜ਼ ਗੇਂਦ 146 ਕਿ. ਮੀ. ਪ੍ਰਤੀ ਘੰਟੇ ਦੇ ਆਲੇ-ਦੁਆਲੇ ਰਹੀ ਹੈ। ਉਸ ਨੇ ਭਾਰਤ ਵੱਲੋਂ ਕੁਲ 610 ਵਿਕਟਾਂ ਹਾਸਲ ਕੀਤੀਆਂ ਹਨ।

ਮੁਹੰਮਦ ਸ਼ਮੀ : ਮੁਹੰਮਦ ਸ਼ਮੀ ਮੌਜੂਦਾ ਸਮੇਂ ਭਾਰਤ ਦੇ ਮਹਾਨ ਗੇਂਦਬਾਜ਼ਾਂ ਵਿਚੋਂ ਇਕ ਹਨ। ਉਸ ਨੇ ਵਰਤਮਾਨ ਸਮੇਂ ਵਿਚ ਆਪਣੀ ਸ਼ਾਨਦਾਰ ਗੇਂਦਬਾਜ਼ੀ ਨਾਲ ਇਕ ਅਲੱਗ ਪਛਾਣ ਬਣਾਈ ਹੈ। ਉਸ ਨੇ ਆਪਣੀ ਜ਼ਿੰਦਗੀ ਵਿਚ 146 ਦੀ ਰਫਤਾਰ ਨਾਲ ਗੇਂਦ ਸੁੱਟੀ ਹੈ। ਇਸ ਤੋਂ ਇਲਾਵਾਉਹ ਸਵਿੰਗ ਕਰਨ ਵਿਚ ਵੀ ਮਾਹਰ ਹਨ। 

ਅਜੀਤ ਅਗਰਕਰ : ਅਜੀਤ ਅਗਰਕਰ ਆਪਣ ਸਮੇਂ ਦੇ ਬਿਹਤਰੀਨ ਤੇਜ਼ ਗੇਂਦਬਾਜ਼ ਰਹੇ ਹਨ। ਉਹ ਵਨ ਡੇ ਫਾਰਮੈਟ ਵਿਚ ਸ਼੍ਰੀਨਾਥ ਤੋਂ ਬਾਅਦ ਸਭ ਤੋਂ ਸਫਲ ਗੇਂਦਬਾਜ਼ ਸੀ। ਅਜੀਤ ਅਗਰਕਰ ਨੇ ਆਪਣੇ ਜੀਵਨ ਵਿਚ ਸਭ ਤੋਂ ਤੇਜ਼ ਗੇਂਦ 2001 ਵਿਚ ਆਪਣੇ ਕਰੀਅਰ ਦੀ ਸ਼ੁਰੂਆਤ ਵਿਚ ਕੀਤੀ। ਉਸ ਨੇ 146 ਦੀ ਰਫਤਾਰ ਨਾਲ ਉਹ ਗੇਂਦ ਸੁੱਟੀ ਸੀ। ਉਸ ਨੇ ਭਾਰਤ ਵੱਲੋਂ 221 ਮੈਚ ਖੇਡੇ ਹਨ, ਜਿਸ ਵਿਚ ਉਸ ਨੇ 349 ਵਿਕਟਾਂ ਹਾਸਲ ਕੀਤੀਆਂ ਹਨ।

Ranjit

This news is Content Editor Ranjit