...ਤਾਂ ਇੱਥੇ ਤੈਅ ਹੋਈ ਸੀ ਵਿਆਹ ਦੀ ਤਾਰੀਖ, ਕੋਰਟ ਮੈਰਿਜ਼ ਵੀ ਕਰਨਗੇ ਵਿਰਾਟ-ਅਨੁਸ਼ਕਾ

12/08/2017 1:15:14 PM

ਨਵੀਂ ਦਿੱਲੀ (ਬਿਊਰੋ)— ਮੀਡੀਆ ਵਿਚ ਹੁਣ ਸਿਰਫ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਦੇ ਵਿਆਹ ਦੀਆਂ ਗੱਲਾਂ ਚੱਲ ਰਹੀਆਂ ਹਨ। ਕਿਹਾ ਜਾ ਰਿਹਾ ਹੈ ਕਿ ਦੋਨੋਂ 12 ਦਸੰਬਰ ਨੂੰ ਇਟਲੀ ਵਿਚ ਵਿਆਹ ਦੇ ਬੰਧਨ ਵਿਚ ਬੱਝ ਜਾਣਗੇ। ਇਹ ਤਾਰੀਖ ਅਨੁਸ਼ਕਾ ਦੇ ਪਰਿਵਾਰ ਦੇ ਗੁਰੂ ਨੇ ਕੱਢੀ ਹੈ।

ਸੂਤਰਾਂ ਮੁਤਾਬਕ, ਅਗਸਤ ਵਿਚ ਅਨੁਸ਼ਕਾ ਦੇ ਪਰਿਵਾਰ ਦੇ ਗੁਰੂ ਨੇ ਸ਼੍ਰੀਲੰਕਾ 'ਚ ਵਿਰਾਟ ਅਤੇ ਅਨੁਸ਼ਕਾ ਨਾਲ ਮੁਲਾਕਾਤ ਕੀਤੀ ਸੀ। ਉਸਦੇ ਬਾਅਦ ਗ੍ਰਹਿ-ਨਛੱਤਰਾਂ ਦੀ ਹਾਲਤ ਨੂੰ ਵੇਖ ਕੇ 12 ਦਸੰਬਰ ਦਾ ਸ਼ੁਭ ਮਹੂਰਤ ਕੱਢਿਆ ਗਿਆ ਸੀ। ਉਸੀ ਸਮੇਂ ਇਹ ਫੈਸਲਾ ਲਿਆ ਗਿਆ ਸੀ ਕਿ ਇਸਦਾ ਖੁਲਾਸਾ ਨਹੀਂ ਕੀਤਾ ਜਾਵੇਗਾ। ਇਹ ਸਭ ਕ੍ਰਿਕਟ ਟੂਰਨਾਮੈਂਟ ਦੌਰਾਨ ਤੈਅ ਹੋਇਆ।

4 ਜਨਵਰੀ ਨੂੰ ਕਰਨਗੇ ਕੋਰਟ ਵਿਆਹ
ਰਿਪੋਰਟਾਂ ਮੁਤਾਬਕ, ਦੋਨੋਂ 4 ਜਨਵਰੀ ਨੂੰ ਬਾਂਦਰਾ ਫੈਮਿਲੀ ਕੋਰਟ ਵਿਚ ਰਜਿਸਟਰ ਵਿਆਹ ਕਰਨਗੇ। ਅਨੁਸ਼ਕਾ ਨੇ ਰਜਿਸਟਰੇਸ਼ਨ ਫ਼ਾਰਮ ਵੀ ਲੈ ਲਿਆ ਹੈ।

ਸਵਿਟਜ਼ਰਲੈਂਡ ਰਵਾਨਾ ਹੋਏ ਵਿਰਾਟ-ਅਨੁਸ਼ਕਾ
ਦੱਸ ਦਈਏ ਕਿ ਵੀਰਵਾਰ ਨੂੰ ਅਨੁਸ਼ਕਾ ਆਪਣੇ ਪਰਿਵਾਰ ਨਾਲ ਮੁੰਬਈ ਤੋਂ ਅਤੇ ਵਿਰਾਟ ਇਕੱਲੇ ਦਿੱਲੀ ਤੋਂ ਸਵਿਟਜ਼ਰਲੈਂਡ ਲਈ ਰਵਾਨਾ ਹੋ ਗਏ ਹਨ। ਹੋ ਸਕਦਾ ਹੈ ਸਵਿਟਜ਼ਰਲੈਂਡ ਤੋਂ ਸਾਰੇ ਇਟਲੀ ਜਾਣ। ਖਬਰਾਂ ਦੀ ਮੰਨੀਏ ਤਾਂ ਦੋਨੋਂ ਇਟਲੀ ਦੇ ਮਿਲਾਨ ਵਿਚ ਵਿਆਹ ਕਰਨਗੇ। ਅਨੁਸ਼ਕਾ ਦੇ ਪਰਿਵਾਰ ਦੇ ਪੰਡਤ ਵੀ ਰਵਾਨਾ ਹੋ ਚੁੱਕੇ ਹਨ।

ਗੁਆਂਢੀਆਂ ਨੂੰ ਦਿੱਤਾ ਸੱਦਾ
ਹੁਣ ਤਾਂ ਖਬਰਾਂ ਇੱਥੋਂ ਤੱਕ ਆ ਰਹੀਆਂ ਹਨ ਕਿ ਅਨੁਸ਼ਕਾ ਦੇ ਗੁਆਂਢੀਆਂ ਨੂੰ ਵਿਆਹ ਦਾ ਸੱਦਾ ਵੀ ਮਿਲ ਗਿਆ ਹੈ। ਅਨੁਸ਼ਕਾ ਦੇ ਮਾਪੇ ਆਪਣੇ ਗੁਆਂਢੀਆਂ ਨੂੰ ਫੋਨ ਕਰ ਕੇ ਸੱਦੇ ਦੇ ਰਹੇ ਹਨ। ਗੁਆਂਢੀਆਂ ਨੂੰ ਇਹ ਗੱਲਾਂ ਆਪਣੇ ਤੱਕ ਰੱਖਣ ਲਈ ਵੀ ਕਿਹਾ ਗਿਆ ਹੈ।

ਵਿਰਾਟ ਨੇ ਦਸੰਬਰ ਵਿਚ ਲਈ ਹੈ ਲੰਬੀ ਛੁੱਟੀ
ਵਿਰਾਟ ਕੋਹਲੀ ਨੇ ਅਕਤੂਬਰ ਵਿਚ ਬੀ.ਸੀ.ਸੀ.ਆਈ. ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਨਿੱਜੀ ਕਾਰਨਾਂ ਕਰਕੇ ਦਸੰਬਰ ਵਿਚ ਛੁੱਟੀ ਚਾਹੀਦੀ ਹੈ। ਉਸਦੇ ਬਾਅਦ ਹੀ ਅੰਦਾਜ਼ੇ ਲਗਾਏ ਜਾਣ ਲੱਗੇ ਸਨ ਕਿ ਵਿਰਾਟ ਅਤੇ ਅਨੁਸ਼ਕਾ ਦਸੰਬਰ ਵਿਚ ਵਿਆਹ ਕਰ ਸਕਦੇ ਹਨ। ਹਾਲਾਂਕਿ ਵਿਰਾਟ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਰਾਮ ਚਾਹੀਦਾ ਹੈ ਅਤੇ ਇਸ ਲਈ ਉਨ੍ਹਾਂ ਨੇ ਛੁੱਟੀ ਮੰਗੀ ਹੈ।

ਅਨੁਸ਼ਕਾ ਲਈ ਲੱਕੀ ਹੈ 12 ਦਸੰਬਰ
ਅਨੁਸ਼ਕਾ ਸ਼ਰਮਾ ਲਈ 12 ਦਸੰਬਰ ਲੱਕੀ ਹੈ। ਦਰਅਸਲ 9 ਸਾਲ ਪਹਿਲਾਂ 12 ਦਸੰਬਰ ਨੂੰ ਅਨੁਸ਼ਕਾ ਦੀ ਪਹਿਲੀ ਫਿਲਮ 'ਰੱਬ ਨੇ ਬਣਾ ਦੀ ਜੋੜੀ' ਰਿਲੀਜ਼ ਹੋਈ ਸੀ। ਇਸ ਫਿਲਮ ਤੋਂ ਅਨੁਸ਼ਕਾ ਨੂੰ ਬਾਲੀਵੁੱਡ ਵਿਚ ਪਛਾਣ ਮਿਲੀ ਸੀ। ਅਨੁਸ਼ਕਾ 12 ਦਸੰਬਰ ਨੂੰ ਲੱਕੀ ਮੰਨਦੀ ਹੈ, ਸ਼ਾਇਦ ਇਸ ਲਈ ਉਹ ਵਿਆਹ ਵੀ ਇਸ ਤਾਰੀਖ ਨੂੰ ਕਰ ਰਹੀ ਹੈ।

ਵਿਰਾਟ ਦੇ ਕੋਚ ਨੇ ਲਈ ਛੁੱਟੀ
ਸੂਤਰਾਂ ਮੁਤਾਬਕ, ਵਿਰਾਟ ਦੇ ਪਰਿਵਾਰ ਅਤੇ ਕਰੀਬੀ ਦੋਸਤਾਂ ਨੇ ਪਹਿਲਾਂ ਹੀ ਹੀ ਮਿਲਾਨ, ਇਟਲੀ ਲਈ ਟਿਕਟਾਂ ਬੁੱਕ ਕਰਾ ਲਈਆਂ ਹਨ। ਵਿਰਾਟ ਦੇ ਕੋਚ, ਰਾਜਕੁਮਾਰ ਸ਼ਰਮਾ, ਜੋ ਦਿੱਲੀ ਦੇ ਅੰਡਰ-23 ਟੀਮ ਦੇ ਕੋਚ ਵੀ ਹਨ, ਉਨ੍ਹਾਂ ਨੇ ਵੀ ਛੁੱਟੀ ਲਈ ਅਪਲਾਈ ਕੀਤਾ ਹੈ। ਉਨ੍ਹਾਂ ਨੇ ਵਿਆਹ ਦਾ ਹਵਾਲਾ ਦੇ ਕੇ ਛੁੱਟੀ ਦੀ ਮੰਗ ਕੀਤੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਕਿਸਦਾ ਵਿਆਹ ਹੈ ਤਾਂ ਉਨ੍ਹਾਂ ਨੇ ਕਿਹਾ- ਭਤੀਜੇ ਦਾ।