ਕੋਈ IPL ਨਹੀਂ ਤਾਂ ਫ੍ਰੈਂਚਾਇਜ਼ੀ ਨੂੰ ਤਨਖਾਹ ਦੀ ਕੋਈ ਚਿੰਤਾ ਨਹੀਂ

03/31/2020 6:33:07 PM

ਨਵੀਂ ਦਿੱਲੀ— ਕੋਈ ਖੇਡ ਨਹੀਂ ਤਾਂ ਕੋਈ ਤਨਖਾਹ ਨਹੀਂ। ਇਸ ਸਾਲ ਆਈ. ਪੀ. ਐੱਲ. ਵਿਚ ਕਰਾਰ ਕਰਨ ਵਾਲੇ ਖਿਡਾਰੀਆਂ ਦੇ ਨਾਲ ਵੀ ਅਜਿਹਾ ਹੋ ਸਕਦਾ ਹੈ ਕਿਉਂਕਿ ਅਜੇ ਇਸ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ ਤੇ ਤਦ ਤਕ ਇਸ ਦੇ ਅੱਗੇ ਆਯੋਜਿਤ ਹੋਣ ਦੀ ਸੰਭਾਵਨਾ ਨਹੀਂ ਹੈਂ ਜਦੋਂ ਤਕ ਬੀ. ਸੀ. ਸੀ. ਆਈ. ਸਾਲ ਦੇ ਅੰਤ ਵਿਚ ਇਸਦੀ ਕੋਈ ਬਦਲਵੀਂ ਵਿੰਡੋ ਤਿਆਰ ਨਹੀਂ ਕਰ ਲੈਂਦਾ। ਆਈ. ਪੀ. ਐੱਲ. ਫ੍ਰੈਂਚਾਇਜ਼ੀ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਆਈ. ਪੀ. ਐੱਲ. ਭੁਗਤਾਨ ਦਾ ਤਰੀਕਾ ਅਜਿਹਾ ਹੈ ਕਿ ਟੂਰਨਾਮੈਂਟ ਸ਼ੁਰੂ ਹੋਣ ਤੋਂ ਇਕ ਹਫਤੇ ਪਹਿਲਾਂ 15 ਫੀਸਦੀ ਰਾਸ਼ੀ ਦੇ ਦਿੱਤੀ ਜਾਂਦੀ ਹੈ। ਟੂਰਨਾਮੈਂਟ ਦੌਰਾਨ 65 ਫੀਸਦੀ ਦਿੱਤੀ ਜਾਂਦੀ ਹੈ।ਬਚੀ ਹੋਈ 20 ਫੀਸਦੀ ਤਨਖਾਹ ਟੂਰਨਾਮੈਂਟ ਖਤਮ ਹੋਣ ਤੋਂ ਬਾਅਦ ਨਿਰਧਾਰਿਤ ਸਮੇਂ ਅੰਦਰ ਦਿੱਤੀ ਜਾਂਦੀ ਹੈ। ਉਸ ਨੇ ਕਿਹਾ ਕਿ ਬੀ. ਸੀ. ਸੀ. ਆਈ. ਦੇ ਵਿਸ਼ੇਸ਼ ਦਿਸ਼ਾ-ਨਿਰਦੇਸ਼ ਹਨ। ਨਿਸ਼ਚਿਤ ਰੂਪ ਨਾਲ ਕਿਸੇ ਵੀ ਖਿਡਾਰੀ ਨੂੰ ਅਜੇ ਕੁਝ ਨਹੀਂ ਦਿੱਤਾ ਗਿਆ ਹੈ।''

ਬੀ. ਸੀ. ਸੀ. ਆਈ. ਖਿਡਾਰੀ ਸੰਸਥਾ-ਭਾਰਤੀ ਕ੍ਰਿਕਟਰਸ ਸੰਘ  ਦੇ ਮੁਖੀ ਅਸ਼ੋਕ ਗਹਿਲਾਤ ਨੇ ਮੰਨਿਆ ਕਿ ਆਈ. ਪੀ. ਐੱਲ. ਦੇ ਇਕ ਸੈਸ਼ਨ ਦੇ ਨਾ ਹੋਣ ਦਾ ਆਰਥਿਕ ਅਸਰ ਕਾਫੀ ਵੱਡਾ ਹੋਵੇਗਾ। ਉਸ ਨੂੰ ਲੱਗਦਾ ਹੈ ਕਿ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਚੱਲ ਰਹੇ ਲਾਕਡਾਊਨ ਦੇ ਕਾਰਣ ਜੇਕਰ ਨੁਕਸਾਨ ਹਜ਼ਾਰਾਂ ਕਰੋੜਾਂ ਵਿਚ ਹੁੰਦਾ ਹੈ ਤਾਂ ਘਰੇਲੂ ਖਿਡਾਰੀਆਂ ਤਕ ਨੂੰ ਵੀ ਕਟੌਤੀ ਸਹਿਣੀ ਪਵੇਗੀ। ਇਸ ਸਮੇਂ ਬੀ. ਸੀ. ਸੀ. ਆਈ. ਇਕ ਬਦਲਵੀਂ ਵਿੰਡੋ ਲੱਭ ਰਹੀ ਹੈ ਕਿਉਂਕਿ ਮਈ ਵਿਚ ਆਈ. ਪੀ. ਐੱਲ. ਕਰਾਉਣ ਦਾ ਮੌਕਾ ਬਹੁਤ ਘੱਟ ਹੈ ਪਰ ਅਜੇ ਤਕ ਕੁਝ ਤੈਅ ਨਹੀਂ ਹੋਇਆ ਹੈ। ਦੇਸ਼ ਵਿਚ ਇਸ ਸਮੇਂ 21 ਦਿਨ ਦਾ ਲਾਕਡਾਊਨ ਹੈ, ਜਿਹੜਾ 14 ਅਪ੍ਰੈਲ ਨੂੰ ਖਤਮ ਹੋਵੇਗਾ ਜਦਕਿ ਆਈ. ਪੀ. ਐੱਲ. ਨੂੰ 15 ਅਪ੍ਰੈਲ ਤਕ ਮੁਲਤਵੀ ਕੀਤਾ ਗਿਆ ਹੈ। ਇਕ ਹੋਰ ਫ੍ਰੈਂਚਾਇਜ਼ੀ ਦੇ ਅਧਿਕਾਰੀ ਨੇ ਸਪੱਸ਼ਟ ਕੀਤਾ ਕਿ ਮਹਾਮਾਰੀ ਲਈ ਖਿਡਾਰੀਆਂ ਦੀ ਤਨਖਾਹ ਦਾ ਬੀਮਾ ਨਹੀਂ ਕੀਤਾ ਜਾਂਦਾ। ਉਸ ਨੇ ਪੁੱੱਛਿਆ, ''ਸਾਨੂੰ ਬੀਮਾ ਕੰਪਨੀ ਤੋਂ ਕੋਈ ਰਾਸ਼ੀ ਨਹੀਂ ਮਿਲੇਗੀ ਕਿਉਂਕਿ ਮਹਾਮਾਰੀ ਬੀਮਾ ਦੀਆਂ ਸ਼ਰਤਾਂ ਵਿਚ ਸ਼ਾਮਲ ਨਹੀਂ ਹੈ। ਹਰੇਕ ਫ੍ਰੈਂਚਾਇਜ਼ੀ ਦੀ ਤਨਖਾਹ ਦੇਣ ਦੀ ਰਾਸ਼ੀ 75 ਤੋਂ 85 ਕਰੋੜ ਰੁਪਏ ਹਨ। ਜੇਕਰ ਖੇਡ ਹੀ ਨਹੀਂ ਹੁੰਦੀ ਤਾਂ ਅਸੀਂ ਭੁਗਤਾਨ ਕਿਵੇਂ ਕਰ ਸਕਦੇ ਹਾਂ।''

ਆਈ. ਪੀ. ਐੱਲ ਦੇ 10ਵੇਂ ਸੈਸ਼ਨ ਤਕ ਫ੍ਰੈਂਚਾਇਜ਼ੀ ਦਾ ਹਿੱਸਾ ਰਹੇ ਇਸ ਅਧਾਕਰੀ ਨੇ ਕਿਹਾ, ''ਇੰਗਲਿਸ਼ ਪ੍ਰੀਮੀਅਰ ਲੀਗ, ਲਾ ਲਿਗਾ ਤੋਂ ਲੈ ਕੇ ਬੁੰਦੇਸਲੀਗਾ ਤਕ ਖਿਡਾਰੀ ਕਟੌਤੀ ਸਹਿ ਰਹੇ ਹਨ। ਨਾਲ ਹੀ ਇਹ ਵੀ ਪਤਾ ਨਹੀਂ ਕਿ ਚੀਜ਼ਾਂ ਕਦੋਂ ਆਮ ਹੋਣਗੀਆਂ।'' ਦੋਵਾਂ ਨੇ ਕਿਹਾ ਕਿ ਬੀ. ਸੀ. ਸੀ. ਆਈ. ਨੂੰ ਦੇਖਣ ਦੀ ਲੋੜ ਹੈ ਕਿ ਕੀ ਕੀਤਾ ਜਾ ਸਕਦਾ ਹੈ ਹਾਲਾਂਕਿ ਉਹ ਸਮਝਦੇ ਹਨ ਕਿ ਉਸ ਨੂੰ ਤਕਰੀਬਨ 3000 ਕਰੋੜ ਰੁਪਏ ਦੇ ਨੇੜੇ ਦਾ ਨੁਕਸਾਨ ਹੋਵੇਗਾ। ਉਸ ਨੇ ਕਿਹਾ ਕਿ ਅਜਿਹਾ ਨਹੀਂ ਹੈ ਕਿ ਧੋਨੀ ਤੇ ਕੋਹਲੀ ਹੀ ਪ੍ਰਭਾਵਿਤ ਹੋਣਗੇ। ਨਿਸ਼ਚਿਤ ਰੂਪ ਨਾਲ ਉਸ ਨੂੰ ਵੀ ਨੁਕਸਾਨ ਹੋਵੇਗਾ ਪਰ ਪਹਿਲੀ ਵਾਰ ਖੇਡਣ ਵਾਲਿਆਂ ਨੂੰ 20,40 ਜਾਂ 60 ਲੱਖ ਰੁਪਏ ਜ਼ਿੰਦਗੀ ਬਦਲਣ ਵਾਲੀ ਰਾਸ਼ੀ ਹੈ। ਉਮੀਦ ਕਰਦੇ ਹਾਂ ਕਿ ਬੀ. ਸੀ. ਸੀ. ਆਈ. ਕੋਲ ਕੋਈ ਯੋਜਨਾ ਹੋਵੇ।'' ਉਸ ਨੇ ਕਿਹਾ ਕਿ ਕਟੌਤੀ ਨੂੰ ਲੈ ਕੇ ਕੋਈ ਵੀ ਚਰਚਾ ਨਹੀਂ ਹੋਈ ਹੈ। ਆਈ. ਪੀ. ਐੱਲ. ਨਿਸ਼ਚਿਤ ਤੌਰ ਨਾਲ ਬੀ. ਸੀ. ਸੀ. ਆਈ. ਦਾ ਸਭ ਤੋਂ ਵੱਡਾ ਟੂਰਨਾਮੈਂਟ ਹੈ ਪਰ ਇਸ ਸਮੇਂ ਗਣਨਾ ਕਰਨਾ ਤੇ ਨੁਕਸਾਨ ਦਾ ਅੰਦਾਜ਼ਾ ਲਾਉਣਾ ਕਾਫੀ ਮੁਸ਼ਕਿਲ ਹੈ। ਅਸੀਂ ਕੁਝ ਨਹੀਂ ਕਰ ਸਕਦੇ ਹਾਂ ਜਦੋਂ ਤਕ ਅਧਿਕਾਰੀ ਇਕੱਠੇ ਨਹੀਂ ਬੈਠਦੇ ਕਿਉਂਕਿ ਗਣਨਾ ਕਾਫੀ ਪੇਚੀਦਾ ਹੈ।

Ranjit

This news is Content Editor Ranjit