ਗੀਤਾ ਅਤੇ ਬਬੀਤਾ ਦਾ ਕੋਈ ਮੁਕਾਬਲਾ ਨਹੀ ''ਰਿਤੂ ਫੋਗਟ''

12/30/2016 10:01:32 PM

ਨਵੀਂ ਦਿੱਲੀ—ਆਪਣੀਆਂ ਸਟਾਰ ਭੈਣਾਂ ਗੀਤਾ ਤੇ ਬਬੀਤਾ ਦੇ ਮੁਕਾਬਲੇ ਪ੍ਰੋ ਰੈਸਲਿੰਗ ਲੀਗ ''ਚ ਦੁੱਗਣੀ ਕੀਮਤ ਹਾਸਲ ਕਰਨ ਵਾਲੀ ਜੈਪੁਰ ਨਿੰਜਾਸ ਦੀ ਆਈਕਨ ਖਿਡਾਰਨ ਰਿਤੂ ਫੋਗਟ ਨੇ ਸ਼ੁੱਕਰਵਾਰ ਕਿਹਾ ਕਿ ਉਸ ਦੀ ਆਪਣੀਆਂ ਭੈਣਾਂ ਨਾਲ ਕੋਈ ਤੁਲਨਾ ਨਹੀਂ ਹੈ ਤੇ ਉਹ ਲੀਗ ਦੇ ਦੂਜੇ ਸੈਸ਼ਨ ''ਚ ਆਪਣੀ ਕੀਮਤ ਨੂੰ ਸਹੀ ਸਾਬਤ ਕਰਨ ਦੀ ਕੋਸ਼ਿਸ਼ ਕਰੇਗੀ। 
ਪ੍ਰੋ ਰੈਸਲਿੰਗ ਲੀਗ ਦੇ ਦੂਜੇ ਸੈਸ਼ਨ ਦੀ ਟੀਮ ਜੈਪੁਰ ਨਿੰਜਾਸ ਦੀ ਟੀਮ ਤੇ ਲੋਗੋ ਨੂੰ ਇਥੇ ਇਕ ਪੱਤਰਕਾਰ ਸੰਮੇਲਨ ''ਚ ਲਾਂਚ ਕੀਤਾ ਗਿਆ, ਜਿਥੇ ਟੀਮ ਦੇ ਸਾਰੇ ਭਾਰਤੀ ਖਿਡਾਰੀ ਮੌਜੂਦ ਸਨ। ਜੈਪੁਰ ਟੀਮ ਦੀ ਖਿੱਚ ਦਾ ਕੇਂਦਰ ਸੀ ਰਿਤੂ ਫੋਗਟ, ਜਿਸ ਨੇ ਇਸ ਵਾਰ ਲੀਗ ''ਚ 36 ਲੱਖ ਰੁਪਏ ਦੀ ਵੱਡੀ ਕੀਮਤ ਹਾਸਲ ਕੀਤੀ, ਜਿਹੜੀ ਉਸਦੀਆਂ ਸਟਾਰ ਭੈਣਾਂ ਗੀਤਾ ਤੇ ਬਬੀਤਾ ਦੀ 16-16 ਲੱਖ ਦੀ ਕੀਮਤ ਤੋਂ ਦੁੱਗਣੀ ਹੈ। 
ਇਸ ਸਾਲ ਸਿੰਗਾਪੁਰ ''ਚ ਰਾਸ਼ਟਰਮੰਡਲ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤ ਚੁੱਕੀ ਤੇ ਪਿਛਲੀ ਦੋ ਵਾਰ ਦੀ ਸੀਨੀਅਰ ਰਾਸ਼ਟਰੀ ਚੈਂਪੀਅਨ 48 ਕਿ. ਗ੍ਰਾ. ਦੀ ਰਿਤੂ ਨੇ ਆਪਣੀਆਂ ਭੈਣਾਂ ਨਾਲ ਤੁਲਨਾ ਬਾਰੇ ਪੁੱਛੇ ਜਾਣ ''ਤੇ ਕਿਹਾ, ''''ਮੈਨੂੰ ਪਿਛਲੀ ਵਾਰ 14 ਲੱਖ ਰੁਪਏ ਮਿਲੇ ਸਨ ਪਰ ਇਸ ਵਾਰ 36 ਲੱਖ ਰੁਪਏ ਮਿਲੇ ਹਨ। ਮੇਰੀ ਭੈਣਾਂ ਨਾਲ ਕੋਈ ਤੁਲਨਾ ਨਹੀਂ ਹੈ। ਉਨ੍ਹਾਂ ਨੇ ਤਾਂ ਮੈਨੂੰ ਵਧਾਈ ਦਿੱਤੀ ਕਿ ਤੂੰ ਸਾਡੇ ਤੋਂ ਉੱਪਰ ਚਲੀ ਗਈ ਹੈਂ। ਹੁਣ ਮੈਂ ਇਹ ਸਾਬਤ ਕਰਨਾ ਹੈ ਕਿ ਮੈਨੂੰ ਸਹੀ ਕੀਮਤ ਮਿਲੀ ਹੈ।''''